A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਨਿੱਕੀ ਕਹਾਣੀ "ਅਵਤਾਰ"

ਜਸਵਿੰਦਰ ਘਰ ਦੇ ਲਾਗੇ ਪਾਰਕ ਵਿਚ ਖੇਡ ਰਿਹਾ ਸੀ, ਅਚਾਨਕ ਕੁਝ ਸ਼ੋਰ ਸੁਨਾਈ ਦਿੱਤਾ ! ਜਸਵਿੰਦਰ ਨੇ ਪੁਛਿਆ ਤੇ ਨਾਲ ਖੇਡਦੇ ਰਮੇਸ਼ ਨੇ ਦਸਿਆ ਕੀ "ਵਿਸ਼੍ਣੁ ਦੇ ਅਵਤਾਰ ਕ੍ਰਿਸ਼ਨ ਦਾ ਅੱਜ ਜਨਮਦਿਨ ਹੈ" ਇਸ ਲਈ ਝਾਂਕੀਆਂ ਕਢੀਆਂ ਜਾ ਰਹੀਆਂ ਹਨ!

ਨਿੱਕਾ ਜਸਵਿੰਦਰ ਸਮਝਿਆ ਨਹੀ, ਉਸਨੇਂ ਘਰ ਆ ਕੇ ਆਪਣੇ ਦਾਦਾ ਜੀ ਨੂੰ ਪੁਛਿਆ ਕੀ ਦਾਦਾ ਜੀ "ਅਵਤਾਰ" ਕੌਣ ਹੁੰਦਾ ਹੈ ? ਮੈਂ ਪਹਿਲਾਂ ਵੀ ਸੁਣਿਆ ਹੈ ਕੀ "ਗੁਰੂ ਨਾਨਕ ਸਾਹਿਬ ਜੀ" ਅਵਤਾਰ ਧਾਰ ਕੇ ਆਏ ਸਨ ! ਤੇ ਹੁਣ ਅੱਜ ਸੁਣਿਆ ਹੈ ਕੀ "ਵਿਸ਼੍ਣੁ ਦੇ ਅਵਤਾਰ ਕ੍ਰਿਸ਼ਨ ਦਾ ਅੱਜ ਜਨਮਦਿਨ ਹੈ"

ਦਾਦਾ ਜੀ ਨੇ ਪਿਆਰ ਨਾਲ ਜਸਵਿੰਦਰ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਕੀ ਬੇਟਾ ਜੀ "ਅਵਤਾਰ" ਦਾ ਮਤਲਬ ਹੁੰਦਾ ਹੈ "ਜਨਮ ਲੈਣਾ" ਪਰ ਸਮੇਂ ਦੇ ਖੇਡ ਵਿਚ ਲੋਕਾਂ ਨੇ ਇਸਦਾ ਮਤਲਬ ਹੀ ਬਦਲ ਦਿੱਤਾ ਤੇ "ਅਵਤਾਰ" ਸ਼ਬਦ ਨੂੰ ਪਰਮਾਤਮਾ ਦੇ ਜਨਮ ਨਾਲ ਜੋੜ ਦਿੱਤਾ, ਜਦਕਿ ਪਰਮਾਤਮਾ ਤੇ ਜਨਮ ਮਰਣ ਦੇ ਗੇੜ੍ਹ ਵਿਚ ਆਉਂਦਾ ਹੀ ਨਹੀ ! ਓਹ ਰੱਬ ਹੋ ਹੀ ਨਹੀ ਸਕਦਾ ਜੋ ਜਨਮ ਲਵੇ! ਪਰਮਾਤਮਾ ਦੇ ਗੁਣ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥" ਜੱਦ ਸਾਫ਼ ਹੀ ਲਿਖਿਆ ਹੈ ਕੀ "ਓਹ ਅਜੂਨੀ" ਹੈ ਤੇ ਫਿਰ ਕਿਸੀ ਵੀ ਉੱਤਮ ਮਨੁਖ ਨੂੰ "ਪਰਮਾਤਮਾ ਦਾ ਅਵਤਾਰ ਲੈ ਕੇ ਆਉਂਣਾ" ਕਹਿਣਾ ਗਲਤ ਹੈ ! ਹਾਂ, ਉਨ੍ਹਾਂ ਨੂੰ ਮਹਾਪੁਰੁਸ਼ ਕਿਹਾ ਜਾ ਸਕਦਾ ਹੈ ! ਜਿਨ੍ਹਾਂ ਦੀ ਸੁਰਤ ਇਤਨੀ ਉੱਚੀ ਸੀ ਕੀ ਪਰਮਾਤਮਾ ਨਾਲ ਉਨ੍ਹਾਂ ਦੀ ਡੂੰਘੀ ਸਾਂਝ (ਪ੍ਰੇਮ, ਪਿਆਰ, ਸੋਝੀ) ਹੋ ਗਈ ਸੀ !

ਤੇ ਬੇਟਾ ਜੀ ਜੇਕਰ ਆਪ ਜੀ ਵੀ ਕੋਸ਼ਿਸ਼ ਕਰੋ ਤੇ ਓਹ ਉੱਚੀ ਤੇ ਸੁੱਚੀ ਅਵਸਥਾ ਨੂੰ ਪਾ ਸਕਦੇ ਹੋ ! ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ ਕੀ "ਖਾਲਸਾ ਮੇਰੋ ਰੂਪ ਹੈ ਖਾਸ" ਤੇ ਬੇਟਾ ਜੀ , ਰੂਪ ਦਾ ਮਤਲਬ ਕੇਵਲ ਸ਼ਕਲ ਤੋਂ ਨਹੀ ਬਲਕਿ ਆਤਮਿਕ ਅਵਸਥਾ ਤੋਂ ਵੀ ਗੁਰੂ ਵਰਗਾ ਬਨਣਾ ਹੀ "ਖਾਲਸਾ ਮੇਰੋ ਰੂਪ ਹੈ ਖਾਸ" ਦਾ ਮਕਸਦ ਹੈ !

