ਪੰਥ ਕਰਤਾ ਕਾਣਾ ! (ਨਿੱਕੀ ਕਵਿਤਾ)
ਕੋਈ ਧੱਕੇ ਨਾਲ ਪੰਥਕ - ਕੋਈ ਧੱਕਾ ਸਟਾਰਟ ਪੰਥਕ !
ਕੋਈ ਦਿਸਦਾ ਪੰਥਕ - ਕੋਈ ਜੰਮਿਆ ਖਾਨਦਾਨੀ ਪੰਥਕ !
ਕੋਈ ਕੂਕਦਾ ਪੰਥਕ ਪੰਥਕ - ਕੋਈ ਭੋਂਕਦਾ ਪੰਥਕ ਪੰਥਕ !
ਇਕਨਾ ਮਾਇਆ ਆਉਂਦੇ ਪੰਥ ਭੁਲਾਨੀ - ਕਹਾਉਂਦੇ ਪੰਥਕ !
ਇਕਨਾ ਮਾਇਆ ਜਾਂਦੇ ਪੰਥ ਭੁਲਾਨੀ - ਸਦਾਉਂਦੇ ਪੰਥਕ !
ਇਕ ਹੱਥ ਕਢਦੇ, ਇੱਕ ਹੱਥ ਮੋੜਦੇ ਹੁਕਮਨਾਮੇ ਪੰਥਕ !
ਵਕਤ ਵਿਚਾਰ ਚਾਲਾਂ ਚਲਦੇ, ਪੰਥ ਦਾ ਕੀਤਾ ਲੱਪੂ ਝੰਨਾਂ !
ਹੁਕਮਨਾਮੀ ਲਾਲੀਪੋਪ, ਪੰਥ ਕਰਤਾ ਕਾਣਾ, ਪੱਪੂ ਅੰਨਾ !
0 Likes
Leave a Comment