ਲਹਿਰ - ਬਹਿਰ ! (ਨਿੱਕੀ ਕਵਿਤਾ)
ਸਮਾਜ ਸੇਵਾ ਦੇ ਨਾਮ ਤੇ ਅੱਜ, ਵਰਤਦਾ ਸ਼ੈਤਾਨ ਦਾ ਕਹਿਰ !
ਇੱਟ ਪੁੱਟੋ ਸਮਾਜ ਸੇਵੀਆਂ ਦੀ, ਵਿੱਚੋਂ ਨਿਕਲੇ ਕੋਬਰਾ ਜਹਿਰ !
ਜਿਨ੍ਹਾਂ ਦੇ ਪੱਲੇ ਧੇਲੇ ਹੈ ਨੀ, ਕਿਵੇਂ ਚਲਾਉਂਦੇ ਗੁਰਮਤ ਲਹਿਰ ?
ਅੱਜ ਸੇਵਾ ਬਣੀ ਹੈ ਧੰਧਾ, ਮਾਇਆ ਦਿਨੋਂ ਦਿਨ ਕਰਦੀ ਮਿਹਰ !
ਇਕਨਾ ਸੇਵਾ ਦੋ ਵਕਤ ਦੀ ਰੋਟੀ, ਜਿੰਦਗੀ ਲੰਘੇ ਵਾਂਗ ਦੋਪਹਿਰ !,
ਇਕਨਾਂ ਸੇਵਾ ਹਲਵਾ - ਮਾਂਡਾ, ਸੱਤ ਪੁਸ਼ਤਾਂ ਦੀ ਲਹਿਰ-ਬਹਿਰ !
0 Likes
Leave a Comment