A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਇੱਜ਼ਤ ਦਾ ਦਿਖਾਵਾ ! (ਨਿੱਕੀ ਕਹਾਣੀ)

ਰਮੇਸ਼ ਪਹਿਲੀ ਵਾਰ ਗੁਰੂਦੁਆਰਾ ਸਾਹਿਬ ਆਇਆ ਹੈ ! ਉਸਨੇਂ ਵੇਖਿਆ ਕੀ ਮਨਮੀਤ ਸਿੰਘ ਨੇ ਪਾਰਕਿੰਗ ਵਿਚ ਕਾਰ ਖੜੀ ਕਿੱਤੀ ਤੇ ਗੁਰੂਦੁਆਰੇ ਵੱਲ ਮੂੰਹ ਕਰ ਕੇ ਨਮਸ੍ਕਾਰ ਕੀਤੀ, ਫਿਰ ਜੋੜਾ ਘਰ ਜੋੜੇ ਜਮਾਂ ਕਰ ਕੇ ਉਥੇ ਚਰਣ ਧੂੜ੍ਹ ਮਸਤਕ ਤੇ ਲਈ, ਹੱਥ ਧੋ ਕੇ ਫਿਰ ਚੁਬੱਚੇ ਵਿਚੋਂ ਪਾਣੀ ਲੈ ਕੇ ਇੱਕ ਘੁੱਟ ਪਿੱਤਾ ਤੇ ਥੋੜਾ ਸਿਰ ਤੇ ਛਿੜਕ ਲਿਆ, ਫਿਰ ਇੱਕ ਇੱਕ ਪੋੜੀ ਨੂੰ ਮੱਥੇ ਤੇ ਹੱਥ ਲਗਾ ਲਗਾ ਕੇ ਅੱਗੇ ਚਲਿਆ, ਫਿਰ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਿਆ ਤੇ ਪ੍ਰਕਿਰਮਾ ਕਰਨ ਲੱਗਾ, ਫਿਰ ਇੱਕ ਪਾਸਿਓਂ ਨਮਸਕਾਰ ਕਿੱਤੀ, ਫਿਰ ਪਿੱਛੇ ਜਾ ਕੇ ਮੱਥਾ ਟੇਕਿਆ, ਫਿਰ ਸੁਖਾਸਨ ਵਾਲੇ ਕਮਰੇ ਨੂੰ ਮੱਥਾ ਟੇਕਿਆ, ਫਿਰ ਸੱਜੇ ਪਾਸਿਓ ਮੱਥਾ ਟੇਕਿਆ ਤੇ ਬਾਹਰ ਆ ਕੇ ਨਿਸ਼ਾਨ (ਸਾਹਿਬ) ਨੂੰ ਮੱਥਾ ਟੇਕਿਆ ਤੇ ਚੱਲ ਪਿਆ ਆਪਣੇ ਬੂਟ ਲੈਣ ! ਰਮੇਸ਼ ਉਸਦੇ ਪਿੱਛੇ-ਪਿੱਛੇ ਰਿਹ ਕੇ ਓਹ ਸਾਰੇ ਕਰਮ ਉਂਜ ਹੀ ਕਰਦਾ ਰਿਹਾ ਜਿਵੇਂ ਕੀ ਮਨਮੀਤ ਕਰ ਰਿਹਾ ਸੀ !

ਕਰਮ ਸਿੰਘ ਇਹ ਸਾਰਾ ਦ੍ਰਿਸ਼ ਵੇਖ ਰਿਹਾ ਸੀ, ਉਸਨੇਂ ਮਨਮੀਤ ਨੂੰ ਆਵਾਜ ਦੇ ਪੁਛਿਆ, ਵੀਰ ਮੱਥਾ ਟੇਕ ਲਿਆ ? ਰਮੇਸ਼ ਨਾਲ ਹੀ ਖੜਾ ਉਨ੍ਹਾਂ ਦਿਆਂ ਗੱਲਾਂ ਸੁਨਨ ਲੱਗ ਪਿਆ ਸੀ !

ਮਨਮੀਤ : ਹਾਂਜੀ ਵੀਰ ਜੀ ਬਹੁਤ ਖੁੱਲੇ ਦਰਸ਼ਨ ਦੀਦਾਰੇ ਹੋਏ ਨੇ ਜੀ ! ਵੇਖੋ ਮੈਂ ਫੁੱਲ ਵੀ ਲੈ ਕੇ ਆਇਆ ਹਾਂ !

