Browse the writing

Nikki Kahani

Original short stories about everyday choices, relationships and social life, written by Balvinder Singh Bison.

442 published works · About the author

13 Oct 2026 Punjabi

ਚੁੱਪ ਨੂੰ ਮਾਈਕ ! (ਨਿੱਕੀ ਕਹਾਣੀ)

ਸੁਖਦੇਵ ਸਿੰਘ ਅਤੇ ਉਸ ਦਾ ਮਿੱਤਰ ਗੁਰਦੇਵ ਸਿੰਘ ਤਿੰਨ ਮਹੀਨਿਆਂ ਤੋਂ ਇੱਕ-ਦੂਜੇ ਨਾਲ ਨਹੀਂ ਬੋਲੇ ਸਨ। ਗੱਲ ਸਿਰਫ਼ ਇੰਨੀ ਸੀ ਕਿ ਸੁਖਦੇਵ ਦੀ ਧੀ ਦੇ ਮੰਗਣੇ ਤੋਂ ਗੁਰਦੇਵ ਅਚਾਨਕ ਉੱਠ ਕੇ ਚਲਾ ਗਿਆ ਸੀ। ਉਸ ਦੀ ਪਤਨੀ ਦੀ ਤਬੀਅਤ ਖ਼ਰਾਬ ਹੋ ਗਈ ਸੀ, ਪਰ ਸੁਖਦੇਵ ਨੇ ਸਮਝਿਆ...

Read story →
11 Oct 2026 Punjabi

ਸ਼ੀਸ਼ਾ ਆਪਣੇ ਵੱਲ ਵੀ ! (ਨਿੱਕੀ ਕਹਾਣੀ)

ਗੁਰਦੁਆਰੇ ਵਿੱਚ ਸੇਵਾ ਚੱਲ ਰਹੀ ਸੀ। ਇੱਕ ਸਿੱਖ ਦੀ ਰੰਗੀ ਹੋਈ ਦਾਹੜੀ ਵੇਖ ਕੇ ਦੂਜਾ ਸਿੱਖ ਮੂੰਹ ਜਿਹਾ ਬਣਾ ਕੇ ਬੋਲਿਆ:“ਇਹੋ ਜਿਹੇ ਬੰਦੇ ਵੀ ਸੇਵਾ ਕਰਨ ਆ ਜਾਂਦੇ ਨੇ!” ਕੋਲ ਖੜ੍ਹੇ ਬਜ਼ੁਰਗ ਨੇ ਪੁੱਛਿਆ, “ਕਿਉਂ ਬਈ, ਕੀ ਹੋ ਗਿਆ?” “ਦਾਹੜੀ ਰੰਗਦਾ ਹੈ। ਤਨਖ਼ਾਹੀਆ ਨਹੀਂ...

Read story →
08 Oct 2026 Punjabi

ਪਰੰਪਰਾ - ਪ੍ਰਤਿਸ਼ਠਾ - ਅਨੁਸ਼ਾਸ਼ਨ ! (ਨਿੱਕੀ ਕਹਾਣੀ)

ਗੁਰਕੀਰਤ ਕਾਲਜ ਵਿੱਚ ਹੋਣ ਵਾਲੇ ਭਾਸ਼ਣ ਮੁਕਾਬਲੇ ਦੀ ਤਿਆਰੀ ਕਰ ਰਿਹਾ ਸੀ। ਵਿਸ਼ਾ ਸੀ—‘ਕੇਸ: ਪਰੰਪਰਾ ਜਾਂ ਧਾਰਮਿਕ ਸੋਚ ?’ ਗੁਰਕੀਰਤ : ਦਾਦਾ ਜੀ, ਮੈਂ ਭਾਸ਼ਣ ਵਿੱਚ ਕਹਾਂਗਾ ਕਿ ਸਾਡੇ ਵੱਡੇ-ਵਡੇਰੇ ਕੇਸ ਰੱਖਦੇ ਸਨ, ਇਸ ਲਈ ਅਸੀਂ ਵੀ ਰੱਖਦੇ ਹਾਂ। ਇਹ ਸਾਡੀ ਪਰੰਪਰਾ ਹੈ...

