A space for stories that matter

Every life hides a powerful story

Short stories, poems & fearless ideas

Balvinder Singh Bison

ਮਨਮਤਿ ! (ਨਿੱਕੀ ਕਹਾਣੀ)

ਮਨਮਤਿ ਕਿਵੇਂ ਸ਼ੁਰੂ ਹੁੰਦੀ ਹੈ ? ਇਸ ਦਾ ਨਜ਼ਾਰਾ ਕਲ ਵੇਖਣ ਨੂੰ ਮਿਲਿਆ ..... (ਰਣਜੀਤ ਸਿੰਘ ਨੇ ਕਿਹਾ)

ਕੀ ਹੋਇਆ ? (ਖੁਸ਼ਵੰਤ ਸਿੰਘ ਨੇ ਪੁਛਿਆ)

ਮੇਰਾ ਛੋਟਾ ਪੁੱਤਰ ਜੋ ਕੀ ਚਾਰ ਸਾਲ ਦਾ ਹੈ ਕਲ ਗੁਰੂਦੁਆਰਾ ਸੀਸ ਗੰਜ ਸਾਹਿਬ ਗਿਆ ... ਬਾਹਰ ਆਉਣ ਵੇਲੇ ਪੌੜੀਆਂ ਦੇ ਆਖਿਰ ਵਿੱਚ ਪਾਣੀ ਦੇ ਨਿੱਕੇ ਨਿੱਕੇ ਫ਼ੁਆਰੇ ਲੱਗੇ ਹੋਏ ਨੇ ... ਇੱਕ ਸੱਜਣ ਨੇ ਉਥੋਂ ਚੂਲਾ ਭਰ ਕੇ ਪੀਤਾ ! ਮੈਂ ਵੇਖਿਆ ਕਿ ਮੇਰੇ ਛੋਟੇ ਬੱਚੇ ਨੇ ਉਸ ਵੀਰ ਦੀ ਵੇਖਾ-ਵੇਖੀ ਚੂਲਾ ਭਰ ਕੇ ਪੀ ਲਿਆ !

ਫਿਰ ?

ਉਸ ਵੀਰ ਨੂੰ ਮੈਂ ਪੁੱਛਿਆ ਕੀ ਤੁਸੀਂ ਚੂਲਾ ਕਿਓਂ ਭਰ ਕੇ ਪੀਤਾ ਹੈ ? .. ਅੱਗੇ ਜਵਾਬ ਸੀ ... ਮੇਨੂੰ ਨਹੀਂ ਪਤਾ .. ਮੈਂ ਬਹੁਤ ਸਾਰੇ ਬੰਦਿਆਂ ਨੂੰ ਵੇਖਿਆ ਹੈ, ਬਸ ਮੈਂ ਵੀ ਸਮਝਿਆ ਕੀ ਕੋਈ ਪਵਿੱਤਰ ਕੰਮ ਹੋਣਾ ਹੈ ਜਾਂ ਗੁਰੂਦੁਆਰੇ ਦਾ ਕੋਈ ਰਿਵਾਜ਼ ਹੋਣਾ ਹੈ !

ਉਸ ਵੀਰ ਔਰ ਛੋਟੇ ਬੱਚੇ ਵਿਚਕਾਰ ਮੈਨੂੰ ਕੋਈ ਫ਼ਰਕ ਨਜ਼ਰ ਨਹੀਂ ਆਇਆ .. ਵੇਖਾ ਵੇਖੀ ਸਭ ਇੱਕ ਦੂਜੇ ਨੂੰ ਕਾਪੀ ਕਰ ਰਹੇ ਹਨ ... ਕੋਈ ਵੀਚਾਰ ਨਹੀਂ ਕਰ ਰਿਹਾ ! ਚੂਲਾ ਭਰਨਾ ਸੀ ਤਾਂ ਗੁਰਮਤ ਦਾ ਭਰਦੇ, ਗੁਰਬਾਣੀ ਵੀਚਾਰ ਦਾ ਭਰਦੇ ! ਇੱਕ ਸ਼ਬਦ ਰੋਜ਼ ਪੜਨ-ਵਿਚਾਰਨ ਦਾ ਭਰਦੇ !

ਡਿਉਟੀ 'ਤੇ ਖੜੇ ਸੇਵਾਦਾਰ ਸਿੰਘ ਨੂੰ ਆਖਣਾ ਸੀ ਕਿ ਉਹ ਧਿਆਨ ਰੱਖੇ !

ਦਰਵਾਜੇ ਨੇੜੇ ਡਿਉਟੀ ਦੇ ਰਹੇ ਸੇਵਾਦਾਰ ਸਿੰਘ (ਜੋ ਕੀ ਤਿਆਰ ਬਰ ਤਿਆਰ ਗੁਰਸਿੱਖ ਨਜ਼ਰੀ ਆਉਂਦਾ ਸੀ) ਨੂੰ ਜਦੋਂ ਪੁਛਿਆ ਤੇ ਉਸ ਦਾ ਜਵਾਬ ਸੀ ... "ਅਸੀਂ ਸੰਗਤਾਂ ਦੀ ਸ਼ਰਧਾ ਨੂੰ ਧੱਕਾ ਨਹੀਂ ਮਾਰ ਸਕਦੇ !" ਮੈਂ ਪੁਛਿਆ ... ਭਾਵੇਂ ਉਹ ਸ਼ਰਧਾ ਮਨਮਤਿ (ਅੰਨੀ ਸ਼ਰਧਾ) ਹੀ ਕਿਉਂ ਨਾ ਹੋਵੇ ?... ਉਸ ਦਾ ਜਵਾਬ ਸੀ ... "ਹਾਂ ਜੀ! ਸਾਨੂੰ ਇਹੀ ਹੁਕਮ ਹੈ ਪ੍ਰਬੰਧਕਾਂ ਵੱਲੋਂ"

ਲਾਹਨਤ ਹੈ ! (ਖੁਸ਼ਵੰਤ ਸਿੰਘ ਨੇ ਮੱਥੇ 'ਤੇ ਹੱਥ ਮਾਰਦੇ ਹੋਏ ਕਿਹਾ)