pYsw ho igAw ikEˆ pIr ? (in`kI kivqw)

ਜੇਲਾਂ ਵਿੱਚ ਬੰਦ ਬੇਕਸੂਰ ਹਜ਼ਾਰਾਂ, ਦਸ ਕਿਓਂ ਦਿਸਦਾ ਇੱਕੋ ਹਵਾਰਾ ?
ਹਜ਼ਾਰਾਂ ਦੀ ਪੁੱਛ ਸਿਆਸਿਆਂ ਨਾ ਲਈ, ਪਰਿਵਾਰ ਫਿਰਦਾ ਮਾਰਾ ਮਾਰਾ !

ਇੱਕ ਇੱਕ ਕਰਕੇ *ਇੱਕ ਹੀਰੋ* ਕਢਦੇ, ਨਿਜ਼ਾਮ ਬਿਗੜ ਗਿਆ ਸਾਰਾ !
ਸਿੱਖ ਧਰਮੀਆਂ ਦੀ ਕੀਮਤ ਡਾਲਰ-ਪੋਂਡ, ਇਨਸਾਫ਼ ਦਾ ਮਿਲਦਾ ਲਾਰਾ !

ਪੈਸਾ ਹੋ ਗਿਆ ਕਿਓਂ ਪੀਰ, ਮਿੱਠਾ ਪਾਣੀ ਪੰਜਾਬ ਦਾ ਹੋ ਗਿਆ ਕਿਓਂ ਖਾਰਾ ?
ਸ਼ਹੀਦਾਂ ਦੇ ਸਿਰਾਂ ਤੇ ਸਿਆਸਤ ਹੁੰਦੀ, ਖਾਲਸਾ ਕਿਵੇਂ ਰਹ ਪਾਵੇ ਨਿਆਰਾ ?

- ਬਲਵਿੰਦਰ ਸਿੰਘ ਬਾਈਸਨ
.
.
ਨੋਟ : ਕਿਸੀ ਇੱਕ ਨਾਮ ਨੂੰ ਲੈ ਕੇ ਪੂਰੀ ਰਚਨਾ ਦਾ ਸੰਦੇਸ਼ ਨਾ ਗੁਆ ਲੈਣਾ !