ਕਹਾਣੀ ਕੈਲੇੰਡਰ ਦੀ ! (ਨਿੱਕੀ ਕਹਾਣੀ)
ਪਾਪਾ ਜੀ, ਇਹ ਕੈਲੇੰਡਰ ਵਿਚ ਦੋ-ਦੋ ਤਰੀਕੇ ਦਿਆਂ ਤਰੀਕਾਂ ਕਿਓਂ ਲਿਖੀਆਂ ਨੇ ? ਮੇਰਾ ਧਿਆਨ ਪਹਿਲੀ ਵਾਰ ਗਿਆ ਹੈ ! (ਨਵੇਂ ਸਾਲ ਦੇ ਕੈਲੰਡਰ ਨੂੰ ਵੇਖਦੇ ਹੋਏ ਕੁਲਦੀਪ ਬੋਲਿਆ) ਸਾਲ ਵੀ ਵੱਖਰਾ ਵੱਖਰਾ ਲਿਖਿਆ ਹੈ ?
ਹਰਮੋਹਨ ਸਿੰਘ : ਇਹ ਕਮਾਲ ਕੈਲੰਡਰਾਂ ਵਾਲੀ ਦੋ ਚਿੱਤੀ ਸੋਚ ਅਤੇ ਅਦੂਰ-ਦਰਸ਼ਿਤਾ ਦਾ ਹੈ ! ਅਪਨੇ ਨਿਜੀ ਅਤੇ ਸਰਕਾਰੀ ਇਸਤਿਮਾਲ ਕਰਨ ਲਈ “ਰੋਮਨ ਕੈਲੇੰਡਰ” ਦਿਆਂ ਤਰੀਕਾਂ ਵਰਤਣੀਆਂ ਪਰ ਧਾਰਮਿਕ, ਸਮਾਜਿਕ ਅੱਤੇ ਮੌਸਮੀ ਤਿਓਹਾਰਾਂ ਦੇ ਦਿਨ ਮਿਥਣ ਲਈ ਬਿਲਕੁਲ ਹੀ ਵਖਰੇ ਤਰੀਕੇ ਨਾਲ “ਵਿਕ੍ਰਮੀ ਸੰਵਤ ਕੈਲੰਡਰ” ਵਰਤਣਾ !
ਕੁਲਦੀਪ : ਵਿਕ੍ਰਮੀ ਕੈਲੰਡਰ ? ਉਸ ਦਾ ਕੋਈ ਧਾਰਮਿਕ ਮਹੱਤਵ ਹੈ ਕੀ ?
ਹਰਮੋਹਨ ਸਿੰਘ : ਕੈਲੰਡਰ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ ! ਇਸਦਾ ਸੰਬੰਧ ਸਮੇਂ ਦੇ ਹਿਸਾਬ ਨਾਲ ਹੈ ਤੇ ਸਮੇਂ ਕਿਸੀ ਵੀ ਧਰਮ ਤੋਂ ਅਾਜ਼ਾਦ ਹੁੰਦਾ ਹੈ ! ਇਸ ਚੰਨ ਤੇ ਅਧਾਰਿਤ ਕੈਲੰਡਰ ਨੂੰ 99.9% ਤੋਂ ਵੱਧ ਬੰਦੇ ਨਹੀਂ ਸਮਝ ਸਕਦੇ ਤੇ ਇੱਕ ਖਾਸ ਵਰਗ ਨੇ ਇਸ ਪ੍ਰਤੀ ਆਪਣੀ ਜਬਰੀ ਹਕੂਮਤ ਬਣਾ ਕੇ ਰੱਖੀ ਹੋਈ ਹੈ !
ਕੁਲਦੀਪ : ਇਸ ਵਿਚ ਬਹੁਤ ਜਿਆਦਾ ਕੇਲ੍ਕੁਲੇਸ਼ਨ ਕਰਨੀਆਂ ਪੈਂਦੀਆਂ ਨੇ ਫਿਰ ਤਰੀਕਾਂ ਨਿਕਲਦੀਆਂ ਨੇ ! (ਵਿਕੀ-ਪੀਡੀਆ ਵਿਚ ਇਸ ਬਾਰੇ ਪੜ੍ਹਦੇ ਹੋਏ ਬੋਲਿਆ) !
