A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਤੇਰੀ ਭੈਣ ........ ! (ਨਿੱਕੀ ਕਹਾਣੀ)

ਬਹੁਤ ਬੁਰਾ ਹੋਇਆ ਉਸ ਕੁੜੀ ਨਾਲ .. ਕਿਤਨੀ ਦਰਿੰਦਗੀ ਨਾਲ ਉਸ ਨਾਲ ਬਲਾਤਕਾਰ ਕਿੱਤਾ ਗਿਆ ! (ਗਾਲੀ ਕਢਦਾ ਹੈ) ਵੇਖੋ ਸਮਾਜ ਵਿਚ ਇਸ ਘਟਨਾ ਪ੍ਰਤੀ ਕਿਤਨਾ ਰੋਸ਼ ਹੈ ? ਮੇਰਾ ਤੇ ਆਪਣਾ ਖੂਨ ਖੋਲ ਰਿਹਾ ਹੈ.. ਮੇਰਾ ਵੱਸ ਚੱਲੇ ਤੇ ਮੈਂ ਉਨ੍ਹਾਂ .......... (ਗਾਲ ਕਢਦਾ ਹੈ) [ਮਨੋਜ ਅਪਨੇ ਮਿੱਤਰ ਰਣਜੀਤ ਨਾਲ ਗੱਲ ਕਰ ਰਿਹਾ ਸੀ]

ਰਣਜੀਤ : ਇੱਕ ਗੱਲ ਦੱਸ .. ਤੁਸੀਂ ਆਪ ਰੋਜ਼ ਬਲਾਤਕਾਰ ਕਰੋ ਤੇ ਕੋਈ ਗੱਲ ਨਹੀਂ ? ਦੂਜਾ ਕਰੇ ਤੇ ਖੂਨ ਖੌਲਦਾ ਹੈ ?

ਮਨੋਜ : ਮਤਲਬ ?

ਰਣਜੀਤ : ਆ ਚਲ ਤੈਨੂੰ ਆਪਣੀ ਗੱਲ ਪ੍ਰੈਕਟਿਕਲ ਕਰ ਕੇ ਵਿਖਾਵਾਂ .....

ਵਿਖਾਉਂਦਾ ਹੈ ... ਕਿ ਦੋ ਦੋਸਤ ਆਪਸ ਵਿਚ ਗੱਲਾਂ ਕਰ ਰਹੇ ਨੇ ਤੇ ਗੱਲਾਂ ਗੱਲਾਂ ਵਿਚ ਹੀ ਪੰਦਰਾਂ-ਵੀਹ ਵਾਰ ਮਾਂ-ਭੈਣ ਦਿਆਂ ਗਾਲਾਂ ਕਢਦੇ ਹਾਂ !

ਵਿਖਾਉਂਦਾ ਹੈ ... ਕਿ ਇੱਕ ਪਿਓ ਤੇ ਪੁੱਤਰ ਅਪਨੇ ਘਰ ਵਿਚ ਅਪਨੇ ਘਰ ਦੇ ਜੀਆਂ ਦੇ ਅੱਗੇ ਹੀ ਮਾਂ-ਭੈਣ ਦਿਆਂ ਗਾਲਾਂ ਕਢ ਰਹੇ ਨੇ !

ਵਿਖਾਉਂਦਾ ਹੈ .... ਵਿਖਾਉਂਦਾ ਹੈ .... ਵਿਖਾਉਂਦਾ ਹੈ .... ਸੌ ਵਿਚੋਂ ਨੱਬੇ ਲੋਗ ਗਾਲਾਂ ਕਢੇ ਬਿਨਾ ਆਪਣੀ ਗੱਲ ਹੀ ਪੂਰੀ ਨਹੀਂ ਕਰਦੇ !

ਰਣਜੀਤ : ਕੀ ਸਮਝ ਆਇਆ ?

ਮਨੋਜ : ਕੁਝ-ਕੁਝ ਤੇਰੀ ਗੱਲ ਪੱਲੇ ਪੈ ਰਹੀ ਹੈ ... ਬਾਕੀ ਤੂੰ ਸਮਝਾ ਦੇ !

ਰਣਜੀਤ : ਗਾਲਾਂ ਦੇ ਜੇਕਰ ਤੁਸੀਂ ਕਦੀ ਵੀ ਦੋ ਮਿਨਟ ਬਹ ਕੇ ਮਤਲਬ ਸਮਝੋ ਤੇ ਤੁਹਾਡੀ ਰੌਂਗਟੇ ਖੜੇ ਹੋ ਜਾਣਗੇ ! ਇੱਕ ਸਗਾ ਭਰਾ ਅਪਨੇ ਹੀ ਭਰਾ ਨੂੰ ਮਾਂ-ਭੈਣ ਦੀ ਜਦੋਂ ਗਾਲ ਕਢਦਾ ਹੈ, ਤੇ ਸਮਝਣਾ ਕੀ ਉਸ ਨੇ ਅਪਨੇ ਘਰ ਵਿਚ ਹੀ ਇੱਕ ਬਲਾਤਕਾਰ ਕਿੱਤਾ !

