ਦਿਸ਼ਾਹੀਣ ਸਿੱਖ ਸਮਾਜ (ਨਿੱਕੀ ਕਵਿਤਾ)
ਰਾਹ ਵਿਖਾਉਣ ਵਾਲਾ ਕੋਈ ਨਹੀ ... ਅਨਿਆਂ ਹੱਥ ਬਟੇਰ !
ਭਟਕਾਉਣ ਨੂੰ ਸਾਰੇ ਤਿਆਰ, ਰੱਬਾ ਇਹ ਕੈਸਾ ਹਾਏ ਹਨੇਰ !
ਝੂਠ ਦੀ ਰਾਤ ਹੋਈ, ਸ਼ੈਤਾਨ ਘੁਮਦੇ, ਕਦੇ ਤੇ ਹੋਵੇਗੀ ਸਵੇਰ !
ਰਾਜਾ, ਮੰਤਰੀ ਜਾਂ ਹੋਵੇ ਕੋਈ ਸੰਤਰੀ, ਬਣ ਫਿਰਦੇ ਸਾਰੇ ਸ਼ੇਰ !
ਮਨਮਤ ਬਾੜ ਖੇਤ ਨੂੰ ਖਾਂਦੀ, ਲੱਗੇ ਗੁਰਮਤੀ ਲਾਸ਼ਾਂ ਦੇ ਢੇਰ !
ਧਰਮ ਇੱਕ, ਟੁਕੜੇ ਅਨੇਕਾਂ ਹੋਏ ਅਨੇਕਾ, ਸਮੇਂ ਦਾ ਵੇਖੋ ਫੇਰ !
ਭਾਈ ਬਾਬਾ ਸਾਨੂੰ ਜੱਚਦੇ ਨਾਹੀ, ਸੰਤ ਸ਼ਬਦ ਪਾਉਂਦਾ ਖਲੇਰ !
ਜੱਥਾ-ਕਾਲਜ ਮੇਰਾ-ਤੇਰਾ, ਤੂੰ ਅੰਨਾ ਤੂੰ ਕਾਣਾ ਦੇ ਘੁਮਣ ਘੇਰ !
ਡਿਗਦਾ, ਉਠਦਾ, ਉਠ-ਉਠ ਡਿਗਦਾ, ਭੁਲਿਆ ਸਿੱਖ ਦਲੇਰ !
ਦਿਸ਼ਾਹੀਣ ਹੋਇਆ ਸਿੱਖ ਸਮਾਜ, ਸਹੀ ਰਾਹ ਤੇ ਰੱਬਾ ਪਰੇਰ !
0 Likes
Leave a Comment