Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਭਸਮਾਸੁਰ ਮੀਡਿਆ ! (ਨਿੱਕੀ ਕਹਾਣੀ)

ਕਿਆ ਬਾਤ ਹੈ? ਆਜ ਇਨ ਭਾਈ ਸਾਹਿਬ ਕੀ ਭੂਖ ਹੜਤਾਲ ਕੋ 34 ਦਿਨ ਹੋਨੇ ਹੋ ਆਏ ਹੈਂ, ਔਰ ਕਿਸੀ ਭੀ ਨੇਸ਼ਨਲ ਮੀਡਿਆ ਨੇ ਇਨਕੇ ਬਾਰੇ ਮੇਂ ਕੋਈ ਖਬਰ ਨਹੀਂ ਦਿਖਾਈ ਦੀ ? (ਰਮੇਸ਼ ਨੇ ਆਪਨੇ ਮਿੱਤਰ ਸੁਖਦੀਪ ਸਿੰਘ ਨੂੰ ਪੁਛਿਆ)

ਸੁਖਦੀਪ ਸਿੰਘ : ਵੀਰ ! ਅਸੀਂ ਤਾਂ ਹਰ ਥਾਂ ਖਬਰ ਦਿੱਤੀ ਹੈ, ਪਰ ਓਹ ਕਹਿੰਦੇ ਨੇ ਕੀ ਉੱਤੋਂ ਹੁਕਮ ਨਹੀਂ ਹੈ, ਇਸ ਕਰਕੇ ਅਸੀਂ ਮਜਬੂਰ ਹਾਂ !

ਰਮੇਸ਼ (ਹੈਰਾਨ ਹੁੰਦੇ ਹੋਏ) : ਹੈਂ ? ਆਜ਼ਾਦ ਦੇਸ਼ ਦੇ ਮੀਡਿਆ ਦਾ ਅਜੇਹਾ ਬੁਰਾ ਹਾਲ ਹੋ ਚੁੱਕਾ ਹੈ ? ਹੁਣੇ ਕਿਸੀ ਸਿਆਸੀ ਲੀਡਰ ਦੀ ਉਂਗਲ ਨੂੰ ਚੋਟ ਆ ਜਾਵੇ, ਤਾਂ ਚਾਰ-ਚਾਰ ਘੰਟੇ ਬ੍ਰੇਕਿੰਗ ਨਿਊਜ਼ ਦੇ ਨਾਮ 'ਤੇ ਇਹ ਚੈਨਲ ਚੁੱਪ ਨਹੀਂ ਬੈਠਣਗੇ ! ਜਾਂ ਫਿਰ ਦੱਸੋ ਕੀ ਲੱਖਾਂ ਕਿਥੋਂ ਲਿਆਈਏ ਆਪਣੀ ਖਬਰ ਖਰੀਦਣ ਲਈ ?

ਸੁਖਦੀਪ ਸਿੰਘ : ਅੱਜ ਮੀਡਿਆ ਦੀ ਹਾਲਤ ਵੀ ਉਸ ਗੰਧਾਰੀ ਵਾਂਗੂ ਹੈ, ਜਿਸਨੇ ਆਪਣੀ ਅੱਖਾਂ ਤੇ ਜਾਣ-ਬੁੱਝ ਕੇ ਪੱਟੀ ਬੰਨੀ ਹੋਈ ਹੈ ! ਭਾਰਤ ਦੇ ਘੱਟ-ਗਿਣਤੀ ਧਰਮਾਂ ਦੇ ਮਨੁੱਖੀ-ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਮੀਡਿਆ ਕੀ ਚੁੱਪੀ, ਉਸਦੇ ਚੌਥੇ ਪਿੱਲਰ ਹੋਣ 'ਤੇ ਸ਼ੱਕ ਪੈਦਾ ਕਰਦੀ ਹੈ !

ਰਮੇਸ਼ (ਮਨ ਉਦਾਸ ਕਰ ਕੇ) : ਸ਼ਾਇਦ ਤੁਸੀਂ ਠੀਕ ਕਹ ਰਹੇ ਹੋ ! ਇਸ ਮੀਡਿਆ ਦੇ ਚੌਥੇ ਪਿੱਲਰ ਦੇ ਰੂਪ ਵਾਲੇ ਤੋਤੇ ਵਿੱਚ ਹੀ ਆਮ ਆਦਮੀ ਰੂਪੀ ਰਾਖਸ਼ ਦੀ ਜਾਨ ਛੁਪੀ ਹੈ, ਅਤੇ ਉਸ ਤੋਤੇ ਦੀ ਗਰਦਨ ਸਿਆਸਿਆਂ ਦੇ ਹੱਥ ਹੈ !

ਸੁਖਦੀਪ ਸਿੰਘ : ਮਿਥਹਾਸਕ ਕਥਾ ਦੇ ਹਿਸਾਬ ਨਾਲ ਭਸਮਾਸੁਰ ਵੀ ਆਪਣੇ ਹੀ ਹੱਥੀਂ ਮਾਰਿਆ ਗਿਆ ਸੀ ! ਵੇਖਣਾ ਅਜਿਹਾ ਸਮਾਂ ਆਵੇਗਾ, ਜਦੋਂ ਇਹੀ ਮੀਡਿਆ ਆਮ ਬੰਦੇ ਦੀਆਂ ਅੱਖਾਂ ਵਿੱਚ ਆਪਣਾ ਭਰੋਸਾ ਗੁਆ ਦੇਵੇਗਾ ਤੇ ਭਸ਼ਮਾਸੁਰ ਵਾਂਗ ਜਲ ਜਾਵੇਗਾ !

ਸੁਰੇਸ਼ : ਮੈਨੂੰ ਤੁਹਾਡੇ ਲੋਕਾਂ ਨਾਲ ਹਮਦਰਦੀ ਹੈ, ਪਰ ਸ਼ਾਇਦ ਇਹ ਸਭ ਵੇਖਣ ਤੋਂ ਬਾਅਦ ਮੇਰੀ ਹਮਦਰਦੀ ਵੀ ਖਾਲੀ ਹੀ ਪ੍ਰਤੀਤ ਹੋ ਰਹੀ ਹੈ ! (ਘੱਟਗਿਣਤੀ ਪ੍ਰਤੀ ਮੀਡਿਆ ਦਾ ਇਹ ਕੋਝਾ ਰੂਪ ਵੇਖ ਕੇ ਰੋ ਪੈਂਦਾ ਹੈ)

Leave a Comment

Reader Comments