A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਨਗਾਰਖਾਨੇ ਵਿੱਚ ਤੂਤੀ ! (ਨਿੱਕੀ ਕਹਾਣੀ)

ਅੱਜ 20 ਦਿਨ ਹੋਣ ਨੂੰ ਆਏ "ਭੁੱਖ ਹੜਤਾਲ" ਤੇ ਬੈਠੇ ਇਨ੍ਹਾਂ ਵੀਰ ਜੀ ਨੂੰ; ਪਰ ਅਜੇ ਤੱਕ ਕਿਸੀ ਵੀ ਨੇਸ਼ਨਲ ਡੇਲੀ ਅਖਬਾਰ ਵਿਚ ਇਨ੍ਹਾਂ ਬਾਰੇ ਕੋਈ ਖਬਰ ਨਹੀਂ ਪੜੀ ! ਹੁਣੇ ਕਿਸੀ ਸਿਆਸੀ ਲੀਡਰ ਦੀ ਉਂਗਲ ਥੋੜੀ ਜਿਹੀ ਕੱਟ ਜਾਵੇ; ਵੇਖਣਾ ਕਿਵੇਂ ਹੈਡ-ਲਾਈਨ ਬਣਦੀ ਹੈ ! (ਦੁਖੀ ਹਿਰਦੇ ਨਾਲ ਕੁਲਜੀਤ ਸਿੰਘ ਨੇ ਕਿਹਾ)

ਬਲਜੀਤ ਸਿੰਘ : ਕੀ ਕਾਰਣ ਹੈ ਕੀ ਮਾਈਨੋਰਿਟੀ ਦੇ ਚੰਗੇ ਕੰਮਾਂ ਨੂੰ ਇਹ ਮੀਡਿਆ ਵਾਲੇ ਬਿਲਕੁਲ ਵਿਖਾਉਣਾ ਨਹੀਂ ਚਾਹੁੰਦੇ, ਪਰ ਜੇਕਰ ਗਲਤੀ ਨਾਲ ਕੋਈ ਨੇਗੀਟਿਵ ਗੱਲ ਇਨ੍ਹਾਂ ਦੇ ਸਾਹਮਣੇ ਆ ਜਾਵੇ ਤੇ ਖਬਰ ਦੇ ਵਿੱਚ ਬਾਕਾਈਦਾ ਘੱਟ ਗਿਣਤੀ ਕੌਮ ਦਾ ਨਾਮ ਲਿੱਖ ਲਿੱਖ ਕੇ ਵੱਡੀ ਵੱਡੀ ਖਬਰ ਲਗਾਉਂਦੇ ਹਨ ! ਇਸ ਦੋਗਲੀ ਨੀਤੀ ਦਾ ਕੀ ਕਾਰਣ ਹੈ ਤੇ ਕੀ ਹੱਲ ਹੈ ?

ਕੁਲਜੀਤ ਸਿੰਘ
(ਥੋੜਾ ਗੁੱਸੇ ਵਿੱਚ) : ਗਲਤੀ ਸਾਡੀ ਹੈ ਤੇ ਫਾਇਦਾ ਓਹ ਚੁੱਕ ਰਹੇ ਹਨ !

ਬਲਜੀਤ ਸਿੰਘ (ਹੈਰਾਨੀ ਨਾਲ) : ਓਹ ਕਿਵੇਂ ?

