A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਘਟ ਗਿਣਤੀ, ਇਹ ਦੇਸ਼ ਤੇਰਾ ! (ਨਿੱਕੀ ਕਹਾਣੀ)

ਇਹ ਘਟ ਗਿਣਤੀ ਕੌਮਾਂ ਅਕਸਰ ਵਖਰੇ ਦੇਸ਼ ਕਿਓਂ ਮੰਗਦਿਆਂ ਰਹਿੰਦੀਆਂ ਹਨ ? (ਮਨੋਜ ਪੁਛ ਰਿਹਾ ਸੀ !)

ਕਿਉਂਕਿ ਤੁਸੀਂ ਹਰ ਵੇਲੇ ਹਿੰਦੁਸਤਾਨ ਬੋਲਦੇ ਰਹਿੰਦੇ ਹੋ ? ਇਸ ਡਰ ਕਰਕੇ (ਸੁਖਵਿੰਦਰ ਨੇ ਦਸਿਆ !)

ਮਨੋਜ : ਕਿਓਂਕਿ ਇਸ ਦੇਸ਼ ਦਾ ਨਾਮ ਹਿੰਦੁਸਤਾਨ ਹੈ ! ਤੇ ਅਸੀਂ ਹਿੰਦੁਸਤਾਨੀ !

ਸੁਖਵਿੰਦਰ : ਕਿਥੇ ਲਿਖਿਆ ਹੈ ਇਹ ਨਾਮ ? ਹਰ ਦੇਸ਼ ਦਾ ਨਾਮ ਉਸਦੇ ਨੋਟ ਤੇ ਲਿਖਿਆ ਹੀ ਹੁੰਦਾ ਹੈ ਨਾ ? ਜਰਾ ਪੜ੍ਹ ਕੇ ਤੇ ਵੇਖੋ ! (ਉਸਨੂੰ ਇੱਕ ਨੋਟ ਦਿੰਦਾ ਹੈ)

ਮਨੋਜ (ਨੋਟ ਵੇਖਦੇ ਹੋਏ) : ਇਸ ਉੱਤੇ ਤੇ ਹਿੰਦੀ ਵਿਚ “ਭਾਰਤ” ਤੇ ਇੰਗਲਿਸ਼ ਵਿਚ “ਇੰਡੀਆ” ਲਿਖਿਆ ਹੈ !

ਸੁਖਵਿੰਦਰ : ਓਹੀ ਤੇ ਵੀਰ, ਅਸਲ ਨਾਮ ਤੇ ਭਾਰਤ ਜਾਂ ਇੰਡੀਆ ਹੀ ਹੈ ਪਰ “ਧਰਮ ਦੀ ਰਾਜਨੀਤੀ” ਕਰਨ ਵਾਲਿਆਂ ਨੇ ਸੇਕੁਲਰ ਭਾਰਤ ਦੀ ਤਸਵੀਰ ਵਿਗਾੜਨ ਦੀ ਪੂਰੀ ਕੋਸ਼ਿਸ਼ ਕਿੱਤੀ ਹੈ ! ਜਦੋਂ ਵਧ ਗਿਣਤੀ ਕੋਈ ਧਰਮ ਤੇ ਅਧਾਰਿਤ ਰਾਜਨੀਤੀ ਕਰਦੀ ਹੈ ਤੇ ਉਸਦਾ ਅਸਰ ਘਟ ਗਿਣਤੀ ਕੌਮਾਂ ਤੇ ਪੈਂਦਾ ਹੈ ! ਮਾਹੋਲ ਵਿਚ ਇੱਕ ਡਰ ਜਿਹਾ ਜਨਮ ਲੈ ਲੈਂਦਾ ਹੈ ਕੀ ਸਾਡੇ ਹੱਕਾਂ ਦਾ ਕੀ ਬਣੇਗਾ ? ਦੁਨੀਆਂ ਵਿਚ ਜਿਥੇ ਜਿਥੇ ਵੀ ਧਰਮ ਨੂੰ ਮੁਖ ਰਖਦੇ ਹੋਏ ਕੋਈ ਦੇਸ਼ ਬਣਿਆ ਹੈ ਤੇ ਉਥੇ ਘਟ ਗਿਣਤੀ ਕੌਮਾਂ ਦੀ ਹਾਲਤ ਬਹੁਤ ਹੀ ਮਾੜੀ ਹੈ, ਕਿਉਂਕਿ ਵਧ ਗਿਣਤੀ ਰਾਜ ਦੇ ਨਸ਼ੇ ਵਿਚ ਆਪਣਾ ਫ਼ਰਜ਼ ਭੁਲ ਜਾਂਦੀ ਹੈ ਕੀ ਸਭ ਨੂੰ ਇੱਕ ਦੇਸ਼ ਵਿਚ ਬਰਾਬਰ ਰਹਿਣ ਦਾ ਮਨੁਖੀ ਹੱਕ ਹੈ !

ਮਨੋਜ : ਤੇਰੀ ਗੱਲ ਵਿਚਲਾ ਤੱਤ ਕੁਛ ਕੁਛ ਮੇਰੇ ਸਮਝ ਆ ਰਿਹਾ ਹੈ, ਰੱਤਾ ਕੁ ਹੋਰ ਖੋਲ ਕੇ ਸਮਝਾਓ ?

