A space for stories that matter

Every life hides a powerful story

Short stories, poems & fearless ideas

Balvinder Singh Bison

ਪੰਥ ਬੇਹਾਲ ! (ਨਿੱਕੀ ਕਹਾਣੀ)

ਲੈ ਫਿਰ ਆਪਣੀ ਇੱਟ ਦਾ ਜਵਾਬ ਪੱਥਰ ! (ਗੁਰਤੇਜ ਸਿੰਘ ਗੁੱਸੇ ਵਿੱਚ ਬੋਲਿਆ)

ਨਵਤੇਜ ਸਿੰਘ (ਹਸਦੇ ਹੋਏ) : ਇਹ ਚੰਗਾ ਹੈ .. ਇੱਟ ਦਾ ਜਵਾਬ ਪੱਥਰ ... ! ਪਰ ਗਿਆਤ ਰਹੇ .. ਸਾਡੀ ਇੱਟ ਵੱਡੀ ਸੀ .. ਤੇ ਤੁਹਾਡਾ ਨਿੱਕਾ ਜਿਹਾ ਪੱਥਰ !

ਲੜਾਈ ਵੇਖ ਕੇ ਗੁਰਸ਼ਾਨ ਸਿੰਘ ਨੇ ਮੂੰਹੋਂ ਬਦੋਬਦੀ ਨਿਕਲਿਆ : ਇਹ ਸਿਲਸਿਲਾ ਪਿਛਲੇ 100 ਸਾਲਾਂ ਤੋ ਚਾਲੂ ਹੈ ! ਦੋਵੇਂ ਪਾਸੇ ਅੱਗ ਬਰਾਬਰ ਹੈ ! ਸਮਝੌਤਾ ਕਿਸੀ ਨੇ ਕਰਨਾ-ਕਰਵਾਉਣਾ ਨਹੀਂ, ਫੈਸਲਾ ਕੋਈ ਹੋਣਾ ਨਹੀਂ ! ਸ਼ਾਇਦ ਗੁਰੂ ਕੇ ਸਿੱਖ ਹੁਣ ਸਿੱਖ ਨਹੀਂ ਰਹੇ, ਕਿਓਂਕਿ ਇਹ ਸਿਖਣਾ ਨਹੀਂ ਚਾਹੁੰਦੇ, ਸਿਰਫ ਸਿਖਾਉਣਾ ਚਾਹੁੰਦੇ ਹਨ --- "ਦੂਜੇ ਨੂੰ ਸਬਕ" ! ਮਾਰੋ ਹਉਮੇਂ ਦੀ ਇੱਟ - ਤੇ ਜਵਾਬ ਵਿੱਚ ਲਵੋ ਕ੍ਰੋਧ ਦਾ ਪੱਥਰ !

ਚੁੱਪ ਕਰ ਜਾ ਓਏ ਵੱਡੇ ਸ਼ਾਂਤੀ ਵਾਲੇ ਵਿਦਵਾਨਾਂ ! (ਗੁਰਤੇਜ ਸਿੰਘ ਅਤੇ ਨਵਤੇਜ ਸਿੰਘ ਦੋਵੇਂ ਹੀ ਸਮਝੌਤਾ ਨਹੀਂ, ਲੜਾਈ ਵਧਾਉਣਾ ਹੀ ਲੋਚਦੇ ਸਨ)