ਬਲਜੀਤ ਸਿੰਘ : ਆਪਣੀ ਗੱਲ ਵਜ਼ਨ ਨਾਲ ਲਿਖਵਾਉਣ ਲਈ ਤੁਹਾਡੀ ਗੱਲ ਵਿੱਚ ਵੀ ਵਜ਼ਨ ਚਾਹੀਦਾ ਹੈ ! ਜਿਨ੍ਹਾਂ ਦੀ ਗੱਲ ਵਿੱਚ ਵਜ਼ਨ ਹੈ; ਉਹ ਸਿਆਸੀ ਲੀਡਰ ਹਨ ! ਓਹ ਸਿਆਸੀ ਲੀਡਰ ਹਨ ਓਹ ਵੋਟਾਂ ਦੇ ਗੁਲਾਮ ਹਨ ਤੇ ਵੋਟਾਂ ਹਨ ਵੱਧ ਗਿਣਤੀ ਕੋਮਾਂ ਦੀਆਂ ! ਵੱਧ ਗਿਣਤੀ ਦੇ ਲੀਡਰ ਇਨ੍ਹਾਂ ਘੱਟ-ਗਿਣਤੀ ਦੇ ਸਿਆਸਿਆਂ ਦੀ ਧੋਣ ਤੇ ਵਜ਼ਨ ਰੱਖ ਕੇ ਉਨ੍ਹਾਂ ਨੂੰ ਆਪਣੇ ਹਕਾਂ ਤੋਂ ਪਿੱਛੇ ਰਹਿਣ ਲਈ ਮਜਬੂਰ ਕਰ ਦਿੰਦੇ ਹਨ ! ਵੋਟਾਂ ਦੇ ਲਾਲਚ ਨੇ ਸਿਆਸਿਆਂ ਦੀ ਸਾਰੀ ਗੁਰਮਤ ਦੇ ਲਾਲ ਬ੍ਲਡ ਸੇਲ ਖਤਮ ਕਰ ਦਿੱਤੇ ਹਨ ਤੇ ਚਿੱਟਾ ਖੂਨ ਉਲਟਾ ਪੰਥਕ ਸ਼ਰੀਰ ਲਈ ਭਰਾ-ਮਾਰੂ ਸਿਧ ਹੋ ਰਿਹਾ ਹੈ ! ਦੂਜੇ; ਜਿਨ੍ਹਾਂ ਦੀ ਗੱਲ ਵਿੱਚ ਵਜ਼ਨ ਹੈ, ਓਹ ਹਨ ਧਾਰਮਿਕ ਆਗੂ ! ਇਨ੍ਹਾਂ ਵਿਚੋਂ ਜਿਆਦਾਤਰ ਸਿਆਸੀ ਲੀਡਰਾਂ ਦੇ ਗ਼ੁਲਾਮ ਬਣੇ ਘੁੰਮ ਰਹੇ ਹਨ ! ਬੀਚਾਰੇ ਕਦੀ ਕੋਸ਼ਿਸ਼ ਕਰਦੇ ਵੀ ਹਨ ਸਚ ਬੋਲਣ ਦੀ ਤਾਂ ਸਿਆਸਿਆਂ ਦੀ ਇੱਕ ਘੁੜਕੀ ਉਨ੍ਹਾਂ ਦੇ ਮੁੰਹ ਤੇ ਜੰਦਰਾ ਮਾਰ ਦਿੰਦੀ ਹੈ ! ਇਨ੍ਹਾਂ ਦਾ ਚੁੱਪ ਰਹਿਣਾ ਰੀੜ ਦੀ ਹੱਡੀ ਦੇ ਕਮਜੋਰ ਹੋਣ ਵਾਂਗ ਹੈ ! ਤੀਜੀ ਵਜ਼ਨ ਵਾਲੇ ਧਿਰ ਹੈ ; ਆਮ ਜਨਤਾ ! ਪਰ ਆਮ ਜਨਤਾ ਸਿਆਸਿਆਂ ਤੇ ਧਾਰਮਿਕ ਆਗੂਆਂ ਤੋਂ ਅੱਗੇ ਨਹੀਂ ਸੋਚ ਪਾਉਂਦੀ ਤੇ ਉਸੀ ਚੱਕਰਵਿਊ ਵਿਚ ਹੀ ਖਤਮ ਹੋ ਜਾਂਦੀ ਹੈ !

ਕੁਲਜੀਤ ਸਿੰਘ : ਕੋਈ ਹੋਰ ਵੀ ਕਾਰਣ ਹੈ ਇਸ ਨਮੋਸ਼ੀ ਦਾ ?

ਬਲਜੀਤ ਸਿੰਘ : ਚੰਗਾ ਪੀ.ਆਰ. (ਪਬਲਿਕ ਰਿਲੇਸ਼ਨ) ਨਾ ਹੋਣਾ ! ਸਾਡੀਆਂ ਜਿਆਦਾਤਰ ਖਬਰਾਂ ਅਸੀਂ ਕੇਵਲ ਪੰਜਾਬੀ ਵਿਚ ਹੀ ਭੇਜਦੇ ਹਾਂ ! ਇੰਗਲਿਸ਼ ਅੱਤੇ ਹਿੰਦੀ ਜੋ ਕੀ ਜਨਤਾ ਦੇ ਇੱਕ ਵੱਡੇ ਹਿੱਸੇ ਵਿੱਚ ਪੜੀ ਜਾਂਦੀ ਹੈ; ਦੇ ਬਾਰੇ ਵਿਚਾਰ ਕਰਨ ਦੀ ਜਰੂਰਤ ਹੈ! ਸਾਨੂੰ ਆਪਨੇ ਸਿਆਸੀ ਮਸਲੇ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਅੱਤੇ ਹਿੰਦੀ ਵਿੱਚ ਵੀ ਪੇਸ਼ ਕਰਨੇ ਚਾਹੀਦੇ ਹਨ ਤਾਂਕਿ ਆਮ ਆਦਮੀ ਵੀ ਉਨ੍ਹਾਂ ਨੂੰ ਸਮਝ ਸਕੇ ! ਜਦੋਂ ਇੰਗਲਿਸ਼ ਅੱਤੇ ਹਿੰਦੀ ਵਿਚ ਇਹ ਖਬਰਾਂ ਜਾਣਗੀਆਂ ਤਾਂ ਪੰਜਾਬੀ ਮੀਡਿਆ ਵੀ ਆਪਣੀ ਵੁਕਤ ਅੱਤੇ ਤਾਕਤ ਸਮਝ ਪਾਵੇਗਾ; ਵਰਨਾ ਅੱਜ ਦੇ ਸਮੇਂ ਵਿੱਚ ਕੋਈ ਨਿਰਪੱਖ ਮੀਡਿਆ ਲਭਣਾ ਇੰਝ ਹੋਇਆ ਪਿਆ ਹੈ ਕੀ ਜਿਵੇਂ "ਘਾਹ ਦੇ ਢੇਰ ਵਿਚੋਂ ਸੁਈ ਭਾਲਣਾ" ! ਜਿਆਦਾਤਰ ਕਿਸੀ ਨਾ ਕਿਸੀ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ !

ਕੁਲਜੀਤ ਸਿੰਘ : ਛੱਡ ਭਾਈ... ਸਾਨੂੰ ਕੀ ਲੈਣਾ ਹੈ ਇਨ੍ਹਾਂ ਪੁਆੜੇਆਂ ਵਿਚੋਂ ! ਇਹ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਹਨ ! ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਕੌਣ ਸੁਣਦਾ ਹੈ ?

Leave a Comment

Reader Comments