Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸਿੱਖਿਆ! (ਨਿੱਕੀ ਕਹਾਣੀ)

ਅੱਜ ਸਿੱਖਾਂ ਦੀ ਜਿਤਨੀ ਤਾਕਤ ਅਤੇ ਮਾਇਆ ਇਹ ਸਾਬਿਤ ਕਰਨ ਵਿੱਚ ਲੱਗ ਰਹੀ ਹੈ ਕੀ ਸਿੱਖ ਹਿੰਦੂ ਨਹੀਂ ਹਨ ... ਜੇਕਰ ਉਸਦਾ 20% ਵੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਚਾਰ ਅਤੇ ਉਸਦੀ ਸਿਖਿਆ ਨੂੰ ਆਪਣੇ ਜੀਵਨ ਤੇ ਢਾਲਣ ਤੇ ਲਾਇਆ ਹੁੰਦਾ ਤਾਂ ਦੁਨੀਆਂ ਨੂੰ ਆਪੇ ਹੀ ਸਮਝ ਆ ਜਾਉਂਦਾ ਕੀ ਸਿੱਖ ਹਿੰਦੂ ਨਹੀਂ ਹਨ ! (ਰਣਜੀਤ ਪਰੇਸ਼ਾਨ ਸੀ)
ਹੱਥ ਵਿੱਚ ਮੌਲੀ ... ਸਵੇਰੇ ਦੁਕਾਨ ਤੇ ਜਾ ਕੇ ਬਾਬੇ ਦੀ ਫੋਟੋ ਅੱਗੇ ਧੂਪ ਜਗਾ ਕੇ .... ਦੁਕਾਨ ਦੇ ਸ਼ਟਰ ਨੂੰ ਮੱਥਾ ਟੇਕ ਕੇ ... ਦੁਕਾਨ ਵਧਾ (ਬੰਦ ਬੋਲਣ ਨਾਲ ਸ਼ਾਇਦ ਦੁਕਾਨ ਬੰਦ ਹੀ ਹੋ ਜਾਂਦੀ ਹੈ) ਕੇ ....... ਚਲੀਏ ਕੱਟ ਕੇ ... ਗੁਰੂ ਨੂੰ ਮੂਰਤੀ ਜਵਾਂਗ ਪੂਜਣ ਕਰ ਕੇ .... ਨਿਸ਼ਾਨ ਸਾਹਿਬ ਨੂੰ ਮੱਥੇ ਟੇਕ ਕੇ .... ਗੁਰੂਆਂ ਨੂੰ ਦੇਵੀ ਦੇਵਾਂ ਵਾਂਗ ਪਦਾਰਥਾਂ ਦੇਣ ਵਾਲਾ ਜਾਂ ਅਰੋਗਤਾ ਦੇਣ ਵਾਲਾ ਜਾਣ ਕੇ ..... ਗੁਰਬਾਣੀ ਨੂੰ ਮੰਤਰ ਬਣਾ ਕੇ .... ਆਪਣੀ ਬੁਧ ਨਾ ਲਗਾ ਕੇ ... ਸੰਤ-ਬਾਬੇਆਂ ਦੇ ਮਗਰ ਲੱਗ ਕੇ .... ਗੁਰਬਾਣੀ ਦੇ ਪਾਠ ਦੇ ਰਟਣ ਨੂੰ ਹੀ ਧਰਮ ਸਮਝ ਕੇ ... ਅਸੀਂ ਇਹ ਭਰਮ ਪਾਲੇ ਬੈਠੇ ਹਾਂ ਕੀ ਸਿੱਖ ਹਿੰਦੂ ਨਹੀਂ ਹਨ ! (ਪ੍ਰਭਜੀਤ ਨੇ ਆਪਣੇ ਦਿਲ ਨੂੰ ਖੋਲਦਿਆਂ ਜਵਾਬ ਦਿੱਤਾ)
