A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਕੌਣ ਕਹੇ ਸਾਂਈ ਇੰਜ ਕਰ ? (ਨਿੱਕੀ ਕਵਿਤਾ)

ਟੁੱਟੀ ਥੱਕੀ ਗੁਰਮਤ ਬੈਠੀ - ਮਨਮਤੀ ਹਰ ਧਿਰ, ਪੰਥਕ ਕਹਿਲਾਵੇ !
ਪੰਜ ਸੋਂ ਸਾਲਾਂ ਤੋਂ ਮੂਲ-ਮੰਤਰ ਦੀ ਹੱਦ, ਪਰ ਕਿਸੀ ਨੂੰ ਸਮਝ ਨਾ ਆਵੇ ?
ਤੇਰਾ ਛੋਟਾ, ਮੇਰਾ ਵੱਡਾ ਅਸਲੀ ਮੰਤਰ - ਸੌਦਾਗਰ ਕਹਿ ਕੇ ਭਰਮਾਵੇ !
ਤੱਤੇ ਦੀ ਸਾਰ ਨਾ ਜਾਣਦੇ, ਇਹ ਗਿਆਨ ਗੁਰੂ ਬਿਨ ਸਮਝ ਨਾ ਆਵੇ !

ਕੀਤੇ ਪੰਥ ਬੇੜੀ ਦੇ ਟੁਕੜੇ ਹਜ਼ਾਰਾਂ, ਕਿਵੇਂ ਇੱਕ ਟੁੱਟਾ ਪਾਰ ਲੰਘਾਵੇ ?
ਕੋਈ ਮਾਲਾ ਜਪੇ - ਮੰਤਰ ਸੁਨਾਵੇ, ਕੋਈ ਸਿਰ ਮੰਤਰ ਪੜ੍ਹ ਝੱਟਕਾਵੇ !
ਮੋਨੀ ਹੋਏ ਬੈਠੇ, ਮਨ ਕਾ ਮੋਨ ਗਵਾਵੇ ਵੇਖੋ ਅੰਦਰ ਮੋਨੀ ਸ਼ੋਰ ਮਚਾਵੇ !
ਸਹਿਜ ਪਕੇ ਸੋ ਮੀਠਾ ਗੁਰ ਕਹੇ, ਸਿਖ ਕਿਓਂ ਹਠ-ਜੋਗੀ ਹੋਏ ਜਾਵੇ ?

ਤੂੰ ਅੱਤ ਸ਼ੂਦਰ, ਮੈਂ ਉਚ ਭਗਤ, ਤੇਰਾ ਬਣਿਆ ਲੰਗਰ ਕਿਓਂ ਖਾਵੇ ?
ਮੇਰਾ ਲੰਗਰ ਵਖਰਾ, ਕੜਾਹ ਵਖਰਾ, ਉਠ-ਬੈਠਤ ਹਰ ਗੁਣ ਗਾਵੇ !
ਸਿਖ ਸਿਖ ਵਿਚ ਘਟਿਆ ਵਿਤਕਰਾ ਕਰਦਾ, ਤੂੰ ਕੈਸੇ ਸਿਖ ਕਹਾਵੇ ?
ਕਾਹੇ ਜਨਮ ਸਿੱਖ ਘਰ ਲੀਨਾ, ਕਿਓਂ ਨਹੀ ਬਾਮਣ ਕੇ ਘਰ ਆਵੈ ?

ਆਗੂ ਕਢਦੇ ਦੁਸ਼ਮਣੀ, ਪਹਾੜੋਂ ਪੰਥ ਗਿਰਦਾ, ਕੈਸੇ ਲੁਡ੍ਕੀਆਂ ਲਾਵੇ ?
ਚੂਹੇ ਵਾਂਗ ਸਭ ਛੁਪਦੇ ਭਜਦੇ, ਮਨਮਤ ਬਿੱਲੀ ਬਣ ਖਾਣ ਨੂੰ ਧਾਵੇ !
ਨਿੰਦਦੇ, ਭੰਡਦੇ, ਕੁੱਟਦੇ ਇੱਕ ਦੂਜੇ ਨੂੰ, ਐਸਾ ਸਿੱਖ ਗੁਰੂ ਕੈਸੇ ਭਾਵੇ ?
ਕੌਣ ਕਹੇ ਜੱਥੇਦਾਰ ਸਾਂਈ ਇੰਜ ਕਰ, ਪੰਥ ਚੋਂ ਨਾ ਛੇਕਿਆ ਜਾਵੇ ?

Leave a Comment

Reader Comments