ਕਰਮ ਸਿੰਘ : ਤੁਸੀਂ ਸੰਗਤ ਵਿਚ ਬਹ ਕੇ ਗੁਰੂ ਸਾਹਿਬ ਦੇ ਵਿਚਾਰ ਤੇ ਸੁਣੇ ਹੀ ਨਹੀਂ ਫਿਰ ਦਰਸ਼ਨ ਦੀਦਾਰੇ ਖੁੱਲੇ ਕਿਵੇਂ ਹੋਏ ? ਇਹ ਤੇ ਓਹੀ ਗੱਲ ਹੋ ਗਈ ਕੀ ਪਿਤਾ ਜੀ ਮੈਂ ਤੁਹਾਡੀ ਬਹੁਤ ਇੱਜਤ ਕਰਦਾ ਹਾਂ ਪਰ ਮੈਂ ਤੁਹਾਡੀ ਗੱਲ ਨਹੀਂ ਮਨਦਾ !

ਮਨਮੀਤ : ਵੀਰ ਗੱਲ ਰੱਤਾ ਖੋਲ ਕੇ ਸਮਝਾਵੋ ?

ਕਰਮ ਸਿੰਘ : ਕੋਈ ਵੀ ਪਿਤਾ ਜਾਂ ਵਡੇਰਾ ਤਾਂਹੀ ਖੁਸ਼ ਹੁੰਦਾ ਹੈ ਜਦੋਂ ਅਸੀਂ ਉਸਦੀ ਗੱਲ ਮੰਨ ਕੇ ਅਮਲ ਕਰੀਏ ! ਅਸੀਂ ਖਾਲੀ ਹਾਂਜੀ ਹਾਂਜੀ ਕਰਦੇ ਰਹੀਏ, ਅੱਗੇ ਪਿਛੇ ਮੱਥੇ ਟੇਕਦੇ ਰਹੀਏ, ਵਾਹ ਵਾਹ ਭੀ ਕਰਦੇ ਰਹੀਏ ਪਰ ਜਦੋਂ ਵੀ ਓਹ ਕੋਈ ਗੱਲ ਕਹਿਣ ਤੇ ਅਸੀਂ ਪਾਸਾ ਵੱਟ ਕੇ ਖੜੇ ਰਹੀਏ ਤੇ ਕੀ ਓਹ ਖੁਸ਼ ਹੋਣਗੇ ? ਨਹੀਂ ਨਾ ?

ਰਮੇਸ਼ (ਵਿਚ ਆਕੇ) : ਭਾਈ ਸਾਹਿਬ, ਮੈਂ ਤੇ ਅੱਜ ਪਹਿਲੀ ਵਾਰ ਆਇਆ ਹਾਂ ਤੇ ਇਨ੍ਹਾਂ ਦੀ ਵੇਖਾ-ਵੇਖੀ ਮੈਂ ਵੀ ਸਾਰੇ ਕਰਮ-ਕਾਂਡ ਕਰ ਲੀਤੇ ਪਰ ਅਸਲ ਜਿਨ੍ਹਾਂ ਕੋਲੋਂ ਖੈਰ ਮਿਲਣੀ ਸੀ ਉਨ੍ਹਾਂ ਦੀ ਕੋਈ ਗੱਲ ਸੁਣੇ ਬਗੈਰ ਹੀ ਮੈਂ ਬਾਹਰ ਆ ਗਇਆ ! ਅਸੀਂ ਤੇ ਸਗੋਂ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਹਾਂ, ਉਨ੍ਹਾਂ ਗੱਲ ਨਾ ਸੁਣ ਕੇ !

ਮਨਮੀਤ : ਮੈਨੂੰ ਵੀ ਸਮਝ ਆ ਗਈ ਹੈ ਕੀ ਕੇਵਲ ਵੇਖਣ ਨਾਲ ਹੀ ਪਾਰ ਉਤਾਰਾ ਨਹੀਂ ਹੋਣਾ ਹੈ .. ਸ਼ਬਦ ਪੜ੍ਹ-ਸੁਣ ਕੇ ਵਿਚਾਰ ਕਰਨਾ ਹੀ ਗੁਰੂ ਜੀ ਦੇ ਅਸਲ ਦਰਸ਼ਨ ਕਰਨਾ ਹੈ !

Leave a Comment

Reader Comments