ਟਾਈਮ ਨਹੀ ਹੈ ਵੀਰ ! (ਨਿੱਕੀ ਕਹਾਣੀ)
ਟਾਈਮ ਨਹੀਂ ਹੈ ਵੀਰ ! ਨੌਕਰੀ ਕਰਨ ਲਈ ਰੋਜ਼ 40 ਕਿਲੋਮੀਟਰ ਜਾਣਾ ਪੈਂਦਾ ਹੈ ! ਮੈਂ ਮੰਨਦਾ ਹਾਂ ਕੀ ਮੁੱਦਾ ਠੀਕ ਹੈ ਪਰ ਅਸੀਂ ਨੌਕਰੀ ਪੇਸ਼ਾ ਲੋਗ ਕਿਵੇਂ ਭਾਈ ਗੁਰਬਕਸ਼ ਸਿੰਘ ਜੀ ਦੀ ਹਿਮਾਇਤ ਵਿੱਚ ਇਨ੍ਹਾਂ ਭੁੱਖ ਹੜਤਾਲਾਂ, ਧਰਨਿਆਂ ਅੱਤੇ ਮਾਰਚਾਂ ਵਿੱਚ ਸ਼ਾਮਿਲ ਹੋ ਸਕਦੇ ਹਾਂ ? ਨੌਕਰੀ ਕੀ ਤੇ ਨਖਰਾ ਕੀ ? ਬੋਸ ਛੁੱਟੀ ਨਹੀ ਦਿੰਦਾ ਵੀਰ ! (ਗੁਰਮੀਤ ਸਿੰਘ ਨੇ ਆਪਣੀ ਗੱਲ ਰਖਦੇ ਹੋਏ ਕਿਹਾ)
ਬਲਵਿੰਦਰ ਸਿੰਘ : ਜਿੱਥੇ ਸੋਚ ਹੁੰਦੀ ਹੈ, ਉੱਥੇ ਹੀ ਰਸਤਾ ਨਿਕਲਦਾ ਹੈ ! ਕੋਈ ਤੇ ਤਰੀਕਾ ਹੋਵੇਗਾ ? ਆਪਣੇ ਹੋਰ ਦੋਸਤਾਂ ਨਾਲ ਗੱਲ ਕਰਦੇ ਹਾਂ ਜੋ ਸਾਡੇ ਵਾਂਗ ਹੀ ਨੌਕਰੀ ਪੇਸ਼ਾ ਹਨ ! ਸ਼ਾਇਦ ਕੋਈ ਰਸਤਾ ਨਿਕਲ ਆਵੇ !
(ਬਲਵਿੰਦਰ ਸਿੰਘ ਆਪਣੇ ਕੁਝ ਮਿਤਰਾਂ ਨੂੰ ਫੋਨ ਕਰਦਾ ਹੈ ਅੱਤੇ ਸਪੀਕਰ ਫੋਨ ਤੇ ਮਨੁੱਖੀ ਅਧਿਕਾਰਾਂ ਦੇ ਭਾਈ ਗੁਰਬਕਸ਼ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਬਾਰੇ ਉਨ੍ਹਾਂ ਦੇ ਵਿਚਾਰ ਮੰਗਦਾ ਹੈ)
ਪਹਿਲਾ ਦੋਸਤ ਬਲਜੀਤ ਸਿੰਘ ਦਸਦਾ ਹੈ ਕੀ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ "ਆਪਣੀ ਬਾਂਹ ਤੇ ਕਾਲਾ ਕਪੜਾ ਬੰਨ ਲਿਆ ਹੈ" ! ਜਦੋਂ ਵੀ ਕੋਈ ਇਸ ਬਾਰੇ ਪੁੱਛਦਾ ਹੈ ਤਾਂ ਅਸੀਂ ਸਾਰੀ ਕਹਾਣੀ ਦੱਸ ਦਿੰਦੇ ਹਾਂ !
