ਮੁਰਗੀ ਜਾਂ ਅੰਡਾ ? (ਨਿੱਕੀ ਕਹਾਣੀ)
ਸੁਣਿਆ ਹੈ ਕਿ "ਇੱਕ ਹੰਕਾਰੇ ਅੰਨੇ ਫਿਰਕੂ" ਨੇ ਸਿੱਖਾਂ ਨੂੰ ਹਿੰਦੂਆਂ ਦਾ ਅੰਸ਼ ਦਸਿਆ ਹੈ ? (ਗੁੱਸੇ ਵਿੱਚ ਭਰੇ ਹੋਏ ਰਣਜੀਤ ਸਿੰਘ ਦੀਆਂ ਅੱਖਾਂ ਲਾਲ ਸਨ)
ਜਦੋਂ ਪਾਣੀ ਖੜਾ ਹੋ ਜਾਂਦਾ ਹੈ (ਕਿਸੀ ਖਿੱਤੇ ਵਿੱਚ ਕਿਸੀ ਖਾਸ ਧਰਮ ਦੀ ਗਿਣਤੀ ਵੱਧ ਜਾਉਂਦੀ ਹੈ) ਤਾਂ ਸਹਿਜੇ ਸਹਿਜੇ ਓਹ ਗੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਸਮਾਂ ਪਾ ਕੇ ਚਿੱਕੜ ਬਣ ਜਾਂਦਾ ਹੈ ਤੇ ਅੰਤ ਵਿੱਚ ਓਹ ਇੱਕ "ਦਲਦਲ (ਹੰਕਾਰ)" ਦਾ ਰੂਪ ਧਾਰਣ ਕਰ ਲੈਂਦਾ ਹੈ ਜੋ ਹਰ ਚੀਜ਼ ਨੂੰ ਆਪਣੇ ਵਿੱਚ ਜਜਬ ਕਰਨ ਨੂੰ ਲੋਚਦਾ ਹੈ ! ਇਨ੍ਹਾਂ ਲੋਕਾਂ ਦੀ ਸੋਚ ਹੰਕਾਰੀ ਦਲਦਲ ਦਾ ਰੂਪ ਧਾਰਨ ਕਰ ਚੁੱਕੀ ਹੈ ! (ਗੁਰਪਿਆਰ ਸਿੰਘ ਨੇ ਕਿਹਾ)
ਰਣਜੀਤ ਸਿੰਘ : ਫਿਲੋਸਫੀ ਨਾ ਝਾੜ ਵੀਰ ! ਓਹ ਤੇ ਕਹਿੰਦੇ ਹਨ ਕੀ ਸਿੱਖਾਂ ਦਾ ਜਨਮ ਵੀ ਹਿੰਦੁਆਂ ਤੋਂ ਹੀ ਹੋਇਆ ਹੈ ?
ਗੁਰਪਿਆਰ ਸਿੰਘ (ਪਿਆਰ ਨਾਲ) : ਤੇ ਫਿਰ ਹਿੰਦੁਆਂ ਦਾ ਜਨਮ ਕਿੱਥੋਂ ਹੋਇਆ ਹੈ ? ਕਲ ਨੂੰ ਬਾਂਦਰ ਆ ਕੇ ਕਹਿਣ ਲੱਗਣ ਕੀ ਇਹ ਸਭ ਮਨੁੱਖ ਸਾਡੇ ਤੋਂ ਆਏ ਹਨ ਤਾਂ ਕਿ ਫਿਰ ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਨੂੰ "ਬਾਂਦਰ ਦੇ ਵੰਸ਼ ਵਿਚੋਂ ਜੰਮੇ" ਹੀ ਕਹੀਏ ? ਅਸਲ ਵਿੱਚ ਸਭ ਦੇ ਪਿਛੋਕੜ ਵਿੱਚ ਕੇਵਲ ਪ੍ਰਭੂ-ਪਰਮੇਸ਼ਵਰ ਆਪ ਹੈ ! ਕੋਈ ਮਨੁੱਖ ਇਹ ਭੁਲੇਖਾ ਨਾ ਪਾਲੇ ਕੀ ਓਹ "ਜੰਮਣ ਵਾਲਾ ਹੈ" ਕਿਓਂਕਿ ਜਨਮ-ਮਰਣ ਪਰਮੇਸ਼ਵਰ ਦੇ ਹੱਥ ਹੈ ! ਇਸ ਧਰਤੀ ਨੂੰ ਬਣੇ ਲੱਖਾਂ-ਕਰੋੜਾਂ ਸਾਲ ਹੋ ਗਏ, ਕਿਤਨੇ ਧਰਮ ਆਏ, ਕਿਤਨੇ ਧਰਮ ਗਏ ਪਰ ਅੰਤ ਵਿੱਚ ਕੇਵਲ "ਸਚ ਦਾ ਧਰਮ" ਹੀ ਬਚਣਾ ਹੈ ਤੇ ਫਿਰ ਤੋਂ ਇੱਕ ਵਾਰ ਧੁੰਧੂਕਾਰਾ ਹੋ ਜਾਵੇਗਾ !
