A space for stories that matter

Every life hides a powerful story

Short stories, poems & fearless ideas

Balvinder Singh Bison

ਦੁੱਧ ਵਿੱਚ ਕਾਂਜੀ ! (ਨਿੱਕੀ ਕਹਾਣੀ)


ਕੀ ਹੋ ਗਿਆ ਹੈ ਮਨਜੋਤ ਸਿੰਘ ਨੂੰ ਅੱਜਕਲ ? ਉਸ ਦੇ ਸਟੇਟਸ ਨਿੱਤ ਖਰਾਬ - ਹੋਰ ਖਰਾਬ ਹੁੰਦੇ ਜਾ ਰਹੇ ਹਨ ! ਪਹਿਲਾਂ ਜਦੋਂ ਵੀ ਓਹ ਲਿਖਦਾ ਸੀ ਤਾਂ ਉਸਦੀ ਗੱਲ ਦੁਨੀਆਂ ਧਿਆਨ ਲਾ ਕੇ ਪੜ੍ਹਦੀ ਸੁਣਦੀ ਸੀ !

ਦੁੱਧ ਵਿੱਚ ਕਾਂਜੀ ਪੈ ਰਹੀ ਹੈ ! ਵਿਚਾਰਾ ਕੀ ਕਰੇ ? ਉਸ ਦੇ ਦੋਸਤਾਂ ਦੀ ਲਿਸਟ ਵਿੱਚ ਕੁਝ ਅਜੇਹੇ ਬੰਦੇ ਹਨ ਜਿਨ੍ਹਾਂ ਨੂੰ ਲਗਦਾ ਹੈ ਕਿ ਜਾਣ-ਬੂਝ ਕੇ ਪਲਾਂਟ ਕੀਤਾ ਗਿਆ ਹੈ ! ਓਹ ਹਰ ਵੇਲੇ ਮਨਜੋਤ ਸਿੰਘ ਦੀ ਵਾਹ ਵਾਹ ਕਰਦੇ ਰਹਿੰਦੇ ਹਨ, ਹੱਦ ਤੋਂ ਜਿਆਦਾ ਤਾਰੀਫਾਂ ਦੇ ਪੁੱਲ ਬਣਦੇ ਹਨ ! ਹੁਣ ਹਾਲਾਤ ਇਹ ਹਨ ਕੀ ਲਗਦਾ ਹੈ ਕੀ ਜਿਵੇਂ ਓਹ ਉਸਦੀ ਨਿਆਰੀ ਸੋਚ ਨੂੰ ਡੋਬਣ ਵਿੱਚ ਕਾਮਿਆਬ ਹੋ ਗਏ ਹਨ ! ਜਿਵੇਂ ਦੁੱਧ ਵਿੱਚ ਕਾਜੀ ਪਾਉਣ ਨਾਲ ਦੁੱਧ ਖਰਾਬ ਹੋ ਜਾਂਦਾ ਹੈ !

ਇਸ ਮਾਮਲੇ ਵਿੱਚ ਮੈਂ ਪਿੱਛਲੇ 2-3 ਸਾਲਾਂ ਤੋਂ ਬਹੁਤ ਕੰਮ ਕੀਤਾ ਹੈ ਅਤੇ ਅਜੇਹੀਆਂ ਕਾਲੀਆਂ ਭੇਡਾਂ ਦੀ ਪਛਾਣ ਕਰ ਉਨ੍ਹਾਂ ਤੋ ਦੂਰੀ ਬਣਾ ਕੇ ਰਖਦਾ ਹਾਂ ਜੋ ਭਰ ਭਰ ਕੇ ਵਾਹ ਵਾਹ ਦਾ ਮੱਖਣ ਛਕਾਉਂਦੇ ਹਨ ! ਹੁਣ ਅਜੇਹੇ ਲੋਕਾਂ ਦੀ ਪਛਾਣ ਕਰਨੀ ਤੇ ਉਨ੍ਹਾਂ ਨੂੰ ਇੱਕ ਹੱਦ ਤਕ ਹੀ ਨੇੜੇ ਲਗਣ ਦੇਣਾ ਸੌਖਾ ਹੁੰਦਾ ਜਾ ਰਿਹਾ ਹੈ !

ਤੁਸੀਂ ਵੀ ਕੋਸ਼ਿਸ਼ ਕਰੋ ਅਤੇ ਆਪਣੀ ਗੁਆਂਡੀ ਪ੍ਰੋਫ਼ਾਇਲਾਂ ਤੇ ਨਜ਼ਰ ਰੱਖੋ ! ਦੁੱਧ ਵਿੱਚ ਕਾਂਜੀ ਪਾਉਣਾ ਆਸਾਨ ਹੈ .. ਆਪਣਾ ਖਾਲ੍ਸ ਦੁੱਧ ਸਾਂਭ ਕੇ ਰਖਣਾ ਚਾਹੀਦਾ ਹੈ, ਵੈਸੇ ਵੀ ਖਾਲਸ ਦੁੱਧ ਹੈ ਹੀ ਕਿਤਨਾ ਮਾਰਕਿਟ ਵਿੱਚ ?

ਸਮਝਾਉਣ ਦੀ ਕੋਸ਼ਿਸ਼ ਕਰਾਂਗਾਂ ਮਨਜੋਤ ਸਿੰਘ ਨੂੰ ! ਸ਼ਾਇਦ ਸਮਝ ਆ ਜਾਵੇ ! ਸਾਨੂੰ ਉਸ ਦੀ ਚੰਗੀ ਸੋਚ ਦੀ ਬਹੁਤ ਲੋੜ ਹੈ !

ਚੰਗਾ ਚਲਦਾ ਹਾਂ .. ਦੁਵਾਵਾਂ ਵਿੱਚ ਯਾਦ ਰਖਣਾ ! (ਹਿੰਦੀ ਗਾਣੇ ਦੇ ਬੋਲ ਗਾਉਂਦਾ ਹੈ)