ਅ-ਕਾਲੀ ਦਲਦਲ ! (ਨਿੱਕੀ ਕਹਾਣੀ)
ਮੈਨੂੰ ਬਚਾਓ ... ਮੈਨੂੰ ਬਚਾਓ ! (ਹਨੇਰੀ ਕਾਲੀ ਰਾਤ ਵਿਚ ਡੂੰਘੇ ਕਾਲੇ ਦਲਦਲ ਵਿਚੋਂ ਅਵਾਜਾਂ ਆ ਰਹੀਆਂ ਸਨ)! ਅਜੀਤ ਸਿੰਘ ਰੁੱਕ ਗਿਆ ਤੇ ਅੰਦਾਜਾ ਲਾਉਣ ਲੱਗਾ ਕੀ ਆਵਾਜ਼ ਕਿਹੜੇ ਪਾਸੋਂ ਆ ਰਹੀ ਹੈ !
ਕੌਣ ਹੈ ? (ਇਸ ਕਾਲੇ ਹਨੇਰੇ ਵਿਚ ਕੁਝ ਨਜ਼ਰ ਨਹੀ ਆਉਂਦਾ) ! (ਅਜੀਤ ਸਿੰਘ ਨੇ ਕਿਹਾ)
ਮੈਂ ਪੰਥ ਹਾਂ ... ! ਮੈਨੂੰ ਬਚਾਓ ! ਇਸ ਸਿਆਸੀ ਕਾਲੀ ਦਲਦਲ ਵਿਚ ਮੈਂ ਥੋੜਾ ਥੋੜਾ ਕਰ ਕੇ ਡੁੱਬੀ ਜਾ ਰਿਹਾ ਹਾਂ ! ਸਚ ਦਾ ਪ੍ਰਕਾਸ ਵੀ ਬਾਦਲ ਬਣ ਕੇ ਉੱਡ ਗਿਆ ਹੈ ਤੇ ਹੁਣ ਮੇਰਾ ਕੁਛ ਵੀ ਸਰਨਾ ਨਹੀ ਸਚ ਤੋਂ ਬਿਨਾ !
ਤੁਹਾਨੂੰ ਕਿਸਨੇ ਸੁਟਿਆ ਹੈ ਇਸ ਕਾਲੀ ਦਲਦਲ ਵਿਚ ?
ਅਖੌਤੀ ਸ਼ਿਰੋਮਣੀ ਕਹਾਉਣ ਵਾਲਿਆ ਨੇ ... ਗਿਆਨ ਵਿਹੂਣੀ ਜਨਤਾ ਨੇ .... ਮਨਮਤ ਦੀ ਤ੍ਰਿਸ਼ਨਾ ਨੇ .... ਹਉਮੇ ਤੇ ਚੌਧਰ ਦੇ ਗੁੰਡਿਆਂ ਨੇ ... ਮਾਇਆ ਦੇ ਲਾਲਚ ਨੇ .... ਰੋਟੀਆਂ ਕਾਰਣ ਪੂਰੇ ਤਾਲ ਵਾਲੇ ਰਾਗੀਆਂ ਤੇ ਪ੍ਰਚਾਰਕਾਂ ਨੇ ਨਸਿਆਂ ਨੇ .... ਪਤਿਤਪੁਣੇ ਨੇ .... ਬਾਬਾਣੀਆਂ ਕਹਾਣੀਆਂ ਭੁੱਲ ਚੁੱਕੇ ਸਭ ਨੇ ਮਿਲ ਕੇ ਆਪਣਾ ਦਾਓ ਖੇਲਿਆ ਹੈ !
ਮੈਂ ਤੁਹਾਡੀ ਕਿਵੇਂ ਮਦਦ ਕਰਾਂ ? ਇਸ ਘੁੱਪ ਹਨੇਰੇ ਵਿਚ ਮੈਨੂੰ ਕੁਝ ਨਜ਼ਰ ਨਹੀ ਆਉਂਦਾ ! (ਅਜੀਤ ਸਿੰਘ ਨੇ ਕਿਹਾ)
ਇਸ ਕਾਲੀ ਦਲਦਲ ਵਿਚ ਸਾਫ਼ ਪਾਣੀ ਭਰੋ ... ਗੁਰਮਤਿ ਭਰਪੂਰ ਨੌਜਵਾਨਾਂ ਨੂੰ ਅੱਗੇ ਲੇ ਆਓ ਤੇ ਬੁਢਿਆਂ ਨੂੰ ਪਿਛਲੀ ਕਤਾਰ ਵਿਚ ਖੜਾ ਕਰੋ ! ਕਿਸੀ ਵੀ ਜੰਗ ਵਿਚ “ਹੱਥ ਜਵਾਨਾਂ ਦਾ” ਤੇ “ਦਿਮਾਗ ਸਿਆਣਿਆਂ ਦਾ” ਇਸਤਿਮਾਲ ਕਿੱਤਾ ਜਾਵੇ ਤੇ ਜੰਗ ਜੀਤੀ ਜਾ ਸਕਦੀ ਹੈ ! ਪਰ ਅੱਜ ਉਲਟਾ ਕੰਮ ਹੋ ਰਿਹਾ ਹੈ ! ਹੋਸ਼ ਅਤੇ ਜੋਸ਼ ਦਾ ਸੁਮੇਲ ਹੀ ਸਹੀ ਰਾਹ ਹੈ ਪਰ ਅਫਸੋਸ ਹੋਸ਼ ਗਾਇਬ ਹੈ ਤੇ ਜੋਸ਼ ਲਲਕਾਰੇ ਮਾਰ ਰਿਹਾ ਹੈ !
