ਪੰਥਕ ਅਸੀਂ ਅਖਵਾਵਾਂਗੇ ! (ਨਿੱਕੀ ਕਵਿਤਾ)
ਮੱਥੇ ਤੇ ਟਿੱਕੇ ਲਾਵਾਂਗੇ, ਨਾਰੀਅਲ ਤੋੜ ਕੇ ਦੇਵ ਮਨਾਵਾਂਗੇ !
ਅਮੂਰਤ ਦਾ ਬਿੱਲਾ ਲੁਕਾ ਕੇ, ਆਕਾਰ ਨੂੰ ਸਿਰ ਨਿਵਾਵਾਂਗੇ !
ਵੋਟ ਬੈੰਕ ਹੈ ਅਸਾਂ ਖੁਸ਼ ਰਖਣਾ...ਮੜੀਆਂ ਦੇ ਗੇੜੇ ਲਾਵਾਂਗੇ !
ਇਮਾਨ ਵੇਚ ਕੇ ਆਵਾਂਗੇ ! ਦਾਰੂ ਸੋਹਣੀ ਅਸੀਂ ਵਰਤਾਵਾਂਗੇ !
ਛੁਪ ਕੇ ਸਭ ਪੀਵਾਂ-ਖਾਵਾਂਗੇ, ਉਪਰੋਂ ਧਰਮੀ ਰੂਪ ਲੁਭਾਵਾਂਗੇ !
ਗੀਤ ਧਰਮ ਨਿਰਪੇਖ ਗਾਵਾਂਗੇ ! ਪੰਥਕ ਅਸੀਂ ਅਖਵਾਵਾਂਗੇ !
0 Likes
Leave a Comment