ਸਦਾਏ ਗੁਰਸਿਖ ! (ਨਿੱਕੀ ਕਹਾਣੀ)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ! ਮਿਹਰ ਸਿੰਘ ਨੇ ਸਿਰ ਚੁੱਕ ਕੇ ਵੇਖਿਆ ਤੇ ਚਿੱਟੇ ਕੁਰਤੇ ਪਜਾਮੇ ਵਿਚ, ਸਫੇਦ ਦਸਤਾਰ ਤੇ ਚਿਹਰੇ ਉੱਤੇ ਮਨ ਮੋਹ ਲੈਣ ਵਾਲੀ ਮੁਸਕਾਨ ਲਈ ਇੱਕ ਸੋਹਣਾ ਸਰਦਾਰ ਖੜਾ ਸੀ ਜਿਸਨੇ ਫਤਿਹ ਗਜਾਈ ਸੀ ਤੇ ਨਾਲ ਹੀ ਪੰਜ ਛੇ ਸ਼ਕਲ ਤੋਂ ਹੀ ਚੇਲੇ ਨਜ਼ਰ ਆਉਣ ਵਾਲੇ ਬੰਦੇ ਸਨ !
ਫਤਿਹ ਦਾ ਜਵਾਬ ਦੇਣ ਤੋਂ ਬਾਅਦ ਰਣਜੀਤ ਨੇ ਪੁਛਿਆ : ਆਪ ਜੀ ਕੌਣ ਜੀ ? ਮੈਂ ਪਛਾਣਿਆ ਨਹੀ !
ਮੈਂ ਤੇਜਪਾਲ ਸਿੰਘ, ਤੁਹਾਡੇ ਇਲਾਕੇ ਤੋਂ ਕਮੇਟੀ ਦੇ ਚੋਣ ਵਿਚ ਪ੍ਰਧਾਨ ਦੀ ਪੋਸਟ ਲਈ ਖੜਾ ਹੋਇਆ ਹਾਂ !
ਮਿਹਰ ਸਿੰਘ : ਪਹਿਲਾਂ ਆਪ ਜੀ ਨੂੰ ਵੇਖਿਆ ਨਹੀ, ਕਦੇ ਇਲਾਕੇ ਵਿਚ ?
ਤੇਜਪਾਲ ਸਿੰਘ : ਮੈਂ ਇੱਕ ਗੁਰਸਿਖ, ਅੰਮ੍ਰਿਤਧਾਰੀ ਤੇ ਪੱਕਾ ਨਿੱਤਨੇਮੀ ਹਾਂ, ਰੋਜ਼ ਗੁਰੂਦਵਾਰਾ ਸਾਹਿਬ ਜਾਂਦਾ ਹਾਂ, ਮੈਂ ਸ਼ਰਾਬ, ਮੀਟ ਆਦਿ ਤੋਂ ਬਹੁਤ ਦੂਰ ਰਹਿੰਦਾ ਹਾਂ ! ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਸੀ ਕੀ ਗੁਰੂਦੁਆਰੇ ਵਿਚ ਫੈਲੀ ਹੋਈਆਂ ਕੁਰੀਤੀਆਂ ਤੇ ਮਨਮਤਾਂ ਨੂੰ ਠੱਲ ਪਾਈ ਜਾਵੇ ! ਇਨ੍ਹਾਂ ਵਹਿਮਾ ਭਰਮਾਂ ਚੋ ਸੰਗਤਾਂ ਨੂੰ ਬਾਹਰ ਕਢਿਆ ਜਾਵੇ, ਤੇ ਇਹ ਸਭ ਕੁਛ ਬਿਨਾ ਸਿਆਸੀ ਮੈਦਾਨ ਵਿਚ ਆਏ ਮੈਨੂੰ ਸਮਝ ਨਹੀ ਆ ਰਿਹਾ ਸੀ ! ਪਾਵਰ ਵਿਚ ਹੋਵਾਂਗੇ ਤੇ ਸੇਵਾ ਕਰ ਸਕਦੇ ਹਾਂ! ਇਹ ਜੋ ਇਸ ਵੇਲੇ ਲੋਗ ਕਾਬਿਜ਼ ਨੇ ਗੁਰੂਦਵਾਰਾ ਸਿਸਟਮ ਉੱਤੇ, ਓਹ ਮਹਾ ਪਾਖੰਡੀ, ਰੱਜ ਕੇ ਚੋਰ ਤੇ ਆਪਣੇ ਮਾਂ ਪਿਓ ਨੂੰ ਵੀ ਵੇਚ ਕੇ ਖਾ ਜਾਣ ਵਾਲੇ ਲੋਗ ਹਨ !
ਇਤਨੇ ਚਿਰ ਵਿਚ ਹੀ ਮਿਹਰ ਸਿੰਘ ਦੀ ਨਜ਼ਰ ਤੇਜਪਾਲ ਸਿੰਘ ਦੇ ਹੱਥ ਤੇ ਬੰਨੇ ਇੱਕ ਲਾਲ ਧਾਗੇ ਵੱਲ ਗਈ ਤੇ ਉਸਨੇ ਪੁਛ ਲਿਆ ... ਭਾਈ ਸਾਹਿਬ ਇਹ ