ਬਲਵਿੰਦਰ ਸਿੰਘ ਬਾਈਸਨ ਨੂੰ ਇੱਕ ਲੋਕ ਪੱਖੀ ਪੰਜਾਬੀ ਕਹਾਣੀਕਾਰ ਅਤੇ ਵਿਚਾਰਕ ਵਜੋਂ ਪਛਾਣਿਆ ਜਾਂਦਾ ਹੈ ! ਇਨ੍ਹਾਂ ਨੂੰ ਮਨੁੱਖੀ ਜੀਵਨ ਦੇ ਸੁਖ-ਦੁੱਖ, ਸਮਾਜਿਕ ਹਕੀਕਤਾਂ ਅਤੇ ਅੰਦਰੂਨੀ ਵਲਵਲੇਆਂ ਨੂੰ ਉਜਾਗਰ ਕਰਦੇ ਹੋਏ ਧਰਮ ਅਤੇ ਸਦਾਚਾਰ ਵਿਸ਼ੇ ਉੱਤੇ ਅਧਾਰਿਤ ਨਿੱਕੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ !
ਇਹ ਲੋਕ ਭਾਸ਼ਾ ਭਾਵ ਸਾਦੀ ਬੋਲਚਾਲ ਦੀ ਸ਼ੈਲੀ ਵਿੱਚ ਨਿੱਕੀਆਂ ਕਹਾਣੀਆਂ ਲਿਖਦੇ ਹਨ ਜੋ ਆਪਣੇ ਵਿਸ਼ੇ ਨੂੰ ਘੱਟ ਸ਼ਬਦਾਂ ਵਿੱਚ ਬਿਆਨ ਕਰਨ ਲਈ ਜਾਣੀਆਂ ਜਾਂਦੀਆਂ ਹਨ ! ਉਹਨਾਂ ਦੀ ਲੇਖਨੀ “ਨਿੱਕੀ ਕਹਾਣੀ” ਰਾਹੀਂ ਇੱਕ ਵਿਲੱਖਣ ਪਛਾਣ ਬਣਾਉਂਦੀ ਹੈ — ਇਹ ਨਿੱਕੀਆਂ ਕਹਾਣੀਆਂ ਵੱਡੇ ਸਵਾਲ ਛੱਡ ਜਾਂਦੀਆਂ ਹਨ !
“ਨਿੱਕੀ ਕਵਿਤਾ”, Second Thought ਅਤੇ 3rd Degree ਵਰਗੇ ਕਾਲਮਾਂ ਰਾਹੀਂ ਉਹਨਾਂ ਨੇ ਪਾਠਕਾਂ ਨਾਲ ਇੱਕ ਨਵਾਂ ਸੰਵਾਦ ਕਾਇਮ ਕੀਤਾ ਹੈ !
ਅਜੋਕੇ ਸਮੇਂ ਵਿੱਚ ਬਹੁਤ ਹੀ ਵਿਦਵਾਨ ਲਿਖਾਰੀ ਹਨ, ਉਨ੍ਹਾਂ ਦੇ ਸਾਹਮਣੇ ਆਪਣੇ ਆਪ ਨੂੰ ਓਹ ਇੱਕ ਨਿਮਾਣਾ ਜਿਹਾ ਲਿਖਾਰੀ ਹੀ ਸਮਝਦੇ ਹਨ ਤੇ ਆਪਣੇ ਆਪ ਨੂੰ ਇੱਕ ਲਿਖਾਰੀ ਵਜੋਂ ਪਛਾਣੇ ਜਾਣ ਨੂੰ ਓਹ ਸਿਰਫ ਪੜ੍ਹਨ ਵਾਲੇ ਪਾਠਕਾਂ ਦਾ ਪਿਆਰ ਆਖਦੇ ਹਨ !
ਓਹ ਅਕਸਰ ਆਖਦੇ ਹਨ ਕਿ — “ਲਿਖਤੇ ਲਿਖਤੇ ਹੀ ਆਏਗਾ ਲਿਖਨੇ ਕਾ ਫ਼ਨ ਹਮੇਂ, ਕਿ ਬੱਚੇ ਕੁਝ ਕਾਪੀਆਂ ਖਰਾਬ ਕਰਤੇ ਜ਼ਰੂਰ ਹੈਂ”
ਉਹਨਾਂ ਦੇ ਸਾਹਿਤਕ ਅਤੇ ਆਧਿਆਤਮਿਕ ਯੋਗਦਾਨ ਨੂੰ ਪਛਾਣਦਿਆਂ ਬਾਬਾ ਦੀਪ ਸਿੰਘ ਫ਼ੇਡਰੇਸ਼ਨ, ਅੰਮ੍ਰਿਤਸਰ ਵਲੋਂ ਉਨ੍ਹਾਂ ਨੂੰ ਸਾਲ 2014 ਵਿੱਚ Sikh Spiritual Personality Award ਨਾਲ ਸਨਮਾਨਿਤ ਕੀਤਾ ਗਿਆ !
