A space for stories that matter

Every life hides a powerful story

Short stories, poems & fearless ideas

Balvinder Singh Bison

ਸਾਡਾ ਹੀ ਕਸੂਰ ਹੈ ! (ਨਿੱਕੀ ਕਹਾਣੀ)

ਇੱਕ ਖਾਸ ਪਾਰਟੀ ਜਾਂ ਗਰੁਪ ਜੋ ਵੀ ਕਰ ਰਿਹਾ ਹੈ ਓਹ ਹੀ ਸਹੀ ਹੈ ! ਅਸੀਂ ਇੱਕੋ ਸੰਸਥਾ ਨੂੰ ਸਮਰਪਿਤ ਹਾਂ ਭਾਵੇਂ ਓਥੇ ਗੁਰਮਤ ਤੋਂ ਉਲਟ ਸੰਦੇਸ਼ ਹੀ ਕਿਓਂ ਨਾ ਜਾਰੀ ਹੋਵੇ ! ਬਾਕੀ ਸਭ ਏਜੇਂਸੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ ! (ਪ੍ਰਬੰਧਕ ਕਮੇਟੀ ਦੇ ਓਹਦੇਦਾਰ ਨੇ ਬੜੇ ਮਾਣ ਨਾਲ ਪਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ)

{ਅਸੀਂ ਆਪਣੀ ਪਾਰਟੀ, ਆਪਣੀ ਭਾਈਵਾਲ ਪਾਰਟੀ, ਆਪਣੀ ਸਮਰਥਕ ਸੰਸਥਾਵਾਂ ਦਾ ਹੀ ਪੱਖ ਪੂਰਾਂਗੇ ! ਵੱਡੇ ਆਏ ਸਵਾਲ ਪੁਛਣ ਵਾਲੇ ! ਸਾਨੂੰ ਸਿਆਸੀਆਂ ਨੂੰ ਪੰਥਕ ਏਕਾ ਨਹੀਂ, ਸਿਆਸਤ ਚਾਹੀਦੀ ਹੈ ! ਸ਼ਾਇਦ ਓਹ ਅੰਦਰੋਂ ਇਹੀ ਸੋਚ ਰਿਹਾ ਸੀ}

ਫੇਸਬੂਕ ਤੇ ਲਾਈਵ ਵੇਖ ਸੁਣ ਰਹੇ ਪਰਮਿੰਦਰ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਓਹ ਸੋਚਣ ਲੱਗਾ ਕਿ "ਜੇਕਰ ਪ੍ਰਬੰਧਕ ਕਮੇਟੀਆਂ ਨੇ ਕੋਝੀ ਸਿਆਸਤ ਹੀ ਕਰਨੀ ਹੈ ਤਾਂ ਸਾਨੂੰ ਲਾਹਨਤ ਹੈ ਕਿ ਅਸੀਂ ਇਨ੍ਹਾਂ ਦੀ ਸਿਆਸਤ ਨੂੰ ਵਧਾਉਣ ਹਿੱਤ ਗੋਲਕਾਂ ਵਿੱਚ ਮਾਇਆ ਪਾਈਏ ! ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਹਿੱਤ ਮਾਇਆ ਸੰਗਤ ਦਿੰਦੀ ਹੈ ਤੇ ਸੰਗਤ ਨੂੰ ਉੱਦਮ ਗੁਰੂ ਬਕਸ਼ਿਸ਼ ਕਰਦਾ ਹੈ ਪਰ ਸਾਚਾ ਸਤਗੁਰ ਕੀ ਕਰੇਗਾ ਜੇਕਰ ਅਸੀਂ ਗੁਰੂ ਦਾ ਸੰਦੇਸ਼ ਅਤੇ ਉਦੇਸ਼ ਨਾ ਸਮਝ ਕੇ ਇਨ੍ਹਾਂ ਹੰਕਾਰੀਆਂ ਨੂੰ ਪ੍ਰਬੰਧ ਦੇ ਕੇ ਦਸਵੰਧ ਅਤੇ ਗੋਲਕ ਨੂੰ ਖੁੰ-ਖੱਡੇ ਵਿੱਚ ਪਾਏ ਜਾਣ ਵਿੱਚ ਸਹਾਈ ਹੋਈਏ !

ਸਾਡਾ ਹੀ ਕਸੂਰ ਹੈ .... ਸਾਡਾ ਹੀ ਕਸੂਰ ਹੈ ..... !! (ਉਸ ਦੇ ਬੁੱਲ ਫੜਫੜਾ ਰਹੇ ਸਨ)

ਅੱਖਾਂ ਵਿੱਚ ਹੰਝੂ ਭਰ ਓਹ ਸੋਚਾਂ ਵਿੱਚ ਡੁੱਬ ਗਿਆ ਤੇ ਕਦੋਂ ਲਾਈਵ ਪ੍ਰੇਸ-ਕਾਨ੍ਫ੍ਰੇੰਸ ਖਤਮ ਹੋ ਗਈ ਉਸਨੂੰ ਪਤਾ ਹੀ ਨਾ ਲਗਿਆ !