ਨਿਹਕਾਮੀ ! (ਨਿੱਕੀ ਕਹਾਣੀ)
ਗੁਰੂਘਰ ਵਿੱਚ ਇੱਕ ਦਮੜੀ ਵੀ ਸ਼ਰਧਾ ਨਾਲ ਦੇਣ ਵਾਲਾ ਕਰੋੜਾਂ ਦੇਣ ਵਾਲੇ ਦੇ ਬਰਾਬਰ ਹੈ ! ਗੁਰੂ ਦੀ ਨਜ਼ਰ ਵਿੱਚ ਦੋਹਾਂ ਦੀ ਔਕਾਤ ਜਾਂ ਰੁਤਬੇ ਦਾ ਕੋਈ ਫ਼ਰਕ ਨਹੀਂ ਹੁੰਦਾ ਤੇ ਨਾ ਕੋਈ ਉਚੇਚਾ ਸਨਮਾਨ ! (ਪ੍ਰਿੰਸਿਪਲ ਸਾਹਿਬ ਸਿੰਘ ਬੱਚਿਆਂ ਨੂੰ ਗੁਰਮਤ ਸਮਝਾ ਰਹੇ ਸਨ)
ਕਿਤਾਬੀ ਗੱਲਾਂ ਭਾਸਦੀਆਂ ਹਨ ਤੁਹਾਡੀਆਂ ਇਹ ਗੱਲਾਂ ! ਆਪਾਂ ਤੇ ਅੱਜ ਕਲ ਕੁਝ ਹੋਰ ਹੀ ਵੇਖਦੇ ਹਾਂ ! ਕੋਈ ਕੀਮਤੀ ਵਸਤ ਭੇਟਾਂ ਕਰੇਂ ਤਾਂ ਉਸ ਨੂੰ ਉਚੇਚਾ ਸਿਰੋਪਾਓ ਦਿੱਤਾ ਜਾਉਂਦਾ ਹੈ ! ਜਿਆਦਾ ਮਾਇਆ ਦਾ ਪ੍ਰਸ਼ਾਦ ਕਰਵਾਉਣ ਵਾਲਾ ਭਾਵੇਂ ਲੱਖ ਮਨਮੁੱਖ ਹੋਵੇ ਪਰ ਸਿਰੋਪਾਓ ਦਾ ਹੱਕਦਾਰ ਸਮਝਿਆ ਜਾਂਦਾ ਹੈ ! ਅਸੀਂ ਅੱਜ ਆਪਣੇ ਆਸ ਪਾਸ ਇਹੀ ਸਭ ਕੁਝ ਵੇਖ ਰਹੇ ਹਾਂ ! (ਹਰਜੀਤ ਸਿੰਘ ਨੇ ਆਪਣੇ ਦਿਲ ਦੇ ਵਲਵਲੇ ਬਿਆਨ ਕੀਤੇ)
ਸਾਹਿਬ ਸਿੰਘ : ਜੇਕਰ ਗੁਰੂਘਰ ਵਿੱਚ ਪੰਜ-ਸੋ ਵਾਲੇ ਨੂੰ ਸਿਰੋਪਾਓ ਜਾਂ ਲੱਖਾਂ ਦਾਨ ਦੇਣ ਵਾਲੇ ਦਾ ਉਚੇਚਾ ਸਨਮਾਨ ਕੀਤਾ ਜਾ ਰਿਹਾ ਤਾਂ ਇਹ ਗੁਰੂ ਦੇ ਸ਼ਬਦ ਸੰਦੇਸ਼ ਦੀ ਘੋਰ ਉਲੰਘਣਾ ਹੈ ! ਇਸਨੂੰ ਪ੍ਰਬੰਧਕਾਂ ਦੀ ਨਾਕਾਮੀ ਅੱਤੇ ਪਦਾਰਥਵਾਦੀ ਸੋਚ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ ! ਗੁਰੂ ਸਾਹਿਬ ਆਪ ਆਪਣੇ ਸਿੱਖਾਂ ਨੂੰ ਸੱਦਬੁੱਧੀ ਬਕਸ਼ਿਸ਼ ਕਰਣ ਤਾਂ ਜੋ ਉਨ੍ਹਾਂ ਨੂੰ ਸੇਵਾ ਕਰਣ ਵੇਲੇ "ਨਿਹਕਾਮੀ" ਹੋਣ ਦਾ ਬਿਧ ਸਮਝ ਆ ਜਾਵੇ ! ਜੋ ਸੇਵਾ ਭੇਟ ਕਰ ਰਿਹਾ ਹੈ, ਓਹ ਤਾਂ ਜਿਆਦਾਤਰ ਆਪਣੀ ਸ਼ਰਧਾ ਦੇ ਫੁੱਲ ਲੈ ਕੇ ਆਉਂਦਾ ਹੈ ਪਰ ਇਹ ਪ੍ਰਬੰਧਕ ਉਨ੍ਹਾਂ ਸ਼ਰਧਾ ਦੇ ਫੁੱਲਾਂ ਨੂੰ "ਹਉਮੇਂ ਦੇ ਪੱਥਰ" ਵਿੱਚ ਬਦਲ ਕੇ ਗੁਰਮਤ ਨੂੰ ਸੱਟ ਮਾਰਦੇ ਹਨ !
ਹਰਜੀਤ ਸਿੰਘ : ਤੁਹਾਡਾ ਕਹਿਣ ਦਾ ਭਾਵ ਹੈ ਕੀ ਗੁਰੂ ਸੰਗਤ ਵਿੱਚ ਆਏ ਵਿੱਚਕਾਰ ਕਿਸੀ ਵੀ ਤਰਾਂ ਦੀ ਊਚ ਨੀਚ ਜਾਂ ਵਿਤਕਰਾ ਨਹੀਂ ਕਰਦਾ ! ਇਹ ਤਾਂ ਗੁਰੂ ਘਰ ਦੇ ਪ੍ਰਬੰਧਕਾਂ ਦੀ ਕਮਜੋਰੀ ਅਤੇ ਲਾਲਚ ਹੈ ਜੋ ਉਨ੍ਹਾਂ ਨੂੰ ਗੁਰੂ ਦੇ ਸਿਧਾਂਤ ਨੂੰ ਮੁਨਕਰ ਬਣਾ ਰਿਹਾ ਹੈ !
ਸਾਰੇ ਅਰਦਾਸ ਕਰੀਏ ਕੀ ਸਾਨੂੰ ਅਤੇ ਪ੍ਰਬੰਧਕਾਂ ਦੋਹਾਂ ਨੂੰ ਸੇਵਾ ਕਰਨੀ ਅਤੇ ਨਿਭਾਉਣੀ ਆ ਜਾਵੇ ! ਇਹ ਅਰਦਾਸ ਵੀ ਸਾਨੂੰ ਗੁਰੂ ਗਰੰਥ ਸਾਹਿਬ ਦੀ ਬਾਣੀ ਪੜ੍ਹਨ ਅਤੇ ਵੀਚਾਰ ਤੋਂ ਪੈਦਾ ਹੋਈ ਸੋਝੀ ਨਾਲ ਕਰਨੀ ਆਵੇਗੀ !
ਹੁਣ ਆਓ ... ਅਗਲੇ ਵਿਸ਼ੇ ਦੀ ਗੱਲ ਕਰੀਏ ! ਸਮਾਂ ਘੱਟ ਬਚਿਆ ਹੈ ਕਲਾਸ ਦਾ !
ਹੁਣ ਆਓ ... ਅ