ਇਨ੍ਹਾਂ ਸਿੱਖਾਂ ਲਈ ! (ਨਿੱਕੀ ਕਵਿਤਾ)
ਇਨ੍ਹਾਂ ਸਿਆਸੀਆਂ ਲਈ ......
ਸਿੱਖਾਂ ਨੂੰ ਵਰਗਲਾਉਣਾ ਸਭ ਤੋ ਸੌਖਾ ਹੈ !
ਸਿੱਖਾਂ ਨੂੰ ਭੜਕਾਉਣਾ ਸਭ ਤੋ ਸੌਖਾ ਹੈ !
ਸਿੱਖਾਂ ਨੂੰ ਮਨਾਉਣਾ ਸਭ ਤੋ ਸੌਖਾ ਹੈ !
ਸਿੱਖਾਂ ਨੂੰ ਫਸਾਉਣਾ ਸਭ ਤੋਂ ਸੌਖਾ ਹੈ !
ਸਿੱਖਾਂ ਨੂੰ ਰੁਆਉਣਾ ਸਭ ਤੋਂ ਸੌਖਾ ਹੈ !
ਸਿੱਖਾਂ ਨੂੰ ਹਸਾਉਣਾ ਸਭ ਤੋ ਸੌਖਾ ਹੈ !
ਆਪਸ'ਚ ਲੜਾਉਣਾ ਸਭ ਤੋ ਸੌਖਾ ਹੈ !
ਇਨ੍ਹਾਂ ਸਿੱਖਾਂ ਲਈ .......
ਆਪਸੀ ਏਕਾ ਕਰਾਉਣਾ ਸਭ ਤੋਂ ਔਖਾ ਹੈ !
ਇੱਕ ਗੁਰੂ ਸਮਝਾਉਣਾ ਸਭ ਤੋਂ ਔਖਾ ਹੈ !
ਦੇਹਧਾਰੀਆਂ ਤੋਂ ਛੁੱਟਕਾਰਾ ਸਭ ਤੋਂ ਔਖਾ ਹੈ !
ਸ਼ਰਾਬ ਤੋਂ ਹਟਾਉਣਾ ਸਭ ਤੋ ਔਖਾ ਹੈ !
ਪਤਿਤ ਹੋਣ ਤੋ ਬਚਾਉਣਾ ਸਭ ਤੋ ਔਖਾ ਹੈ !
ਕਾਲੀ ਭੇੜ ਨੂੰ ਪਛਾਨਣਾ ਸਭ ਤੋਂ ਔਖਾ ਹੈ !
ਹੰਸ-ਭੇਖੀ ਬਗੁਲੇ ਪਛਾਨਣਾ ਸਭ ਤੋ ਔਖਾ ਹੈ !
0 Likes
Leave a Comment