Read story →
07 Oct 2026 Punjabi

ਵਿਦੇਸ਼ ਵਾਲਾ ਸਟੇਟਸ ! (ਨਿੱਕੀ ਕਹਾਣੀ )

“ਓਏ ਅਮਨ, ਤੇਰਾ ਵੀਜ਼ਾ ਨਹੀਂ ਲੱਗਿਆ?” “ਨਹੀਂ ਯਾਰ !" ਜਸਜੀਤ ਹੱਸ ਪਿਆ: “ਓਏ, ਅੱਜਕੱਲ੍ਹ ਜਿਹੜਾ ਬਾਹਰ ਨਹੀਂ ਗਿਆ, ਉਹ ਤਾਂ ਪਿੱਛੇ ਰਹਿ ਗਿਆ!” ਅਮਨ ਚੁੱਪ ਕਰ ਗਿਆ। ਕੁਝ ਮਹੀਨੇ ਬਾਅਦ ਜਸਜੀਤ ਵਿਦੇਸ਼ ਚਲਾ ਗਿਆ। ਫਿਰ ਉਸਦੇ ਸਟੇਟਸ ਆਉਣ ਲੱਗੇ ! ਹਵਾਈ ਅੱਡਾ, ਬਰਫ਼...

Read story →
06 Oct 2026 Punjabi

ਸਫ਼ਰ ਦੇ ਹਾਣੀ ! (ਨਿੱਕੀ ਕਹਾਣੀ)

ਪਿੰਡ ਵਿੱਚ ਡਾ. ਹਰਜੀਤ ਸਿੰਘ ਦੇ ਇੱਕ ਕਾਲਜ ਦਾ ਪ੍ਰਿੰਸੀਪਲ ਬਣਨ ਦੀ ਖ਼ੁਸ਼ੀ ਵਿੱਚ ਉਚੇਚਾ ਸਮਾਗਮ ਰੱਖਿਆ ਗਿਆ ਸੀ। ਹਰਜੀਤ ਸਿੰਘ ਨੇ ਸਟੇਜ ਤੋਂ ਕਿਹਾ :ਮੈਂ ਬੜੀਆਂ ਔਕੜਾਂ ਸਹਿ ਕੇ ਅਤੇ ਮਿਹਨਤ ਕਰਕੇ ਇਸ ਮੰਜ਼ਿਲ ਤੱਕ ਅੱਪੜਿਆ ਹਾਂ। ਪਿੱਛੇ ਬੈਠਾ ਉਸ ਦਾ ਬਚਪਨ ਦਾ ਮਿੱਤਰ...

Read story →
04 Oct 2026 Punjabi

ਕਲਿੱਪ ਵਾਲਾ ਗਿਆਨ ! (ਨਿੱਕੀ ਕਹਾਣੀ )

“ਬਾਬਾ ਜੀ, ਵੇਖੋ! ਇਸ ਬੰਦੇ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਆਹ ਅਣਹੋਣੀ ਜਿਹੀ ਗੱਲ ਕਹੀ ਸੀ।” “ਕਿਸ ਨੇ ਦੱਸੀ?” “ਕਲਿੱਪ ਵਾਲੇ ਬੰਦੇ ਨੇ।” ਦਾਦਾ ਜੀ ਮੁਸਕਰਾ ਕੇ ਬੋਲੇ : “ਲਿਖ਼ਤਮ ਕੇ ਆਗੇ ਬਖ਼ਤਮ ਬਕਵਾਸ" ... ! ਮਨਪ੍ਰੀਤ ਚੁੱਪ ਹੋ ਗਿਆ। ਦਾਦਾ ਜੀ ਨੇ ਮੋਬਾਈਲ ਵੱਲ...

Read story →
04 Oct 2026 Punjabi

ਟੁੱਟੀਆਂ ਜੜ੍ਹਾਂ ! (ਨਿੱਕੀ ਕਹਾਣੀ)

ਹੜ੍ਹ ਦੇ ਪਾਣੀ ਨਾਲ ਗੁਰਪ੍ਰੀਤ ਦੀ ਦੁਕਾਨ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ। ਉਹ ਗੁੰਮ-ਸੁੰਮ ਜਿਹਾ ਬੈਠਾ ਸੀ। ਗੁਰਪ੍ਰੀਤ : ਦਾਦਾ ਜੀ, ਸਭ ਕੁਝ ਮੁੱਕ ਗਿਆ। ਹੁਣ ਮੈਂ ਕੀ ਕਰਾਂ? ਦਾਦਾ ਗੁਰਮੁਖ ਸਿੰਘ ਉਸ ਨੂੰ ਵਿਹੜੇ ਵਿੱਚ ਡਿੱਗੇ ਇੱਕ ਬੂਟੇ ਕੋਲ ਲੈ ਗਏ ਅਤੇ ਬੂਟੇ ਨੂੰ...

