ਗਿੱਦੜ ਰਾਜ ! (ਨਿੱਕੀ ਕਹਾਣੀ)
ਜੰਗਲ ਦਾ ਰਾਜਾ ਸ਼ੇਰ ਹੈ ! ਗਿੱਦੜ ਕਿਓਂ ਨਹੀਂ ? (ਕਰਤਾਰ ਕੌਰ ਨੇ ਪੁਛਿਆ)
ਗੁਰਨਾਮ ਸਿੰਘ : ਸ਼ੇਰ ਜਿਆਦਾਤਰ ਆਪਣਾ ਸ਼ਿਕਾਰ ਆਪ ਮਾਰ ਕੇ ਖਾਂਦਾ ਹੈ ! ਪਰ ਗਿੱਦੜ ਜਾਂ ਤਾਂ ਝੁੰਡ ਵਿੱਚ ਸ਼ਿਕਾਰ ਕਰਦੇ ਹਨ ਜਾਂ ਫਿਰ ਮੁਰਦਾਰ ਅਤੇ ਘਾਹ ਖਾਂਦੇ ਹਨ ! ਰਾਜਾ ਸਦਾਉਣ ਲਈ ਇਨਸਾਫ਼ ਪਸੰਦ ਰਾਜ-ਧਰਮ ਚਾਹੀਦਾ ਹੈ ! ਧਰਮ ਹੋਵੇਂ ਭਾਵੇਂ ਸਿਆਸਤ ... ਅੱਜ ਰਾਜ ਗਿਦੜਾਂ ਭਾਵ ਝੂਠ ਤੇ ਮੱਕਾਰੀ ਦਾ ਹੀ ਹੈ ਤੇ ਸ਼ਿਕਾਰ ਸ਼ੇਰਾਂ ਦਾ ਭਾਵ ਸੱਚਾਈ ਦਾ !
ਕਰਤਾਰ ਕੌਰ : ਵੈਸੇ ਸਿਆਣੇ ਆਖਦੇ ਹਨ ਕਿ ਜਦੋਂ ਗਿਦੜਾਂ ਦਾ ਰਾਜ ਆਉਂਦਾ ਹੈ ਤਾਂ ਗਿੱਦੜ-ਭਬਕੀਆਂ ਵੀ ਵੱਧ ਜਾਉਂਦੀਆਂ ਹਨ !
ਮੇਰਾ ਵੀ ਪਿਛਲੇ ਕੁਝ ਸਾਲਾਂ ਤੋਂ ਇਹੀ ਖਿਆਲ ਹੈ ! (ਹਸਦਾ ਹੋਇਆ ਜਵਾਬ ਦਿੰਦਾ ਹੈ)