ਸੁਖਵਿੰਦਰ : ਦੇਸ਼ ਅਜਾਦ ਹੋਣ ਤੋਂ ਬਾਅਦ ਸੇਕੁਲਰ ਸਰਕਾਰ ਦਾ ਢਾਂਚਾ ਬਣਾਇਆ ਗਿਆ ਹੈ ! ਸਭ ਧਰਮਾਂ ਨੂੰ ਬਰਾਬਰ ਜੀਉਣ ਦਾ ਕਾਨੂਨੀ ਹੱਕ ਦਿੱਤਾ ਗਿਆ ਹੈ, ਤੇ ਇੱਕ ਧਰਮ ਤੇ ਅਧਾਰਿਤ ਰਾਜ ਦੇ ਢਾਂਚੇ ਨੂੰ ਰੱਦ ਕਿੱਤਾ ਗਿਆ ਹੈ ! ਇਸ ਕਰਕੇ ਵਧ ਗਿਣਤੀ ਕੌਮਾਂ ਨੂੰ ਚਾਹੀਦਾ ਹੈ ਕੀ ਆਪਣਾ ਦਿੱਲ ਵੱਡਾ ਰਖਣ ਤੇ ਸਭ ਨੂੰ ਜੀਉਣ ਦਾ ਪੂਰਾ ਹੱਕ ਮਿਲਣ ਦੇਣ ! ਜਦੋਂ ਆਪਣੇ ਦੇਸ਼ ਵਿਚ ਹੀ ਸੁਰਖਿਆ ਤੇ ਬਰਾਬਰੀ ਮਿਲੇਗੀ ਤੇ ਕੌਣ ਗੱਲ ਕਰੇਗਾ ਘਰੋਂ ਬਾਹਰ ਜਾਉਣ ਦੀ ? ਤੁਸੀਂ ਆਪ ਹੀ ਦਸੋ ?

ਮਨੋਜ : ਤੁਸੀਂ ਸਹੀ ਕਿਹ ਰਹੇ ਹੋ, ਕਿਧਰੇ ਨਾ ਕਿਧਰੇ ਸਾਡੇ ਪਾਸੋਂ ਗਲਤੀ ਹੋ ਰਹੀ ਹੈ ! ਧਰਮ ਵਾਲੀ ਰਾਜਨੀਤੀ ਹੋਣੀ ਚਾਹੀਦੀ ਹੈ .. ਪਰ ਧਰਮ ਵਿਚ ਰਾਜਨੀਤੀ ਨਹੀ ਹੋਣੀ ਚਾਹੀਦੀ ! ਅਸੀਂ ਭਾਰਤੀ ਹਾਂ ਅਸੀਂ ਇੰਡੀਅਨ ਹਾਂ ਤੇ ਇਨ੍ਹਾਂ ਸ਼ਬਦਾਂ ਵਿਚ ਕੋਈ ਧਰਮ ਦੀ ਗੱਲ ਵੀ ਨਹੀ ਹੈ ! ਤੇ ਹਰ ਕਿਸੀ ਨੂੰ ਇਹ ਸ਼ਬਦ ਕਹਿਣ ਤੋਂ ਸੰਕੋਚ ਨਹੀ ਹੋਵੇਗਾ ਤੇ ਬਰਾਬਰੀ ਦਾ ਦਰਜਾ ਮਿਹਸੂਸ ਹੋਵੇਗਾ ! ਵਾਹ ਵੀਰ ਵਾਹ ! ਵਾਕਈ ਹੀ ਜੇਕਰ ਅਸੀਂ ਇਹ ਨਿੱਕੀ ਜਿਹਾ ਦਿਸਣ ਵਾਲੀ ਗੱਲ ਨੂੰ ਲਾਗੂ ਕਰੀਏ ਤੇ ਮਾਹੋਲ ਸ਼ਾਂਤ ਹੋਵੇਗਾ ਤੇ ਸਭ ਨੂੰ ਇੱਕ ਚੰਗਾ ਸੰਦੇਸ਼ ਜਾਵੇਗਾ ! ਧਰਮ, ਜਾਤ, ਸੂਬਾ, ਦੇਸ਼ ਤੇ ਭਾਸ਼ਾ ਤੇ ਅਧਾਰਿਤ ਰਾਜਨੀਤੀ ਕਰਨ ਵਾਲਿਆ ਤੇ ਨਫਰਤ ਫੇਲਾਉਣ ਵਾਲਿਆ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ !

ਸੁਖਵਿੰਦਰ : ਭਾਰਤ ਦਾ ਰਹਿਣ ਵਾਲਾ ਹਾਂ, ਭਾਰਤ ਦੀ ਗੱਲ ਸੁਣਾਉਂਦਾ ਹਾਂ ! ਹਸਦਾ ਹੈ ! (ਮਨੋਜ ਵੀ ਸਾਥ ਦਿੰਦਾ ਹੈ)

Leave a Comment

Reader Comments