A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਕਾਲੀ ਦਾਸ ! (ਨਿੱਕੀ ਕਹਾਣੀ)

ਓਏ ਮੂਰਖਾ, ਇਹ ਕੀ ਕਰੀਂ ਜਾਂਦਾਂ ਹੈਂ ? ਜਿਸ ਟਹਿਣੀ 'ਤੇ ਬੈਠਾਂ ਹੈਂ, ਉਸੀ ਨੂੰ ਕੱਟੀ ਜਾਉਂਦਾ ਹੈਂ ? (ਧਾਰਮਿਕ ਆਗੂ ਨੇ ਕਾਲੀ ਦਾਸ ਨੂੰ ਕਿਹਾ)

ਕਾਲੀ ਦਾਸ : ਤੁਹਾਡੀਆਂ ਰੀਸਾਂ ਕਰਨ ਦਾ ਅੱਜ ਜੋਸ਼ ਆ ਗਿਆ ਸੀ !

ਧਾਰਮਿਕ ਆਗੂ (ਗੁੱਸੇ ਨਾਲ) : ਤੇਰਾ ਕੀ ਮਤਲਬ ਹੈ, ਕੀ ਅਸੀਂ ਇਤਨੇ ਬੇਵਕੂਫ਼ ਹਾਂ, ਕੀ ਜਿਸ ਟਹਿਣੀ 'ਤੇ ਬੈਠਦੇ ਹਾਂ, ਉਸੀ ਨੂੰ ਕੱਟਦੇ ਹਾਂ ?

ਕਾਲੀ ਦਾਸ (ਰਹਸਮਈ ਮੁਸਕੁਰਾਹਟ ਦਿੰਦਾ ਹੈ) : ਮੈਂ ਤਾਂ ਇੱਕ ਟਹਿਣੀ 'ਤੇ ਬੈਠਾਂ ਹਾਂ, ਇਹ ਟੁੱਟੇਗੀ ਤੇ ਕੱਲਾ ਮੈਂ ਹੀ ਮਰਾਂਗਾ, ਪਰ ਤੁਸੀਂ ਧਾਰਮਿਕ ਆਗੂ ਤਾਂ ਜਿਸ ਧਰਮ ਦੀ ਡਾਲ (ਟਹਿਣੀ) 'ਤੇ ਬੈਠਦੇ ਹੋ, ਉਸੀ ਧਰਮ ਦੀਆਂ ਟਹਿਣੀਆਂ, ਪੱਤੀਆਂ, ਮੁਢ ਅੱਤੇ ਜੜਾਂ ਨੂੰ ਹੀ ਕੱਟੀ ਜਾ ਰਹੇ ਹੋ, ਤੇ ਆਉਣ ਵਾਲੀਆਂ ਪਤਾ ਨਹੀਂ ਕਿਤਨੀਆਂ ਪੀੜੀਆਂ ਨੂੰ ਨੁਕਸਾਨ ਪਹੁਚਾਵੋਗੇ? ਲਾਲਚ ਅੱਤੇ ਨੀਵੀਂ ਸੋਚ ਨੇ ਤੁਹਾਡੇ ਵੇਖਣ ਦੀ ਤਾਕਤ ਨੂੰ ਘਟਾ ਦਿੱਤਾ ਹੈ, ਤੇ ਤੁਸੀਂ ਆਪਣੇ ਨਿਜੀ ਵਿਕਾਰਾਂ ਦੀ ਪੂਰਤੀ ਵਾਸਤੇ, ਧਰਮ ਅਤੇ ਉਸਦੇ ਅਸੂਲਾਂ (ਕਦਰਾਂ-ਕੀਮਤਾਂ) ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ !

ਧਾਰਮਿਕ ਆਗੂ ਲੜਨ ਨੂੰ ਆ ਜਾਂਦਾ ਹੈ ! ਉਸ ਦੇ ਮੁੰਹ ਚੋਂ ਫੁੱਲਾਂ ਦੀ ਬਰਖਾ ਸ਼ੁਰੂ ਹੋ ਜਾਂਦੀ ਹੈ ! ਹੰਕਾਰ ਵਿੱਚ ਮਾਰਿਆ ਓਹ ਕਾਲੀ ਦਾਸ ਨੂੰ ਥੱਲੇ ਢਾਹ ਲੈਂਦਾ ਹੈ !

ਜਮੀਨ 'ਤੇ ਡਿੱਗਿਆ ਹੋਇਆ ਕਾਲੀ ਦਾਸ : ਮੈਂ ਤਾਂ ਫੋਕਾ ਹੀ ਬਦਨਾਮ ਹਾਂ ! ਮੇਰਾ ਤਾਂ ਨਾਮ ਕਾਲੀ ਦਾਸ ਹੈ, ਪਰ ਤੁਹਾਡੇ ਤੇ ਅੰਤਰ ਮਨ ਅੱਤੇ ਕਰਮ ਦੋਵੇਂ ਹੀ ਕਾਲੇ ਹਨ ਅੱਤੇ ਭਰਾ ਮਾਰੂ ਹਨ ! ਅਜੇ ਵੀ ਸੰਭਲ ਜਾਵੋ, ਤੇ ਆਪਣੀ ਅਸਲ ਡਿਊਟੀ ਪਛਾਣੋ ! ਰੱਬ ਨਾਲ ਡਰ ਨਹੀਂ, ਬਲਕਿ ਦੋਸਤੀ ਦਾ ਰਿਸ਼ਤਾ ਪਕਾ ਕਰਵਾਓ... ਤਾਂਕਿ ਜਦੋਂ ਵੀ ਕੋਈ ਮਿਲੇ.. ਖਿੜੇ ਮਥੇ ਮਿਲੋ ! (ਛੁੱਟਣ ਦੀ ਕੋਸ਼ਿਸ਼ ਕਰਦਾ ਹੈ, ਪਰ ਧਾਰਮਿਕ ਆਗੂ ਕਿਸੀ ਅਜ਼ਗਰ ਵਾਂਗ ਉਸਨੂੰ ਲਪੇਟ ਲੈਂਦਾ ਹੈ)

Leave a Comment

Reader Comments