ਭਈਆ ਰਾਣੀ ! (ਨਿੱਕੀ ਕਹਾਣੀ)
ਚਲ ਓਏ ਭਈਏ... ਲਾ ਪਾਸੇ ਆਪਣਾ ਰਿਕਸ਼ਾ ! ਵੱਡਾ ਆਇਆ "ਰਿਕਸ਼ਾ ਮੰਤਰੀ" ! (ਰਿਕ੍ਸ਼ੇ ਨੂੰ ਲੱਤ ਮਾਰ ਕੇ ਹਰਮੀਤ ਸਿੰਘ ਨੇ ਬੜਕ ਮਾਰੀ)
ਏਕ ਭਈਆ ਦੂਜੇ ਭਈਏ ਕੋ ਗਾਲੀ ਦੇ ਔਰ ਲਾਤ ਮਾਰੇ, ਯੇ ਕੋਈ ਅੱਛੀ ਬਾਤ ਤੋ ਨਹੀਂ ਹੈ ਨਾ? (ਰਿਕਸ਼ੇਵਾਲੇ ਰਮੇਸ਼ ਦੀਆਂ ਅੱਖਾਂ ਵਿੱਚ ਹੰਝੂ ਸਨ)
ਹਰਮੀਤ ਸਿੰਘ (ਗੁੱਸੇ ਵਿੱਚ) : ਕੀ ਬੋਲਦਾ ਤੂੰ ? ਅਸੀਂ ਭਈਏ ਕਿਵੇਂ ਕਿਵੇਂ ਹੋ ਗਏ ਓਏ ?
ਰਮੇਸ਼ (ਟੁੱਟੀ ਫੁੱਟੀ ਪੰਜਾਬੀ-ਹਿੰਦੀ ਵਿੱਚ ਹੱਥ ਜੋੜਤਾ ਹੋਇਆ) : ਸਾਡੇ ਘਰ ਵਿੱਚ ਖਾਣੇ ਕੇ ਪੈਸੇ ਨਹੀਂ ਹੈ, ਇਸ ਲੀਏ ਹਮ ਆਪਨੇ ਘਰ ਸੇ ਦੂਰ ਮਿਹਨਤ ਮਜ਼ਦੂਰੀ ਕਰਦੇ ਹਾਂ ! ਉਥੇ ਕਮਾਨੇ ਹਾਂ 10 ਰੁਪਏ ਤੇ ਐਥੇ ਕਮਾਨੇ ਹਾਂ 100 ਰੁਪਏ ! ਤੇ ਇਹੀ ਹਾਲ ਤੁਹਾਡਾ ਹੈ ਕਿ ਆਪਣੇ ਪੰਜਾਬ ਵਿੱਚ ਹੀ ਵੱਡੀਆਂ ਜ਼ਮੀਨਾਂ ਹੋਤੇ ਹੁਏ ਭੀ ਫਿਰ ਵਿਦੇਸ਼ ਜਾ ਕਰ ਡਰਾਇਵਰੀ, ਗੈਸ ਸਟੇਸ਼ਨ ਪੇ ਕਾਮ, ਬਰਤਨ-ਭਾਂਡੇ ਆਦਿ ਸਾਰੇ ਕਾਮ ਕਰਦੇ ਹੋ ! ਤੇ ਫਿਰ ਉੱਥੇ ਦੇ ਲੋਕੀਂ ਤੁਹਾਨੂੰ ਵੀ ਕਿਸੀ "ਬਿਹਾਰੀ ਜਾਂ ਭਈਏ" ਵਰਗਾ ਹੀ ਸਮਝਦੇ ਹਨ, ਤੀਜੇ ਦਰਜੇ ਦਾ ਸ਼ਹਿਰੀ! ਹਮਾਰੇ ਲੀਏ ਤੋ ਦਿੱਲੀ, ਪੰਜਾਬ ਹੀ ਵਿਦੇਸ਼ ਜੈਸਾ ਹੈ, ਜਹਾਂ ਹਮ ਆਪਣੇ ਪਿੰਡ ਮੇਂ ਏਕ ਕਮਾਤੇ ਹੈਂ, ਵਹੀਂ ਯਹਾਂ ਪਰ ਬੀਸ ਕਮਾ ਲੇਤੇ ਹੈਂ, ਔਰ ਘਰ ਪੈਸੇ ਭੇਜ ਦੇਤੇ ਹੈਂ ! ਕਿਆ ਫ਼ਰਕ ਹੈ ਫਿਰ ਆਪ ਮੇਂ ਔਰ ਹਮ ਮੇਂ ?
