A space for stories that matter

Every life hides a powerful story

Short stories, poems & fearless ideas

Balvinder Singh Bison

ਚੋਣ ਆਉਣ ਵਾਲੀ ਹੈ ! (ਨਿੱਕੀ ਕਹਾਣੀ)

ਸੁਣਿਆ ਹੈ ਕੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਅਗਲੇ ਸਾਲ ਹਨ ! ਇਸ ਵਾਰ ਕੀ ਖਾਸ ਹੋਵੇਗਾ ? (ਰਣਜੀਤ ਸਿੰਘ ਨੇ ਬਲਜੀਤ ਸਿੰਘ ਨੂੰ ਪੁਛਿਆ)

ਇਸ ਵਾਰ ਚੋਣਾਂ ਦਾ ਸਾਇਜ਼ ਕਾਰਪੋਰੇਸ਼ਨ ਤੋਂ ਵੀ ਵੱਧ ਕੇ ਵਿਧਾਨ ਸਭਾ ਦੀਆਂ ਚੋਣਾਂ ਜਿਤਨਾ ਹੋ ਜਾਵੇਗਾ ! ਲੱਖਪਤੀ ਹੁਣ ਛੋਟੇ ਹੋ ਗਏ, ਕਰੋੜਪਤੀ ਤੋਂ ਘੱਟ ਉਮੀਦਵਾਰਾਂ ਤੋਂ ਜਿੱਤ ਦੀ ਆਸ ਲਾਉਣੀ ਬੇਕਾਰ ਹੈ ! (ਬਲਜੀਤ ਸਿੰਘ ਨੇ ਆਪਣਾ ਪੱਖ ਰੱਖਿਆ)

ਰਣਜੀਤ ਸਿੰਘ : ਹੈ, ਓਹ ਕਿਵੇਂ ? ਗੁਰਦੁਆਰਾ ਚੋਣਾਂ ਵਿੱਚ ਤਾਂ ਸੇਵਾ ਦੀ ਗੱਲ ਹੁੰਦੀ ਹੈ, ਇਸ ਵਿੱਚ ਲੱਖਪਤੀ ਤੇ ਕਰੋੜਪਤੀ ਕਿਵੇਂ ਆ ਗਿਆ ?

ਬਲਜੀਤ ਸਿੰਘ : ਪਿਛਲੀ ਵਾਰ ਦੀਆਂ ਚੋਣਾਂ ਨੇ ਖਰਚ ਦੇ ਨਵੇਂ ਰਿਕਾਰਡ ਬਨਾਏ ਸਨ ਤੇ ਹੁਣ ਅਗਲੇ ਸਾਲ ਦੀਆਂ ਗੁਰਦੁਆਰਾ ਚੋਣਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਪੇਟੀ ਵਿੱਚ ਬੰਦ ਸੜੇ ਹੋਏ "ਲੰਗੜੇ ਅੰਬ" ਭਾਵ ਓਹ ਸਿਆਸੀ ਜੋ ਸੰਗਤਾਂ ਨੂੰ ਤਿੰਨ ਸਾਲ ਨਜਰ ਵੀ ਨਹੀਂ ਆਏ, ਵੀ ਆਪਣੀ ਮਾਇਆ ਦੇ ਜੋਰ ਤੇ ਲੋਕਲ ਪਕੜ ਵਾਲੀਆਂ ਟੀਮਾਂ ਦੇ ਜੋਰ ਤੇ ਆਪਣੀ ਪੀ.ਆਰ. ਬਣਾ ਕੇ "ਅਲਫਾਂਸੋ ਅੰਬ" ਦੇ ਭਾਅ ਵਿੱਕਣ ਦੀ ਕੋਸ਼ਿਸ਼ ਕਰਨਗੇ ਤੇ ਆਮ ਸਿੱਖ ਵੋਟਰ ਵੀ "ਮਾਇਆ ਤੇ ਸ਼ਰਾਬ" ਦੇ ਪ੍ਰਭਾਵ ਹੇਠ ਇਨ੍ਹਾਂ ਦੇ "ਅਵਗੁਣ ਵਿਸਾਰ" ਕੇ ਆਪਣੀ ਵੋਟ ਠੋਕ ਕੇ ਲੁਟਾਵੇਗਾ !

ਰਣਜੀਤ ਸਿੰਘ : ਵੋਟ ਲੂਟਾਵੇਗਾ ? ਆਪਣੀ ਪੰਜਾਬੀ ਸਹੀ ਕਰੋ ! ਸਹੀ ਅੱਖਰ ਹੈ "ਵੋਟ ਪਾਵੇਗਾ" !