ਇੱਕ ਦੋਸਤ ਜਦੋਂ ਦੂਜੇ ਦੋਸਤ ਨੂੰ ਭਾਵੇਂ ਪਿਆਰ ਪਿਆਰ ਵਿਚ ਹੀ ਮਾਂ-ਭੈਣ ਦੀ ਗਾਲ ਕਢਦਾ ਹੈ, ਤੇ ਸਮਝ ਲੈਣਾ ਕੀ ਜਾਣੇ-ਅਨ੍ਜਾਵੇ ਉਸਨੇ ਅਪਨੇ ਪਿਆਰੇ ਮਿੱਤਰ ਦੀ ਮਾਂ-ਭੈਣ ਨਾਲ ਬਲਾਤਕਾਰ ਕੀਤਾ !

ਸਮਾਜ ਆਪ ਰੋਜ਼ ਪਤਾ ਨਹੀਂ ਕਿਤਨੀ ਵਾਰ ਅਪਨੇ ਦੋਸਤਾਂ, ਦੁਸ਼ਮਣਾ, ਪਰਿਵਾਰ ਵਿਚ ਹੀ ਤੇ ਹੋਰ ਕਿਤਨੀਆਂ ਦੀਆਂ ਮਾਵਾਂ-ਭੈਣਾਂ ਨਾਲ ਬਲਾਤਕਾਰ ਕਰਦਾ ਹੈ ? ਪਰ ਕੋਈ ਵੀ ਹਾਅ ਦਾ ਨਾਹਰਾ ਨਹੀਂ ਮਾਰਦਾ ? ਕਿਓਂ ? ਕਿਓਂ ? ਕਿਓਂ ?

ਮਨੋਜ (ਸਿਰ ਨੀਵਾਂ ਕਰ ਕੇ) : ਸਮਾਜ ਦੇ ਹਰ ਵਰਗ ਵਿਚ ਅੱਜ ਗਾਲੀ ਕਢਣਾ ਇੱਕ ਖੇਡ ਬਣ ਚੁੱਕਾ ਹੈ, ਤੇ ਸ਼ਾਇਦ ਸਮਾਜ ਨੇ ਇਸਨੂੰ ਇਸ ਦਰਜੇ ਤੱਕ ਕਬੂਲ ਕਰ ਲਿਆ ਹੈ, ਕਿ ਅਪਨੇ ਹੀ ਘਰ ਵਿਚ ਅੱਜ ਗਾਲੀ ਕਢਣਾ ਬੁਰਾ ਨਹੀਂ ਮੰਨਿਆਂ ਜਾਂਦਾ ! ਸਮਾਜ ਵਿਚ ਗਹਿਰੀ ਪੈਂਠ ਬਣਾ ਚੁੱਕੀ ਇਸ ਮਹਾ-ਲਾਨਤ ਨੇ ਗੰਦਗੀ ਦੇ ਨਾਲੇ ਬਹਾ ਦਿੱਤੇ ਨੇ ! ਮੈਂ ਸ਼ਰਮਿੰਦਾ ਹਾਂ .. ਮੈਂ ਅੱਗੇ ਤੋਂ ਬਹੁਤ ਹੀ ਧਿਆਨ ਰਖਾਂਗਾ, ਕਿ ਘੱਟੋ ਘੱਟ ਮੈਂ ਇਸ ਲਾਹਨਤ ਤੋਂ ਛੁਟਕਾਰਾ ਪਾਵਾਂ !

ਰਣਜੀਤ : ਚੰਗਾ ਤੇ ਸ਼ਰੀਫ਼ ਸ਼ਹਿਰੀ ਬੰਨਣਾ ਸਾਡਾ ਸਭਦਾ ਫਰਜ ਹੈ, ਖਾਲੀ ਸਰਕਾਰ ਨੂੰ ਨਹੀਂ, ਖਾਲੀ ਪੁਲਿਸ ਨੂੰ ਨਹੀਂ, ਖਾਲੀ ਇਸਨੂੰ ਇਸਨੂੰ ਨਹੀਂ, ਬਲਕਿ ਸਾਨੂੰ ਆਪਣੇ ਆਪ ਨੂੰ ਵੀ ਵੇਖਣ ਦੀ ਜਰੂਰਤ ਹੈ !

Leave a Comment

Reader Comments