ਦੇਖ ਹਮਾਰਾ ਹਾਲ ! (ਨਿੱਕੀ ਕਹਾਣੀ)
ਕੂਲਰ ਦਾ ਪੰਪ ਖਰਾਬ ਹੋ ਗਿਆ ਹੈ ! ਭੇਜੋ ਕਿਸੀ ਨੂੰ ਤੇ ਨਾਲ ਉਸ ਨੂੰ ਕਹਿਣਾ ਕਿ ਕੂਲਰ ਸਾਫ਼ ਵੀ ਕਰ ਦੇਵੇਗਾ ! (ਦੂਰ ਕਿਸੀ ਗੁਰਦੁਆਰੇ ਦੇ ਪ੍ਰਧਾਨ ਨੂੰ ਉਸ ਦੀ ਵੋਹਟੀ ਨੇ ਫੋਨ ਤੇ ਕਿਹਾ)
ਇੱਕ ਮਿੰਟ ਹੋਲਡ ਕਰ ! ਵੇਖਦਾ ਹਾਂ ! (ਫੋਨ ਹੋਲਡ ਕਰਦਾ ਹੈ)
ਸੇਵਾਦਾਰ ਗੁਰਨਾਮ ਕਿੱਥੇ ਹੈ ? ਬੁਲਾ ਉਸ ਨੂੰ ਤੇ ਮੇਰੇ ਘਰ ਭੇਜ ਦੇ ! ਕਹਿਣਾ ਪ੍ਰਧਾਨ ਸਾਹਿਬ ਦੇ ਘਰ ਕੁਝ ਕੰਮ ਹੈ ! (ਪ੍ਰਧਾਨ ਜੀ ਨੇ ਮੈਨੇਜਰ ਨੂੰ ਕਿਹਾ)
"ਦੇਖ ਹਮਾਰਾ ਹਾਲ ! " ਇਨ੍ਹਾਂ ਕੁਝ ਲੋਕਾਂ ਕਾਰਣ ਹੀ ਗੁਰਦੁਆਰਾ ਪ੍ਰਬੰਧ ਬਦਨਾਮ ਹੈ ! ਕਿਸੀ ਕੰਮ ਤੋਂ ਪ੍ਰਧਾਨ ਨੂੰ ਮਿਲਣ ਆਏ ਹਰਜੀਤ ਸਿੰਘ ਦੇ ਮੂੰਹੋਂ ਸਹਿਜ ਸੁਭਾਏ ਨਿਕਲਿਆ !