ਕਲਿੱਪ ਵਾਲਾ ਗਿਆਨ ! (ਨਿੱਕੀ ਕਹਾਣੀ )

Share this story: WhatsApp X

“ਬਾਬਾ ਜੀ, ਵੇਖੋ! ਇਸ ਬੰਦੇ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਆਹ ਅਣਹੋਣੀ ਜਿਹੀ ਗੱਲ ਕਹੀ ਸੀ।”

“ਕਿਸ ਨੇ ਦੱਸੀ?”

“ਕਲਿੱਪ ਵਾਲੇ ਬੰਦੇ ਨੇ।”

ਦਾਦਾ ਜੀ ਮੁਸਕਰਾ ਕੇ ਬੋਲੇ : “ਲਿਖ਼ਤਮ ਕੇ ਆਗੇ ਬਖ਼ਤਮ ਬਕਵਾਸ" ... !

ਮਨਪ੍ਰੀਤ ਚੁੱਪ ਹੋ ਗਿਆ।

ਦਾਦਾ ਜੀ ਨੇ ਮੋਬਾਈਲ ਵੱਲ ਇਸ਼ਾਰਾ ਕਰਦਿਆਂ ਕਿਹਾ :
“ਪੁੱਤ, ਮੋਬਾਈਲ ਗਿਆਨ ਲੱਭਣ ਲਈ ਬੜਾ ਵਧੀਆ ਸਾਧਨ ਹੈ… ਪਰ ਕਲਿੱਪ ਵਿੱਚ ਆਈ ਹਰ ਗੱਲ ਨੂੰ ਗਿਆਨ ਸਮਝ ਲੈਣਾ ਠੀਕ ਨਹੀਂ।”

ਮਨਪ੍ਰੀਤ ਨੇ ਪੁੱਛਿਆ : “ਫਿਰ ਕਿਸ ਦੀ ਮੰਨੀਏ?”

ਦਾਦਾ ਜੀ ਬੋਲੇ : “ਸੇਧ ਗੁਰਬਾਣੀ ਤੋਂ ਲੈਣੀ ਹੈ। ਪ੍ਰਚਾਰਕ, ਰਾਗੀ, ਕਥਾਕਾਰ ਜਾਂ ਕੋਈ ਇਤਿਹਾਸਕਾਰ ਕੋਈ ਗੱਲ ਦੱਸੇ, ਸੁਣ ਲੈ… ਪਰ ਆਪਣਾ ਬਿਬੇਕ ਵੀ ਵਰਤਣਾ ਜਰੂਰੀ ਹੈ। ਇੱਕ ਕਲਿੱਪ ਵੇਖ ਕੇ ਜਾਂ ਸੁਣੀ-ਸੁਣਾਈ ਗੱਲ ਨੂੰ ਆਖ਼ਰੀ ਸੱਚ ਨਾ ਮੰਨੀਂ।”

ਮਨਪ੍ਰੀਤ ਨੇ ਕਲਿੱਪ ਬੰਦ ਕਰ ਦਿੱਤੀ।

“ਬਾਬਾ ਜੀ, ਫਿਰ ਅੱਜ ਤੋਂ ਪਹਿਲਾਂ ਗੁਰਬਾਣੀ, ਬਾਅਦ ਵਿੱਚ ਕਲਿੱਪ?”

ਦਾਦਾ ਜੀ ਹੱਸ ਪਏ : “ਬੱਸ, ਹੁਣ ਤੂੰ ਗੱਲ ਫੜ ਲਈ!”
ਸੇਧ ਗੁਰਬਾਣੀ ਤੋਂ ਲੈਣੀ ਹੈ।
ਕਲਿੱਪ ਕਿਸੇ ਦੀ ਵੀ ਹੋਵੇ, ਆਪਣਾ ਬਿਬੇਕ ਨਾਲ ਲੈ ਕੇ ਬੈਠਣਾ ਹੈ।

Leave a Comment

Reader Comments