Read story →
02 Oct 2026 Punjabi

ਫ਼ੈਸਲਾ! (ਨਿੱਕੀ ਕਹਾਣੀ)

ਗੁਰਦੁਆਰੇ ਦੇ ਪ੍ਰਧਾਨ ਹਰਭਜਨ ਸਿੰਘ ਆਪਣੇ ਇਲਾਕੇ ਵਿੱਚ ਬੜੇ ਸੂਝਵਾਨ ਮੰਨੇ ਜਾਂਦੇ ਸਨ। ਉਨ੍ਹਾਂ ਦੀ ਸੂਝ ਦੀ ਖ਼ਾਸੀਅਤ ਇਹ ਸੀ ਕਿ ਹਰ ਔਖੇ ਮਸਲੇ ਦਾ ਅਜਿਹਾ ਹੱਲ ਕੱਢ ਲੈਂਦੇ ਸਨ, ਜਿਸ ਨਾਲ ਉਨ੍ਹਾਂ ਦਾ ਆਪਣਾ ਕੋਈ ਨੁਕਸਾਨ ਨਾ ਹੋਵੇ। ਇੱਕ ਦਿਨ ਗੁਰਦੁਆਰੇ ਦਾ ਸੇਵਾਦਾਰ...

Read story →
30 Sep 2026 Punjabi

ਕੇਕ ਜਾਂ ਕੇਸ ? (ਨਿੱਕੀ ਕਹਾਣੀ )

“ਕੇਕ ਕੱਟਣਾ, ਮੋਮਬੱਤੀਆਂ ਬੁਝਾਉਣੀਆਂ… ਇਹ ਸਿੱਖੀ ਦਾ ਰਿਵਾਜ ਨਹੀਂ। ਸਾਡੇ ਪ੍ਰਚਾਰਕ ਵੀ ਆਖਦੇ ਨੇ।” ਮੁੰਡੇ ਨੇ ਸਿਰ ਹਿਲਾ ਕੇ ਕਿਹਾ : “ਚੰਗਾ ਬਾਪੂ, ਨਹੀਂ ਕੱਟਦਾ।” ਇੰਨੇ ਨੂੰ ਟੀ.ਵੀ. ’ਤੇ ਇਕ ਵੱਡੇ ਸਿੱਖ ਕਲਾਕਾਰ ਦਾ ਸਨਮਾਨ ਹੋਣ ਲੱਗ ਪਿਆ। ਬਾਪੂ ਜੀ ਕੁਰਸੀ ਤੋਂ ਉੱਠ...

Read story →
29 Sep 2026 Punjabi

ਦਿਮਾਗੀ ਖਿਚੜੀ ! (ਨਿੱਕੀ ਕਹਾਣੀ)

ਮਨਜੀਤ ਸਿੰਘ ਦੀ ਸਿਹਤ ਖ਼ਰਾਬ ਸੀ। ਡਾਕਟਰ ਨੇ ਖਿਚੜੀ ਖਾਣ ਦੀ ਸਲਾਹ ਦਿੱਤੀ। ਦੋ ਦਿਨਾਂ ਵਿੱਚ ਸਿਹਤ ਸੁਧਰਨ ਲੱਗੀ ਤਾਂ ਇੱਕ ਦੋਸਤ ਨੇ ਪੁੱਛਿਆ,“ਭਾਈ, ਖਿਚੜੀ ਵਿੱਚ ਐਨੀ ਤਾਕਤ ਕਿੱਥੋਂ ਆ ਗਈ?” ਮਨਜੀਤ ਸਿੰਘ ਹੱਸ ਕੇ ਬੋਲਿਆ,“ਜਿਹੜੀ ਖਿਚੜੀ ਭਾਂਡੇ ਵਿੱਚ ਪੱਕੇ, ਉਹ ਬਿਮਾਰ...

Read story →
28 Sep 2026 Punjabi

ਲੱਕੜ ਤੇ ਸਿਉਂਕ! (ਨਿੱਕੀ ਕਹਾਣੀ)

ਇੱਕ ਨੌਜਵਾਨ ਨੇ ਬਜ਼ੁਰਗ ਸਿੰਘ ਨੂੰ ਪੁੱਛਿਆ :“ਬਾਬਾ ਜੀ, ਕੀ ਚੰਗੀ ਲੱਕੜ ਨੂੰ ਵੀ ਸਿਉਂਕ ਲੱਗਦੀ ਹੈ?” ਬਜ਼ੁਰਗ ਮੁਸਕਰਾ ਕੇ ਬੋਲੇ :“ਪੁੱਤ, ਜੇ ਲੱਕੜ ਦੀ ਅੰਦਰੋਂ ਮਜ਼ਬੂਤੀ ਕਾਇਮ ਹੋਵੇ ਤਾਂ ਉਹ ਸਿਉਂਕ ਦਾ ਟਾਕਰਾ ਕਰ ਸਕਦੀ ਹੈ। ਪਰ ਜੇ ਅੰਦਰੋਂ ਖੋਖਲੀ ਹੋ ਜਾਵੇ ਤਾਂ...

