A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸੱਤ ਪੁਸ਼ਤਾਂ ਦੀ ਹਤਿਆਰੀ ਮਾਂ ! (ਨਿੱਕੀ ਕਹਾਣੀ)

ਮੈਂ ਇਸ ਪਾਪ ਕਰਮ ਵਿਚ ਤੁਹਾਡਾ ਸਾਥ ਨਹੀ ਦੇਵਾਂਗਾ ! ਤੀਜਾ ਮਹੀਨਾ ਚਲ ਰਿਹਾ ਹੈ ! (ਡਾਕਟਰ ਹਰਪਾਲ ਸਿੰਘ ਨੇ ਗੁੱਸੇ ਵਿਚ ਕਿਹਾ !) ਤੁਸੀਂ ਕਿਸ ਪਾਸੋ ਪਤਾ ਕਰਾਇਆ ਹੈ ਕੀ ਇਹ ਤੁਹਾਡੀ ਕੁੱਖ ਵਿਚ ਕੁੜੀ ਹੈ ?

ਸਤਿੰਦਰ ਕੌਰ : ਮੇਰੀ ਸੱਸ ਨੇ ਲਾਲਚੀ ਲੈਬ ਵਾਲਿਆਂ ਪਾਸੋ ਮੇਰਾ ਅਲਟ੍ਰਾ-ਸਾਉੰਡ ਕਰਵਾਇਆ ਸੀ ! ਓਹ ਮੈਨੂੰ ਬਹੁਤ ਤੰਗ ਕਰਦੀ ਹੈ, ਕਹਿੰਦੀ ਹੈ ਕੀ ਇਸ ਕੁਲ੍ਛਨੀ ਨੂੰ ਜਨਮ ਨਹੀ ਲੈਣ ਦੇਣਾ! ਧੀਆਂ ਤੇ ਭਾਰ ਹੁੰਦੀਆਂ ਨੇ, ਇੱਕ ਜਿੰਮੇਦਾਰੀ ਹੁੰਦੀਆਂ ਨੇ, ਪਿਓ ਦੀ ਪੱਤ ਦੀ ਕਾਤਿਲ ਹੁੰਦੀਆਂ ਨੇ !

ਓਹ ਕਹਿੰਦੀ ਹੈ ਕੀ ਮੁੰਡੇ ਤੇ ਡਿਮਾੰਡ ਡਰਾਫਟ ਵਰਗੇ ਹੁੰਦੇ ਨੇ ਜੋ ਪੱਕਾ ਕੈਸ਼ ਹੋਣਗੇ ਪਰ ਕੁੜੀ ਤੇ ਇੱਕ ਚੈਕ ਹੈ ਜੋ ਕਟਿਆ ਗਿਆ ਹੈ ਪਰ ਕਿਧਰੇ ਬਾਉੰਸ ਹੋ ਗਿਆ ਤਾਂ ਹੋਰ ਗੱਲ ਸਿਆਪਾ ਹੋ ਜਾਣਾ ਹੈ ! ਦੇਂਦੇ ਰਹੋ ਫਿਰ ਜਵਾਬਾਂ ! ਉਨ੍ਹਾਂ ਨੂੰ ਤੇ ਕੁਲ-ਦੀਪਕ ਚਾਹੀਦਾ ਹੈ ! ਤੁਸੀਂ ਕਿਰਪਾ ਕਰ ਕੇ ਮੇਰਾ ਗਰਭ-ਪਾਤ ਕਰ ਦਿਓ ! ਅੱਜ ਔਰਤ ਹੀ ਦੁਸ਼ਮਨ ਹੈ ਔਰਤ ਦੀ ! (ਰੋਂਦੀ ਹੈ)

ਡਾਕਟਰ ਹਰਪਾਲ : ਕੀ ਤੁਹਾਨੂੰ ਪਤਾ ਹੈ ਕੀ ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਰੂਪ ਵਿਚ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ ਠੀਕ ਉਸੀ ਤਰਾਂ ਸਭ ਕੁੜੀਆਂ ਵਿਚ ਇੱਕ ਨਵਾਂ ਜੀਵਣ (ਨਵੀਂ ਪਨੀਰੀ) ਮੌਜੂਦ ਹੈ ! ਇੱਕ ਬੀਜ (ਕੁੜੀ) ਨੂੰ ਜੇਕਰ ਚੰਗੀ ਖੁਰਾਕ (ਆਤਮਿਕ ਤੇ ਸ਼ਰੀਰਿਕ) ਦਿੱਤੀ ਜਾਵੇ ਤਾਂ ਉਸ ਇੱਕ ਬੀਜ ਵਿਚੋਂ ਜੋ ਨਵੇਂ ਬੀਜ ਆਵਣਗੇ ਤੇ ਫਿਰ ਉਨ੍ਹਾਂ ਬੀਜਾਂ ਵਿਚੋਂ ਹੋਰ ਨਵੇਂ ਬੀਜ ਹੋਣਗੇ ... ਪਰ ਜੇਕਰ ਬੀਜ ਨਾਸ਼ ਹੀ ਕਰ ਦਿੱਤਾ ਗਿਆ ਤੇ ਫਿਰ ਅਗਲੀ ਫ਼ਸਲ ਕਦੀ ਵੀ ਨਹੀ ਹੋ ਸਕਦੀ !