ਉਨ੍ਹਾਂ ਦੀ ਲਿਖੀਆਂ ਨਿੱਕੀ ਕਹਾਣੀਆਂ ਵੱਖ-ਵੱਖ ਦੇਸਾਂ ਦੇ ਅਖਬਾਰਾਂ, ਮੇਗਜ਼ੀਨਾਂ, ਆਨਲਾਈਨ ਪੋਰਟਲ ਆਦਿ ਵਿੱਚ ਛਪ ਚੁੱਕੀਆਂ ਹਨ !
ਇਸ ਤੋਂ ਇਲਾਵਾ ਵੀ ਉਹਨਾਂ ਨੂੰ ਵੱਖ-ਵੱਖ ਸਾਹਿਤਕ ਅਤੇ ਸਮਾਜਿਕ ਮੰਚਾਂ ਤੋਂ ਕੀਤੇ ਗਏ ਕੰਮਾਂ ਲਈ ਕਈ ਸਨਮਾਨ ਅਤੇ ਸਵੀਕਾਰਤਾਵਾਂ ਮਿਲ ਚੁੱਕੀਆਂ ਹਨ !
ਉਨ੍ਹਾਂ ਦੀ ਕੁਝ ਕਹਾਣੀਆਂ ਦਾ ਇੰਗਲਿਸ਼ ਅਤੇ ਨੇਪਾਲੀ ਭਾਸ਼ਾ ਵਿੱਚ ਉਲਥਾ ਵੀ ਹੋ ਚੁੱਕਾ ਹੈ !
ਨੇਪਾਲ ਦੇਸ਼ ਵਿੱਚ ਪੰਜਾਬੀ ਤੋਂ ਨੇਪਾਲੀ ਭਾਸ਼ਾ ਵਿੱਚ ਉਲਥਾ ਕਰਕੇ ਦੁਨੀਆਂ ਦੇ ਉਘੇ ਲਿਖਾਰੀਆਂ, ਜਿਨ੍ਹਾਂ ਵਿੱਚ ਹਰਿਵੰਸ਼ ਰਾਏ ਬਚਨ, ਟੋਲਸਟਾਏ, ਮੁੰਸ਼ੀ ਪ੍ਰੇਮ ਚੰਦ ਅਤੇ ਖਲੀਲ ਜਿਬਰਾਨ ਵਰਗੇ ਲਿਖਾਰੀਆਂ ਦੀਆਂ ਕਹਾਣੀਆਂ ਨਾਲ ਬਲਵਿੰਦਰ ਸਿੰਘ ਬਾਈਸਨ ਦੀਆਂ 2 ਕਹਾਣੀਆਂ ਨੂੰ ਵੀ ਉਸ ਕਿਤਾਬ “ਸਵੈ ਕੋ ਖੋਜੀ” ਵਿੱਚ ਥਾਂ ਦਿੱਤੀ ਗਈ ਹੈ !
ਬਲਵਿੰਦਰ ਸਿੰਘ ਬਾਈਸਨ ਦਾ ਆਖਣਾ ਹੈ ਕਿ ਲਿਖਣ ਵੇਲੇ ਜੇਕਰ ਉਨ੍ਹਾਂ ਦੀ ਆਤਮਿਕ ਅਵਸਥਾ ਸਹੀ ਨਹੀਂ ਹੋਵੇ ਤਾਂ ਓਹ ਲਿਖਣ ਤੋਂ ਗੁਰੇਜ਼ ਕਰਦੇ ਹਨ, ਕਿਉਂਕਿ ਉਸ ਵੇਲੇ ਲਿਖਣ ਨਾਲ ਕਹਾਣੀ ਵਿੱਚ ਦਿਮਾਗ ਸ਼ਾਮਿਲ ਹੋ ਜਾਂਦਾ ਹੈ !
ਇੱਕ ਲਿਖਾਰੀ ਦੇ ਲਿਖਣ ਵੇਲੇ ਦਿਮਾਗ ਅਤੇ ਦਿਲ ਦਾ ਸ਼ਾਂਤ ਹੋਣਾ ਅੱਤ ਲਾਜ਼ਮੀ ਹੈ !
ਪੜ੍ਹਨ ਵਾਲੇ ਪਾਠਕਾਂ ਤੋਂ ਆਸ ਹੈ ਕਿ ਓਹ ਆਪਣਾ ਪਿਆਰ ਦਿੰਦੇ ਹੋਏ ਨਿੱਕੀ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਈ ਤੱਕ ਅਪੜਾਉਣ ਲਈ ਇਸ ਨੂੰ ਸ਼ੇਅਰ ਕਰਨਗੇ ਅਤੇ ਆਪਣੇ ਵਿਚਾਰ ਜਰੂਰ ਦੇਣਗੇ !