ਖ਼ਸਮ ਨੂੰ ਛੱਡ ਕੇ ਦੂਜੇ ਮਗਰ ਲੱਗਣ ਵਾਲਾ ਡੁਬਦਾ ਹੀ ਹੈ ..... ਜੇਕਰ ਅੱਜ ਸਿੱਖ ਵੀ ਡੁੱਬ ਰਹੇ ਹਨ ਤਾਂ ਇਸਦਾ ਇੱਕੋ ਇੱਕ ਕਾਰਣ ਹੈ ਕੀ ਆਪਾਂ ਖ਼ਸਮ ਭੁਲਾ ਦਿੱਤਾ ਹੈ ..... ਖ਼ਸਮ "ਇਕ ਪਰਮਾਤਮਾ, ਜਿਸ ਬਾਰੇ ਮੌਜੂਦਾ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਇਸ਼ਾਰਾ ਕਰਦੇ ਹਨ ਕੀ ਇੱਕ ਪਰਮਾਤਮਾ ਨੂੰ ਹੀ ਧਿਆਉਣਾ ਹੈ" ਪਰ ਅਸੀਂ ਇਸ਼ਾਰਾ ਦੇਣ ਵਾਲੇ ਤਕ ਹੀ ਸੀਮਤ ਹੋ ਚੁੱਕੇ ਹਾਂ .. ਅਸੀਂ ਇੱਕ ਇੱਕ ਗੁਰੂ ਨੂੰ ਆਪਣਾ ਆਪਣਾ ਵਖਰਾ ਈਸ਼ਟ ਬਣਾ ਲਿਆ ਹੈ ... ਕਿਸੀ ਨੂੰ ਸ਼੍ਰੀ ਕ੍ਰਿਸ਼ਨ ਸਾਹਿਬ ਦੇ ਦਰੋਂ ਹੀ ਖੈਰ ਪੈਂਦੀ ਹੈ ਤੇ ਕਿਸੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ , ਤੇ ਕੋਈ ਗੁਰੂ ਰਾਮਦਾਸ ਸਾਹਿਬ ਜੀ ਦੇ ਦਰੋ ਹੀ ਖੈਰ ਪਾਉਂਦਾ ਹੈ .... ਕਾਸ ਕਿਸੇ ਸਿੱਖ ਨੇ ਗੁਰੂ ਦੀ ਗੱਲ ਸਮਝੀ ਹੁੰਦੀ ਤੇ ਇੱਕ ਸੱਚੇ ਨਾਮ ਵਾਲੇ ਪਰਮਾਤਮਾ ਪਾਸੋਂ ਖੈਰ ਮੰਗੀ ਹੁੰਦੀ .... ਖੈਰ ਇਸ ਮਨੁਖਤਾ ਦੀ (ਜਿਸ ਵਿੱਚ ਓਹ ਆਪ ਵੀ ਸਹਿਜੇ ਹੀ ਆ ਜਾਂਦਾ), ਖੈਰ ਗਿਆਨ ਦੀ (ਜਿਸ ਕਰਕੇ ਉਸਨੂੰ ਇੱਕ ਸੱਚੇ ਨਾਮ ਦੀ ਸੋਝੀ ਹੁੰਦੀ) ਤੇ ਮਨ ਅਡੋਲ ਤੇ ਟਿਕਾਓ ਵਾਲਾ ਹੋ ਜਾਂਦਾ ! ਪਰ ਸ਼ਾਇਦ ਸਾਨੂੰ ਵੀ ਦੁਨਿਆਵੀ ਵਸਤਾਂ ਲਈ ਬਿਚੋਲੇ ਚਾਹੀਦੇ ਹਨ ਤੇ ਅਸੀਂ ਗੁਰੂ ਸਾਹਿਬਾਨ ਨੂੰ ਹੀ ਵਿਚੋਲਾ ਬਣਾ ਕੇ ਪਦਾਰਥਾਂ ਦੀ ਮੰਗ ਕਰਦੇ ਰਹਿੰਦੇ ਹਾਂ ! (ਰਣਜੀਤ ਭਾਵਨਾਵਾਂ ਵਿੱਚ ਰੋਣ ਅੱਕਾ ਹੋ ਗਿਆ)
ਗੱਲ ਤਾਂ "ਗਿਆਨ ਦੀ ਸਿੱਖਿਆ" ਦੀ ਸੀ .. ਪਰ ਇਸ ਨੂੰ ਅਸੀਂ ਆਪਣੀ ਤੁਛ ਬੁਧ ਨਾਲ "ਪਦਾਰਥਾਂ ਦੀ ਭਿਖਿਆ" ਬਣਾ ਕੇ ਰੱਖ ਦਿੱਤਾ ਹੈ !

Leave a Comment

Reader Comments