ਰੱਬ ਦਾ ਦੂਜਾ ਰੂਪ ਹੈ ਔਰਤ ! ਜਨਮ ਲਿਖਦਾ ਰੱਬ ਹੈ ਪਰ ਜਨਮ ਦੇਣ ਦਾ ਕਾਰਜ ਰੱਬ ਨੇ ਕੇਵਲ ਔਰਤ ਦੇ ਹਿੱਸੇ ਹੀ ਪਾਇਆ ਹੈ ! ਔਰਤ ਅੱਤੇ ਆਦਮੀ ਇਸ ਦੁਨਿਆ ਵਿਚ ਪੰਜਾਹ-ਪੰਜਾਹ ਪ੍ਰਤੀਸ਼ਤ ਦੇ ਹਿੱਸੇਦਾਰ ਹਨ ਤੇ ਇਸ ਪ੍ਰਤੀਸ਼ਤ ਨੂੰ ਛੇੜਨ ਨਾਲ ਰੱਬੀ ਸੰਤੁਲਨ ਵਿਗੜ ਜਾਵੇਗਾ ਇਸ ਕੁੜੀ ਨੂੰ ਆਪਣੇ ਗਰਭ ਵਿਚ ਮਾਰ ਕੇ ਤੁਸੀਂ ਸੱਤ ਪੁਸ਼ਤਾਂ ਦੀ ਹਤਿਆਰੀ ਮਾਂ ਕਹਿਲਵਾਓਗੇ , ਕਿਓਂਕਿ ਇੱਕ ਬੀਜ ਦਾ ਨਾਸ਼ ਕਰਨ ਨਾਲ ਉਸ ਵਿਚੋਂ ਹੋ ਸੱਕਣ ਵਾਲੀ ਨਵੀਂ ਪਨੀਰੀ ਦੀ ਹਤਿਆ ਦੇ ਦੋਸ਼ੀ ਵੀ ਤੁਸੀਂ ਹੀ ਹੋਵੋਗੇ ! (ਜਜਬਾਤਾਂ ਵਿਚ ਬੋਲਦਾ ਰਿਹਾ)!

ਸਤਿੰਦਰ ਕੌਰ : (ਰੋਂਦੇ ਹੋਏ, ਕੁਰਲਾਉਂਦੇ ਹੋਏ) ਬੱਸ ਕਰੋ .. ਬੱਸ ਕਰੋ ! ਮੈਂ ਅਗਲੀਆਂ ਪੁਸ਼ਤਾਂ ਤੋਂ ਉਨ੍ਹਾਂ ਦੀ ਭੈਣ, ਉਨ੍ਹਾਂ ਦੀ ਵੋਹਟੀ, ਉਨ੍ਹਾਂ ਦੀ ਮਾਂ, ਉਨ੍ਹਾਂ ਦੀ ਦਾਦੀ, ਨਾਨੀ, ਮਾਮੀ, ਮਾਸੀ, ਚਾਚੀ, ਭੂਆ ਕਿਵੇਂ ਵਿਛੋੜ ਸਕਦੀ ਹਾਂ ? ਇਸ ਸਮਾਜ ਦੇ ਡਰ ਤੋਂ ਮੈਂ ਆਪਣੀ ਕੁੱਖ ਨੂੰ ਕਤਲ ਨਹੀ ਕਰਾਂਗੀ ਤੇ ਨਾ ਹੀ ਆਪਣੀਆਂ ਆਉਣ ਵਾਲਿਆਂ ਪੁਸ਼ਤਾਂ ਦੀ ਬੀਜ ਨੂੰ ! ਮੈਂ ਜਨਮ ਦਿਆਂਗੀ ਇਸ ਧੀ ਨੂੰ ਤੇ ਪੜ੍ਹਾ-ਲਿਖਾ ਕੇ ਇਸ ਲਾਇਕ ਬਨਾਵਾਂਗੀ ਕੀ ਓਹ ਹਰ ਖੇਤਰ ਵਿਚ ਕਾਮਿਆਬ ਹੋਵੇ ਤੇ ਆਪਣੀ ਕੌਮ ਤੇ ਆਪਣੇ ਦੇਸ਼ ਨੂੰ ਫੌਲਾਦੀ ਜੋਧੇ ਦੇਵੇ ਤੇ ਹੋਰ ਨਵੇਂ ਜੋਧੇ ਜੰਮਣ ਲਈ ਨਵੇਂ ਬੀਜ ਵੀ ਦੇਵੇ !

Leave a Comment

Reader Comments