A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਬਜ਼ੁਰਗ ! (ਨਿੱਕੀ ਕਹਾਣੀ)

ਰੱਬ ਨਾ ਕਰੇ ਕੀ ਇਹ ਦਿਨ ਕਿਸੀ ਤੇ ਆਵੇ ! (ਸੱਤਰ ਕੁ ਸਾਲ ਦੇ ਬੂਢ਼ੇ ਹੱਡਕਿਰਤ ਸਿੰਘ ਨੂੰ ਰਿਕਸ਼ੇ ਤੇ ਮਾਲ ਲੈ ਜਾਂਦੇ ਵੇਖ ਕੇ ਕੁਲਜੀਤ ਸਿੰਘ ਬੋਲਿਆ)

ਹੱਡਕਿਰਤ ਸਿੰਘ ਦੇ ਕੰਨਾ ਵਿਚ ਇਹ ਆਵਾਜ਼ ਇੱਕ ਧਮਾਕੇ ਵਾਂਗ ਗੂਂਜੀ ਤੇ ਉਸਨੇ ਰਿਕਸ਼ਾ ਰੋਕ ਦਿੱਤਾ !

ਹੱਡਕਿਰਤ ਸਿੰਘ : ਬੇਟਾ ਤੁਸੀਂ ਇੰਜ ਕਿਉਂ ਕਿਹਾ ਕੀ "ਰੱਬ ਨਾ ਕਰੇ ਕੀ ਇਹ ਦਿਨ ਕਿਸੀ 'ਤੇ ਆਵੇ?"

ਕੁਲਜੀਤ ਸਿੰਘ (ਥੋੜਾ ਜਿਹਾ ਅਸਹਿਜ ਜਿਹਾ ਹੁੰਦਾ ਹੋਇਆ) : ਓਹ ਬਾਬਾ ਜੀ, ਮੈਂ ਕਹ ਰਿਹਾ ਸੀ ਕੀ ਤੁਸੀਂ ਬੁਢਾਪੇ ਵਿਚ ਵੀ ਮਜ਼ਦੂਰੀ ਕਰ ਰਹੇ ਹੋ ! ਮੈਨੂੰ ਬਹੁਤ ਦੁਖ ਲੱਗਾ ਹੈ !

ਹੱਡਕਿਰਤ ਸਿੰਘ : ਪੁੱਤਰ ਦੁੱਖ ਤਾਂ ਤੱਦ ਮਨਾ ਜੇਕਰ ਮੈਂ ਭੀਖ ਮੰਗਦਾ ਹੋਵਾਂ ! ਮੇਰਾ ਗੁਰੂ ਸਿਖਾਉਂਦਾ ਹੈ ਕਿਰਤ ਕਰਨਾ ! ਸਿਖਾਉਂਦਾ ਹੀ ਨਹੀਂ ਬਲਕਿ ਆਪ ਆਪਣੀ ਹੱਡੀਆਂ ਤੇ ਵਰਤਾ ਕੇ ਵਿਖਾਉਂਦਾ ਹੈ ਜਦੋਂ ਓਹ ਕਰਤਾਰਪੁਰ ਸਾਹਿਬ ਵਿਚ ਖੇਤੀ ਕਰਦਾ ਹੈ ! ਕਿਰਤੀ ਗੁਰੂ ਦਾ ਸਿੱਖ ਕਦੀ ਭਿਖਾਰੀ ਨਹੀਂ ਹੋ ਸਕਦਾ ! ਗੁਰੂ ਕਰੇ ਕੀ ਆਖਿਰੀ ਸਾਹ ਤਕ ਹੱਡ-ਗੋਡੇ ਕੰਮ ਕਰਦੇ ਰਹਿਣ ਅੱਤੇ ਮੈਂ ਤੁਰਦਾ ਫਿਰਦਾ ਹੀ ਇਥੋਂ ਕੂਚ ਕਰਾਂ !

ਕੁਲਜੀਤ ਸਿੰਘ : ਆਖਿਰੀ ਸਾਹ ਤਕ ਮਿਹਨਤ ਕਰਕੇ ਰੋਟੀ ਖਾਉਣ ਵਾਲੇ ਤੁਹਾਡੇ ਵਰਗੇ ਬਜੁਰਗਾਂ ਨੂੰ ਨਮਸ਼ਕਾਰ ! ਵਾਕਈ ਹੀ ਤੁਸੀਂ ਕੋਈ ਭੀਖ ਨਹੀਂ ਮੰਗ ਰਹੇ .. ਬਲਕਿ ਕਿਰਤ ਕਰਕੇ ਨਿਰਬਾਹ ਕਰ ਰਹੇ ਹੋ ! ਰੱਬ ਤੁਹਾਨੂੰ ਆਖਿਰੀ ਦੰਮ ਤਕ ਕਿਸੀ ਦਾ ਮੁਹਤਾਜ਼ ਨਾ ਬਣਾਵੇ ! ਤੁਸੀਂ ਮੈਨੂੰ "ਕਿਰਤੀ ਗੁਰੂ" ਦੀ ਗੱਲ ਦੱਸ ਕੇ ਬਹੁਤ ਵੱਡੀ ਹਿੰਮਤ ਦਿੱਤੀ ਹੈ !

ਹੱਡਕਿਰਤ ਸਿੰਘ : ਚੰਗਾ ਕਾਕਾ ! ਮੈਂ ਚਲਿਆ ਆਪਨੇ ਗੁਰੂ ਦੇ ਰਾਹ ! (ਮਨ ਹੀ ਮਨ ਗੁਰੂ ਦੇ ਰਾਹ ਗੁਰਬਾਣੀ ਦੇ ਕਿਸੀ ਸ਼ਬਦ ਦੇ ਭਾਓ-ਅਰਥਾਂ ਦੀਆਂ ਤੰਦਾ ਖੋਲਦਾ ਹੋਇਆ ਆਪੇ ਰਾਹ ਪੈਂਦਾ ਹੈ)


ਟਿੱਪਣੀ: ਰੱਬ ਕਰੇ, ਇਸ ਤਰ੍ਹਾਂ ਦਾ ਸਿਦਕ ਸਾਡੇ ਨੌਜਵਾਨਾਂ 'ਚ ਵੀ ਆਵੇ, ਜੋ ਮਿਹਨਤ ਦੀ ਥਾਂ ਸ਼ੌਰਟ ਕੱਟ ਰਾਹੀਂ, ਨਸ਼ੇ ਵੇਚ ਕੇ, ਅਣਮਨੁੱਖੀ ਕਾਰੇ ਕਰਕੇ ਪੈਸਾ ਕਮਾਉਣਾ ਚਾਹੁੰਦੇ ਹਨ, ਜੋ ਇਸ ਸਮਾਜ 'ਤੇ ਧੱਬਾ ਹਨ।

Leave a Comment

Reader Comments