A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਬਾਬਾ ਮੈਂ ਸਿਆਣਾ ! (ਨਿੱਕੀ ਕਹਾਣੀ)

ਰਾਜਿੰਦਰ ਨੇ ਰਾਤੀ 11 ਵਜੇ ਗੱਡੀ ਕੱਡੀ ਤੇ 11.30 ਵਜੇ ਗੁਰੂਦੁਆਰਾ ਸਾਹਿਬ ਪਹੁੰਚ ਗਿਆ, ਮੱਥਾ ਟੇਕਣ ਤੋਂ ਬਾਅਦ ਓਹ ਕਨਾਟ ਪਲੇਸ ਘੁੰਮਣ ਚਲਾ ਗਿਆ 'ਤੇ 12 ਵਜੇ ਤੋਂ ਬਾਅਦ ਵਾਪਿਸ ਆ ਕੇ ਤੇ ਫਿਰ ਤੋਂ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਕਹਿੰਦਾ, ਕਿ ਚਲੋ ਹੁਣ ਬੁਧਵਾਰ ਨੂੰ ਰਾਤੀ ਆਵਾਂਗਾ !

ਨਾਲ ਖੜ੍ਹੇ ਬਜੁਰਗ ਨੇ ਜਦੋਂ ਇਹ ਗੱਲ ਸੁਣੀ ਤੇ ਪੁਛ ਹੀ ਲਿਆ .. "ਬੇਟਾ, ਇਹ ਗੱਲ ਕੁੱਛ ਸਮਝ ਨਹੀਂ ਆਈ, ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਬੁਧਵਾਰ ਨੂੰ ਆਵਾਂਗਾ"?

ਰਾਜਿੰਦਰ ਹੱਸ ਪਿਆ ... ਤੇ ਬੋਲਿਆ "ਬਾਬਾ ਜੀ, ਮੈਂ ਹੁੰਦਾ ਬਿਜ਼ੀ, ਤੇ ਹੁਣ ਰੋਜ਼ ਰੋਜ਼ ਕੋਣ ਆਵੇ, ਇਸ ਲਈ ਮੈਂ 11.30 ਵਜੇ ਆ ਕੇ ਸੋਮਵਾਰ ਦੀ ਹਾਜ਼ਰੀ ਲਗਾ ਰਿਹਾ ਹਾਂ, ਤੇ 12 ਵਜੇ ਤੋਂ ਬਾਅਦ ਵਾਪਿਸ ਆ ਕੇ ਮੰਗਲਵਾਰ ਦੀ ਵੀ ਹਾਜ਼ਰੀ ਲਗਾ ਦਿੰਦਾ ਹਾਂ! ਇਸੀ ਤਰਾਂ ਹਫਤੇ ਦੇ ਬਾਕੀ ਦਿਨ ਵੀ ਨਿਕਲ ਜਾਂਦੇ ਹਨ ! ਐਵੇਂ ਹੀ ਕੰਮ ਚਲ ਜਾਂਦਾ ਹੈ ! ਆਪਣੀ ਹਾਜ਼ਰੀ ਪੂਰੀ ਹੋ ਜਾਂਦੀ ਹੈ !

ਬਜੁਰਗ ਉਸਦੀ ਇਸ ਸਿਆਣਪ ਉੱਤੇ ਹੈਰਾਨ ਹੋ ਕੇ ਸੋਚਣ ਲੱਗਾ ਕਿ "ਇਹ ਕਿਹੜੀ ਭਗਤੀ ਹੈ? ਕੀ ਖਾਲੀ ਰੋਜ਼ ਮੱਥਾ ਟੇਕਣ ਨਾਲ ਹੀ ਕੰਮ ਪੂਰਾ ਹੋ ਜਾਂਦਾ ਹੈ? ਗੁਰ੍ਬਾਣੀ ਵਿਚਾਰ ਕਿਥੇ ਹੈ? ਮੱਲੋ ਮੱਲੀ ਸਿੱਖ ਪਾਖੰਡ, ਗਿਣਤੀ-ਮਿਣਤੀ, ਤੇ ਵਿਹਿਮਾ ਭਰਮਾਂ ਵਿਚ ਫੱਸੀ ਜਾ ਰਹੇ ਨੇ! ਬਜੁਰਗ ਜੀ ਦਿਆਂ ਅਖਾਂ ਵਿਚੋਂ 2 ਮੋਤੀ ਥੱਲੇ ਡਿੱਗ ਪਏ! ਤੇ ਬੁੱਲਾਂ ਵਿਚੋਂ ਨਿਕਲਿਆ ....

ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥

Leave a Comment

Reader Comments