ਆਮ ਵੋਟਰ ਜੇਕਰ ਸੇਵਾ ਜਾਂ ਗਿਆਨ ਆ ਧਿਆਨ ਰੱਖ ਕੇ ਵੋਟ ਪਾਉਂਦਾ ਤਾਂ "ਵੋਟ ਪੈਂਦਾ" ਪਰ ਲਾਲਚ, ਡਰ ਜਾਂ ਭਾਈ-ਭਤੀਜਾਵਾਦ, ਬਿਰਾਦਰੀ, ਜਾਤ ਨੂੰ ਮੁੱਖ ਰੱਖ ਕੇ ਜਿਹੜੀ ਵੋਟ ਪਾਈ ਜਾਂਦੀ ਹੈ ਓਹ ਪਾਈ ਨਹੀਂ ਜਾਂਦੀ ਬਲਕਿ ਭੰਗ ਕੇ ਭਾੜੇ "ਲੁਟਾਈ" ਹੀ ਜਾਂਦੀ ਹੈ ! ਪਹਿਲਾਂ ਹੀ ਪੰਜਾਹ ਪ੍ਰਤਿਸ਼ਤ ਲੋਕ ਵੋਟ ਪਾਉਂਦੇ ਹਨ ਤੇ ਉਨ੍ਹਾਂ ਵਿੱਚੋਂ ਵੀ ਜਿਆਦਾਤਰ ਜਾਂ ਤਾਂ ਖਾਊ ਜੋ ਜਾਂਦੇ ਹਨ ਤੇ ਜਾਂ ਵਿਕਾਊ ਹੋ ਜਾਂਦੇ ਹਨ ! (ਬਲਜੀਤ ਸਿੰਘ ਰੋਹ ਵਿੱਚ ਸੀ) 

ਮਤਲਬ ਸੰਗਤਾਂ ਮੂਰਖ ਹਨ ? (ਰਣਜੀਤ ਨੇ ਪੁਛਿਆ)

ਸੰਗਤਾਂ ਮੂਰਖ ਨਹੀਂ ਹੁੰਦੀਆਂ, ਬਲਕਿ ਜਜਬਾਤੀ ਅਤੇ ਸਿਆਸਤ ਤੋਂ ਵਾਂਝੀਆਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਧਰਮ ਦੇ ਨਾਮ ਤੇ ਜੋ ਪਾਰਟੀ ਜਿਤਨਾ ਜਿਆਦਾ ਬੇਵਾਕੂਫ਼ ਬਣਾ ਸਕਦੀਆਂ ਹਨ ਓਹ ਉਤਨੀਆਂ ਹੀ ਕਾਮਿਆਬ ਹੁੰਦੀਆਂ ਹਨ ! ਧਾਰਮਿਕ ਜਜਬਾਤ ਵਿੱਚ ਸੰਗਤਾਂ ਦੇ ਸੋਚਣ ਦੀ ਤਾਕਤ ਘੱਟ ਜਾਂਦੀ ਹੈ ਤੇ ਭੇਡਾਂ ਵਾਂਗ ਲੋਕਲ ਲੀਡਰਾਂ ਦੇ ਆਖੇ ਲੱਗ ਕੇ ਇੱਕ ਦੇ ਪਿੱਛੇ ਇੱਕ ਵੋਟ ਪਾਈ ਜਾਂਦੀ ਹੈ ! ਇਹੀ ਲੋਕਲ ਲੀਡਰ ਆਪਣੀ ਇਸ ਸੇਵਾ ਦੇ ਬਦਲੇ ਆਗੂਆਂ ਪਾਸੋਂ ਆਪਣਾ ਬਣਦਾ ਹੱਕ ਵਸੂਲ ਕਰ ਲੈਂਦੇ ਹਨ ! ਵੋਟਾਂ ਦੀ ਹਾਰ ਜਿੱਤ ਦੇ ਇਸ ਖੇਡ ਵਿੱਚ ਅੰਤ ਹਾਰ ਗੁਰਮਤ ਦੀ ਹੀ ਹੁੰਦੀ ਆ ਰਹੀ ਹੈ ਕਿਓਂਕਿ ਜੋ ਪਾਤਰ ਹੈ ਓਹ ਚੋਣਾਂ ਵਿੱਚ ਲੜਦਾ ਨਹੀਂ ਤੇ ਜੋ ਪਾਤਰ ਨਹੀਂ ਹੈ ਓਹ ਜਿੱਤ ਕੇ ਅੰਤ ਮਨਮਤ ਦੀ ਗੱਡੀ ਭਜਾਉਂਦਾ ਹੈ !

ਰਣਜੀਤ ਸਿੰਘ : ਤੇਰਾ ਕਹਿਣ ਦਾ ਮਤਲਬ ਮੈਨੂੰ ਸਮਝ ਆ ਗਿਆ ਹੈ ਕੀ ਅੰਤ-ਪੰਤ ਆਮ ਸੰਗਤਾਂ ਅੱਤੇ ਵੋਟਰਾਂ ਨੂੰ ਹੀ ਸੁਚੇਤ ਹੋਣਾ ਪਵੇਗਾ ਤਾਂ ਹੀ "ਸੌ ਦਿਨ ਚੋਰ ਦਾ" ਤੋਂ ਬਾਅਦ "ਇਕ ਦਿਨ ਸਾਧ ਦਾ" ਹੋ ਪਾਵੇਗਾ!