ਰਣਜੀਤ ਸਿੰਘ : ਪਰ ਫਿਰ ਵੀ ਇਸ ਗੱਲ ਦਾ ਜਵਾਬ ਕੀ ਹੋਵੇ ? ਇਨ੍ਹਾਂ ਨੇ ਤਾਂ ਬਹੁਤ ਸਾਰੇ ਸਿੱਖਾਂ ਨੂੰ ਵੀ ਭਰਮਾ ਲਿਆ ਹੈ ਤੇ ਓਹ ਵੀ ਅਗਿਆਨਤਾਵਸ ਇਸ ਗੱਲ ਨੂੰ ਸਚ ਸਮਝ ਰਹੇ ਹਨ ਕੀ ਸਿੱਖ ਹਿੰਦੁਆਂ ਤੋਂ ਹੀ ਆਏ ਹਨ !
ਗੁਰਪਿਆਰ ਸਿੰਘ : ਇੱਕ ਬੀਜ਼ (ਰੱਬ) ਤੋਂ ਰੁੱਖ ਬਣਿਆ, ਉਸ ਰੁੱਖ ਵਿੱਚ ਹਜ਼ਾਰਾਂ ਬੀਜ ਆਏ, ਉਨ੍ਹਾਂ ਹਜ਼ਾਰਾਂ ਬੀਜਾਂ ਵਿੱਚੋਂ ਨਵੇਂ ਰੁੱਖ ਆਏ, ਉਨ੍ਹਾਂ ਹਜ਼ਾਰਾਂ ਰੁੱਖਾਂ ਵਿੱਚੋਂ ਲੱਖਾਂ ਨਵੇਂ ਬੀਜ ਨਿਕਲੇ ਤੇ ਇਹ ਸਿਲਸਿਲਾ ਚਲਦਾ ਰਿਹਾ ! ਹੁਣ ਉਨ੍ਹਾਂ ਬੀਜਾਂ ਵਿੱਚੋਂ ਕੋਈ ਬੀਜ ਕਹੇ ਕੀ "ਮੇਰੇ ਕਾਰਣ ਹੀ ਇਹ ਗੁਲਿਸਤਾਂ ਬਣਿਆ ਹੈ" ਤਾਂ ਉਸ "ਨਾਸਮਝ ਬੀਜ ਨੂੰ ਕੀ ਕਹੋਗੇ?" ਵੈਸੇ ਇਹ ਗੱਲ ਕੀ ਸਿੱਖ ਹਿੰਦੁਆਂ ਤੋਂ ਆਏ ਹਨ, ਮੰਨਣ ਵਾਲੇ ਓਹ ਲੋਗ ਹਨ ਜੋ ਗੁਰਬਾਣੀ ਨੂੰ ਜਾਦੂ-ਮੰਤਰ ਸਮਝਦੇ ਹਨ ਤੇ ਆਪ ਗੁਰਬਾਣੀ ਦਾ ਸਹਿਜ ਪਾਠ ਕਰਨ ਦੇ ਬਜਾਏ "ਮਨ-ਪਰਚਾਵੇਂ ਵਾਲੀ ਮਨਮਤੀ ਸਾਖੀਆਂ" ਤੋਂ ਸਿਖਿਆ ਲੈਂਦੇ ਹਨ !
ਰਣਜੀਤ ਸਿੰਘ (ਹਸਦੇ ਹੋਏ) : ਇਹ ਤੇ ਓਹੀ ਗੱਲ ਹੋ ਗਈ ਕਿ "ਮੁਰਗੀ ਕਹੇ ਅੰਡਾ ਮੇਰੇ ਤੋਂ ਆਇਆ ਅੱਤੇ ਅੰਡਾ ਕਹੇ ਮੁਰਗੀ ਮੇਰੇ ਤੋਂ ਆਈ" ! ਓਏ ਭੋਲਿਓ ... ਪਿਛੋਕੜ ਵਿੱਚ ਜਾਓਗੇ ਤਾਂ "ਆਦਿ ਅੰਤ ਇੱਕੋ ਰੱਬ ਨੂੰ ਹੀ ਪਾਓਗੇ" ਜੋ ਸਭ ਧਰਮਾਂ ਤੋਂ ਪਰੇ ਹੈ ਤੇ ਸ਼੍ਰੇਸ਼ਟ ਹੈ !