ਦੂਜਾ ਦੋਸਤ ਸੁਖਦੀਪ ਸਿੰਘ ਫੋਨ ਤੇ ਕਹਿੰਦਾ ਹੈ ਕੀ ਅਸੀਂ ਰੋਜ਼ ਦਿੱਲੀ ਤੋਂ ਗੁੜਗਾਓ ਦਾ 40 ਕਿਲੋਮੀਟਰ ਦਾ ਰਸਤਾ ਮੁਕਾਂਦੇ ਹਾਂ ! ਮੈਂ ਤੇ ਪਿਛਲੇ ਕੁਝ ਦਿਨਾਂ ਤੋਂ ਆਫਿਸ ਜਾਉਂਦੇ ਹੋਏ ਤੇ ਵਾਪਿਸ ਆਉਂਦੇ ਹੋਏ ਦਿੱਲੀ ਦੇ ਬੋਰਡਰ ਉੱਤੇ "ਟੋਲ ਪਲਾਜ਼ਾ" ਤੇ ਗੱਡੀ ਰੋਕ ਕੇ ਉਥੋਂ ਨਿਕਲ ਰਹੀਆਂ ਗੱਡੀਆਂ ਵਿੱਚ ਇਸ ਬਾਬਤ ਪਰਚੇ ਵੰਡ ਰਿਹਾ ਹਾਂ, ਉਥੋਂ ਰੋਜ਼ ਹਜ਼ਾਰਾਂ ਗੱਡੀਆਂ ਗੁਜ਼ਰਦਿਆਂ ਹਨ ! ਨੌਕਰੀ ਵੀ ਹੋ ਰਹੀ ਹੈ ਤੇ ਜਾਗਰੂਕਤਾ ਵੀ ਪੈਦਾ ਹੋ ਰਹੀ ਹੈ !
ਤੀਜੇ ਦੋਸਤ ਮਨਮੀਤ ਸਿੰਘ ਨੂੰ ਫੋਨ ਕਰਨ ਤੇ ਉਸਨੇ ਦਸਿਆ ਕੀ ਅਸੀਂ ਛੇ ਮੁੰਡੇ ਆਪਣੀ ਕਾਰਪੋਰੇਟ ਨੌਕਰੀ ਕਰਦੇ ਹੋਏ ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ ਤੇ ਹਾਂ ! ਅਸੀਂ ਨੌਕਰੀ ਵੀ ਕਰ ਰਹੇ ਹਾਂ ਤੇ ਨਾਲ ਨਾਲ ਆਪਨੇ ਆਸ ਪਾਸ ਦੇ 1800 ਤੋਂ ਵਧ ਲੋਕਾਂ ਨੂੰ ਹੁਣ ਤਕ ਭਾਈ ਗੁਰ੍ਬਕਸ਼ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ ਬਾਰੇ ਦੱਸ ਚੁੱਕੇ ਹਾਂ !
ਗੁਰਮੀਤ ਸਿੰਘ ਦਾ ਚਿਹਰਾ ਖਿਲ ਉਠਿਆ ! ਉਸਨੇ ਕਿਹਾ ਕੀ ਮੈਂ ਤੇ ਵਿਹਲੇ ਹੀ ਪਰੇਸ਼ਾਨ ਹੋ ਰਿਹਾ ਸੀ ! ਸਾਨੂੰ ਸਾਰੀਆਂ ਨੂੰ ਜਿਤਨਾ ਹੋ ਸਕੇ, ਆਪਨੇ ਆਪਨੇ ਤਰੀਕੇ ਨਾਲ ਜਾਗਰੂਕਤਾ ਕਰਨੀ ਚਾਹੀਦੀ ਹੈ ! ਮੈਂ ਵੀ ਹੁਣ ਕਲ ਤੋਂ ਹੀ ਇਸ ਕੰਮ ਤੋ ਲੱਗ ਜਾਵਾਂਗਾ ਤੇ ਆਪਣੀ ਬਾਕੀ ਦੇ ਦੋਸਤਾਂ ਨਾਲ ਨੂੰ ਇਸ ਬਾਰੇ ਜਾਗਰੂਕ ਕਰਾਂਗਾ !
Leave a Comment