Read story →
28 Sep 2026 Punjabi

ਪਿਆਰ ! (ਨਿੱਕੀ ਕਹਾਣੀ)

“ਮਨਪ੍ਰੀਤ, ਤੂੰ ਮੇਰੇ ਨਾਲ ਗੁੱਸੇ ਕਿਉਂ ਐਂ?” “ਕੋਈ ਗੱਲ ਨਹੀਂ।” “ਕੋਈ ਗੱਲ ਨਹੀਂ ਤਾਂ ਫਿਰ ਮੂੰਹ ਕਿਉਂ ਬਣਾਇਆ?” “ਤੈਨੂੰ ਮੇਰੀ ਕੋਈ ਕਦਰ ਹੀ ਨਹੀਂ।” “ਚੰਗਾ… ਫਿਰ ਤੇਰੀ ਕਦਰ ਕਿਵੇਂ ਹੋਵੇਗੀ?” “ਤੂੰ ਮੇਰੀ ਹਰ ਗੱਲ ਮੰਨਿਆ ਕਰ।” ਹਰਪ੍ਰੀਤ ਚੁੱਪ ਕਰ ਗਿਆ। ਪਿਆਰ ਕਰਦਾ...

Read story →
28 Sep 2026 Hindi

शादी का विज़न! (निक्की कहानी)

रवि ने दोस्त से पूछा,“यार, शादी किससे करनी चाहिए?” दोस्त बोला,“जिससे प्यार हो।” रवि ने कहा,“बस?” “हाँ भाई, प्यार सबसे ज़रूरी है।” रवि हँस पड़ा : “फिर तो शादी के बाद पता चलता है कि प्यार तो था… लेकिन बिजली का बिल, EMI और...

Read story →
27 Sep 2026 Punjabi

ਚੈਕਮੇਟ ਤੋਂ ਪਹਿਲਾਂ ਲਾਈਵ ! (ਨਿੱਕੀ ਕਹਾਣੀ)

ਪੰਥਕ ਦਫ਼ਤਰ ਵਿੱਚ ਗੁਪਤ ਮੀਟਿੰਗ ਚੱਲ ਰਹੀ ਸੀ। ਕਰਤਾਰ ਸਿੰਘ : ਪਹਿਲਾਂ ਸੰਗਤ ਦੀ ਰਾਇ ਲੈ ਕੇ ਸਾਰੀਆਂ ਧਿਰਾਂ ਨੂੰ ਇਕੱਠਾ ਕਰਾਂਗੇ। ਪੂਰੀ ਤਿਆਰੀ ਹੋਣ ਤੋਂ ਪਹਿਲਾਂ ਯੋਜਨਾ ਬਾਹਰ ਨਹੀਂ ਜਾਣੀ ਚਾਹੀਦੀ। ਮੀਟਿੰਗ ਖ਼ਤਮ ਹੁੰਦਿਆਂ ਹੀ ਨੌਜਵਾਨ ਆਗੂ ਬਲਤੇਜ ਸਿੰਘ ਫ਼ੋਨ ਕੱਢ...

Read story →
27 Sep 2026 Punjabi

ਜੋਸ਼ ਦਾ ਕੁੱਕਰ ! (ਨਿੱਕੀ ਕਹਾਣੀ)

ਇੱਕ ਦਿਨ ਇੱਕ ਨੌਜਵਾਨ ਨੇ ਬਜ਼ੁਰਗ ਸਿੰਘ ਨੂੰ ਪੁੱਛਿਆ :“ਬਾਬਾ ਜੀ, ਪੰਥ ਵਿੱਚ ਇੰਨਾ ਤਣਾਅ ਤੇ ਆਪਸੀ ਟਕਰਾਅ ਕਿਉਂ ਰਹਿੰਦਾ ਹੈ? ਹਰ ਧੜਾ ਆਪਣੀ ਗੱਲ ਮਨਵਾਉਣ ’ਤੇ ਅੜਿਆ ਰਹਿੰਦਾ ਹੈ!” ਬਜ਼ੁਰਗ ਹੱਸਦੇ ਹੋਏ ਬੋਲੇ : “ਪੁੱਤ, ਕਦੇ ਪ੍ਰੈਸ਼ਰ ਕੁੱਕਰ ਵੇਖਿਆ ਹੈ?” ਨੌਜਵਾਨ...

Read story →