ਪਰ ਮੈਂ ਤੇ ਇੱਕ ਆਮ ਸਿੱਖ ਹਾਂ ... ਮੈਂ ਕੀ ਕਰ ਸਕਦਾ ਹਾਂ ? ਸਾਰੀ ਅਥਾਰਿਟੀ ਤੇ ਇਨ੍ਹਾਂ ਅਕਾਲੀ ਪਾਰਟੀਆਂ ਨੇ ਆਪਣੇ ਹੱਥ ਵਿਚ ਲੈ ਲਿੱਤੀ ਹੋਈ ਹੈ ! ਮੈਨੂੰ ਪਤਾ ਨਹੀ ਸੀ ਕੇ ਇਹ ਇਤਨੇ ਤਾਕਤਵਰ ਹੋ ਚੁੱਕੇ ਨੇ ਨੇ ਪੰਥ ਨੂੰ ਆਪਣੇ ਸਵਾਰਥਾਂ ਲਈ ਡੋਬ ਸਕਦੇ ਨੇ ? ਮੈਂ ਆਪਣੀ ਰੋਟੀ ਤੋਂ ਅੱਗੇ ਨਹੀ ਵੇਖ ਪਾ ਰਿਹਾ, ਮੈਂ ਮਜਬੂਰ ਹਾਂ !
ਮਜਬੂਰ ਰਿਹ ਕੇ ਤੂੰ ਉਨ੍ਹਾਂ ਨੂੰ ਮਜਬੂਤ ਕਰ ਰਿਹਾ ਹਾਂ ! ਖੜਾ ਹੋ .. ਆਪਣੇ ਆਲੇ ਦੁਆਲੇ ਹੀ ਗੁਰਮਤ ਸਾਂਭ ਲੈ ! ਆਪਣੇ ਵਰਗਾ ਘੱਟੋ-ਘੱਟ ਇੱਕ ਹੋਰ ਤਿਆਰ ਕਰ ਲੈ ਤੇ ਉਸਨੂੰ ਵੀ ਇਹੀ ਸਿਖਾ ਦੇ ! ਪੰਥ ਆਪੇ ਹੀ ਮਜਬੂਤੀ ਦੇ ਰਾਹ ਤੇ ਪੈ ਜਾਵੇਗਾ ! ਜੱਦ ਝੂਠ ਦਾ ਕਾਫਿਲਾ ਬਣ ਸਕਦਾ ਹੈ ਤੇ ਸਚ ਦਾ ਕਿਓ ਨਹੀ ? ਤੂੰ ਚਲ ਸਚ ਦੀ ਰਾਹ ਤੇ ... ਆਪੇ ਹੀ ਕਾਫਿਲਾ ਬਣ ਜਾਵੇਗਾ ! ਜੱਦ ਤੱਕ ਇੱਕ ਵੀ ਗੁਰੁ ਕਾ ਸਿੱਖ ਮੌਜੂਦ ਹੈ ਮੈ ਡੂਬਨਾ ਨਹੀ ! ਤੂੰ ਜਾ ਤੇ ਚਲ ਗੁਰਮਤਿ ਰਾਹ ਤੇ, ਮੈਂ ਤੇਰੀ ਇੰਤੇਜਾਰ ਕਰਾਂਗਾ !
[ਅਚਾਨਕ ਅਜੀਤ ਸਿੰਘ ਦੀ ਅੱਖ ਖੁੱਲ ਗਈ ! ਸੁਪਨੇ ਵਿਚ ਪੰਥ ਦੀ ਹਾਲਤ ਵੇਖ ਕੇ ਉਸਦੇ ਹੱਥ-ਪੈਰ ਠੰਡੇ ਪੈ ਗਏ ਤੇ ਲੱਬ ਸੁਕ ਗਏ ਸਨ ! ਉਸਨੂੰ ਫੈਸਲਾ ਕੀਤਾ ਕੀ ਓਹ ਗੁਰਮਤ ਰਾਹ ਤੇ ਕੱਲਾ ਹੀ ਚਲਣਾ ਸ਼ੁਰੂ ਕਰੇਗਾ, ਨਤੀਜਾ ਭਾਵੇਂ ਕੁਝ ਵੀ ਹੋਵੇ !]
Leave a Comment