ਹਰਮੋਹਨ ਸਿੰਘ : ਹਾਂ, ਹਰ ਸਾਲ ਨਵੇਂ ਸਿਰੇ ਤੋਂ ਥਿਤਾਂ ਬਣਾਓ ਤੇ ਆਮ ਜਨਤਾ ਨੂੰ ਭੁਲੇਖੇ ਵਿਚ ਪਾ ਕੇ ਰਖੋ ! ਆਮ ਜਨਤਾ ਜਿਤਨਾ ਜਿਆਦਾ ਭੰਬਲ-ਭੂਸੇ ਵਿਚ ਰਹੇਗੀ ਉਤਨਾ ਜਿਆਦਾ ਵਹਿਮ-ਭਰਮ ਨੂੰ ਵਧਾਵਾ ਮਿਲੇਗਾ ਤੇ ਜਿਤਨਾ ਜਿਆਦਾ ਵਹਿਮ-ਭਰਮ ਵਧਣਗੇ ਉਤਨਾ ਜਿਆਦਾ ਪੁਜਾਰੀ ਸ਼ਰੇਣੀ ਦਾ ਹਲਵਾ-ਮਾਂਡਾ ਵਧੇਗਾ ! ਇਸ ਤਰੀਕੇ ਦੇ ਕੈਲੰਡਰ ਦਾ ਇਸਤਿਮਾਲ ਜਿਆਦਾਤਰ ਪੁੰਨ-ਪਾਪ, ਥਿਤੀ-ਵਾਰੀ, ਸ਼ਗੁਨ-ਅਪ੍ਸ਼ੁਗਨ, ਚੰਗਾ-ਬੁਰਾ ਸਮਾਂ ਦਸਣ ਲਈ ਕਿੱਤਾ ਜਾਂਦਾ ਹੈ ਜੋ ਕੀ ਵਹਿਮ ਭਰਮ ਤੇ ਅਧਾਰਿਤ ਹਨ !
ਕੁਲਦੀਪ (ਗੱਲ ਨੂੰ ਸਮਝਦਿਆਂ ਹੋਏਆਂ) : ਗੱਲ ਤੇ ਤੁਹਾਡੀ ਸਹੀ ਲਗਦੀ ਹੈ ਕੀ ਜਦ ਪੂਰੀ ਦੁਨਿਆ ਅਪਨੇ ਨਿਜੀ ਅਤੇ ਹੋਰ ਕੰਮਾਂ ਲਈ ਰੋਮਨ (ਇੰਗਲਿਸ਼) ਕੈਲੇੰਡਰ ਦੀ ਵਰਤੋਂ ਕਰ ਰਹੀ ਹੈ, ਤੇ ਫਿਰ ਅਸੀਂ ਕਿਓਂ ਨਹੀਂ ! ਦੋ ਦੋ ਵਾਰ ਗੁਰਪੁਰਬ ਆ ਜਾਂਦੇ ਨੇ ਕਈ ਵਾਰੀ ਇਸ ਪੁਰਾਣੇ ਤਰੀਕੇ ਨਾਲ, ਪਰ ਕੌਣ ਸਮਝੇ ? ਬਕਰੀਆਂ ਦਾ ਇੱਜੜ ਇੱਕ ਦੂਜੇ ਪਿੱਛੇ ਤੁਰੀ ਜਾਂਦਾ ਹੈ ਬਿਨਾ ਵਿਚਾਰ ਦੇ ! ਇੱਕ ਖੂਹ ਵਿਚ ਡਿੱਗੀ ਤੇ ਪਿੱਛੇ ਪਿੱਛੇ ਸਾਰੀਆਂ ਡਿੱਗੀਆਂ !
ਹਰਮੋਹਨ ਸਿੰਘ : ਤੂੰ ਤੇ ਸਿਆਣਾ ਹੋ ਗਿਆਂ ਹੈਂ ਕਾਕੇ ! ਹਰ ਚੀਜ਼ ਨੂੰ ਧਰਮ ਨਾਲ ਜੋੜ ਦੇਣ ਨਾਲ ਇਹ ਇਹੋ ਜਿਹਾਂ ਹੁੱਜਤਾਂ ਜਨਮ ਲੈਂਦੀਆਂ ਨੇ ! ਅਸੀਂ ਵੇਖਣਾ ਹੈ ਕੀ ਹੁਣ ਅਸੀਂ ਬਕਰੀ ਵਾਂਗੂੰ ਤੁਰੀ ਜਾਣਾ ਹੈ ਜਾਂ ਵਿਚਾਰਵਾਨ ਮਨੁਖ ਬਣ ਕੇ ਵਿਗਿਆਨਿਕ ਤਰੀਕੇ ਨਾਲ ਸਮਾਂ ਸੰਭਾਲਣਾ ਹੈ ? ਬਾਕੀ ਵੇਖੋ ਸਾਨੂੰ ਅੱਕਲ ਕਦੋਂ ਆਉਂਦੀ ਹੈ ... ਇਸ ਬਾਰੇ ਵਿਚਾਰ ਜਰੂਰੀ ਹੈ !
Leave a Comment