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥

ਜਨਮ ਮਰਣ ਤੇ ਰਹਤ ਨਾਰਾਇਣ ॥
.
.

-- ਬਲਵਿੰਦਰ ਸਿੰਘ ਬਾਈਸਨ

==============================
ਸੰਦੇਸ਼ :

ਸਭ ਤੋਂ ਪਹਿਲਾਂ ਤੇ ਦਿੱਕਤ ਸ਼ੁਰੂ ਹੁੰਦੀ ਹੈ ਜਦੋਂ ਅਸੀਂ "ਅਵਤਾਰ" ਸ਼ਬਦ ਨੂੰ "ਖਾਸ ਦੇਵਤਿਆਂ, ਮਹਾਪੁਰਸ਼ਾਂ" ਦੇ ਨਾਲ ਜੋੜ ਦਿੰਦੇ ਹਾਂ ... ਪੁਰਾਣੇ ਸਮੇਂ ਵਿਚ "ਅਵਤਾਰ" ਸ਼ਬਦ "ਜਨਮ ਹੋਣ" ਨਾਲ ਸੰਬੰਧਿਤ ਸੀ !

ਗੁਰਬਾਣੀ ਅਨੁਸਾਰ ਤੇ ਪਰਮਾਤਮਾ ਦਾ ਕੋਈ ਚਿਨ੍ਹ ਨਹੀ, ਓਹ ਨਾ ਜਮਦਾ ਹੈ, ਨਾ ਮਰਦਾ ਹੈ , ਤੇ ਓਹ ਜੀਭ ਹੀ ਜਲ ਜੇ ਜੋ ਕਹੇ ਕੀ ਠਾਕੁਰ ਜੋਨੀ ਆਉਂਦਾ ਹੈ ! .. ਜੋ ਸਾਨੂ ਪਰਮੇਸ਼ਵਰ ਆਖਦਾ ਹੈ ਓਹ ਨਰਕ ਕੁੰਡ ਦਾ ਭਾਗੀ ਹੋਵੇਗਾ ... ਆਦਿ ਆਦਿ

ਭੈਰਉ ਮਹਲਾ ੫ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸਗਲੀ ਥੀਤਿ ਪਾਸਿ ਡਾਰਿ ਰਾਖੀ ॥
ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥
ਭਰਮਿ ਭੂਲੇ ਨਰ ਕਰਤ ਕਚਰਾਇਣ ॥
ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
ਕਰਿ ਪੰਜੀਰੁ ਖਵਾਇਓ ਚੋਰ ॥
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥
ਸਗਲ ਪਰਾਧ ਦੇਹਿ ਲੋਰੋਨੀ ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥
ਜਨਮਿ ਨ ਮਰੈ ਨ ਆਵੈ ਨ ਜਾਇ ॥
ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥
.
.
.

ਅਵਤਾਰ ਸ਼ਬਦ ਨਾਲ ਸੰਬੰਧਿਤ ਕੁਛ ਕੁ ਸ਼ਬਦ... (ਹੋਰ ਬਹੁਤ ਹਨ ਜੀ.. )

ਬਿਆਪਤ ਹਰਖ ਸੋਗ ਬਿਸਥਾਰ ॥
ਬਿਆਪਤ ਸੁਰਗ ਨਰਕ ਅਵਤਾਰ ॥

ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥
ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨

ਕਈ ਕੋਟਿ ਖਾਣੀ ਅਰੁ ਖੰਡ ॥
ਕਈ ਕੋਟਿ ਅਕਾਸ ਬ੍ਰਹਮੰਡ ॥
ਕਈ ਕੋਟਿ ਹੋਏ ਅਵਤਾਰ ॥
ਕਈ ਜੁਗਤਿ ਕੀਨੋ ਬਿਸਥਾਰ ॥
ਕਈ ਬਾਰ ਪਸਰਿਓ ਪਾਸਾਰ ॥
ਸਦਾ ਸਦਾ ਇਕੁ ਏਕੰਕਾਰ ॥
ਕਈ ਕੋਟਿ ਕੀਨੇ ਬਹੁ ਭਾਤਿ ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
ਤਾ ਕਾ ਅੰਤੁ ਨ ਜਾਨੈ ਕੋਇ ॥
ਆਪੇ ਆਪਿ ਨਾਨਕ ਪ੍ਰਭੁ ਸੋਇ ॥੭

ਅਨਿਕ ਤਪਸਿਆ ਕਰੇ ਅਹੰਕਾਰ ॥
ਨਰਕ ਸੁਰਗ ਫਿਰਿ ਫਿਰਿ ਅਵਤਾਰ ॥

ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧

ਗਉੜੀ ॥
ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥
ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥
ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥
ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥
.
.
.
.
.
ਇਸ ਰੋਸ਼ਿਨੀ ਵਿਚ ਜੇਕਰ ਅਸੀਂ ਗੋਰ ਨਾਲ ਵੇਖੀਏ ਤੇ ਅਵਤਾਰ ਵਾਦ [ਰੱਬ ਦਾ ਜਨਮ ਲੈਣਾ] {ਉਨ੍ਹਾਂ ਦੀ ਸਮਝ ਮੁਤਾਬਿਕ} (ਜੋ ਕੀ ਹਿੰਦੂ ਧਰਮ ਦਾ ਉਚੇਚਾ ਅੰਗ ਹੈ) ਨੂੰ ਗੁਰਬਾਣੀ ਨਕਾਰਦੀ ਹੈ !

Leave a Comment

Reader Comments