ਹਰਮੀਤ ਸਿੰਘ (ਵਿਚਾਰ ਕਰਦਾ ਹੋਇਆ) : ਗੱਲ ਤੇ ਤੂੰ ਸੋਲਾਂ ਆਨੇ ਸੱਚ ਆਖੀ ਆ ! ਦੋ ਨੰਬਰ ਵਿੱਚ ਵਿਦੇਸ਼ ਜਾ ਕੇ, ਅਨਪੜ ਅੱਤੇ ਬਹੁਤੀ ਵਾਰ ਤਾਂ ਪੜੇ ਲਿਖੇ ਵੀ ਓਹੀ ਕੰਮ ਕਰਦੇ ਹਾਂ, ਜੋ ਤੁਸੀਂ ਬਿਹਾਰ-ਯੂ.ਪੀ. ਦੇ ਪਿੰਡਾਂ ਵਿਚੋਂ ਆ ਕੇ ਇੱਥੇ ਕਰਦੇ ਹੋ ! ਵੈਸੇ ਤੁਹਾਡੇ ਖੇਤਰ ਤੋਂ ਆਏ ਕੁੱਝ ਪੜੇ ਲਿਖੇ ਲੋਕਾਂ ਨੇ ਵੱਡੀਆਂ ਵੱਡੀਆਂ ਮੱਲਾਂ ਵੀ ਮਾਰੀਆਂ ਹਨ !
ਰਮੇਸ਼ (ਫਿੱਕੀ ਹਸੀ ਹਸਦਾ ਹੋਇਆ) : ਤੇ ਤੁਹਾਡੇ ਵਿੱਚੋਂ ਵੀ ਤੇ ਕੁਝ ਲੋਕ ਕਾਮਿਆਬ ਹੋਏ ਹਨ, ਪਰ ਵੱਡੀ ਗਿਣਤੀ ਤਾਂ ਸਾਡੇ ਵਰਗੇ "ਭਈਏ" ਦੀ ਹੈ ! ਜੈਸਾ ਹਮਾਰੇ ਸਾਥ ਯਹਾਂ ਕਰਤੇ ਹੋ, ਵੈਸਾ ਹੀ ਆਪਕੇ ਸਾਥ ਵਹਾਂ ਹੋਤਾ ਹੈ ! ਸਭ ਕੋ ਬਰਾਬਰ ਸਮਝੋਗੇ ਤੋ ਆਪਣੇ ਗੁਰੂ ਕਾ ਨਾਮ ਰੋਸ਼ਨ ਕਰੋਗੇ, ਔਰ ਅਗਰ ਰੰਗ-ਨਸਲ, ਜਾਤੀ-ਧਰਮ ਆਦਿ ਕਾ ਭੇਦਭਾਵ ਕਰੋਗੇ ਤੋ ਆਪਣੇ ਗੁਰੂ ਕੇ ਨਾਮ ਪਰ ਕਾਲਿਖ ਲਗਾਓਗੇ !
ਹਰਮੀਤ ਸਿੰਘ : ਬਸ ਕਰ ਯਾਰ ਤੂੰ ਤੇ ਸੀਰੀਅਸ ਹੀ ਹੋ ਗਿਆਂ ਹੈਂ ! ਮੈਂ ਅੱਗੇ ਤੋਂ ਕਿਸੀ ਆਪਨੇ ਤੋਂ ਨੀਵੇਂ ਨੂੰ ਮੰਦੇ ਬੋਲ ਨਹੀਂ ਕਹਾਂਗਾ ! ਵੈਸੇ ਜੋ ਤੂੰ ਸਾਨੂੰ ਵੀ ਆਪਣੀ "ਭਈਏ ਰਾਣੀ" ਵਾਲੀ ਜਮਾਤ ਵਿੱਚ ਰਖਿਆ ਹੈ, ਉਸ ਨੇ ਮੇਰੀਆਂ ਤੇ ਅੱਖਾਂ ਖੋਲ ਦਿੱਤੀਆਂ ਹਨ ! ਗੱਲ ਤਾਂ ਨਿੱਕੀ ਜਿਹੀ ਹੈ ... ਇੱਜ਼ਤ ਕਰੋ ਤੇ ਇੱਜ਼ਤ ਕਰਵਾਓ ! ਖੁਦ ਨੂੰ ਵੱਡਾ ਸਮਝਣਾ, ਇੱਕ ਵੱਡੇ ਹੰਕਾਰ ਨੂੰ ਜਨਮ ਦਿੰਦਾ ਹੈ !
Leave a Comment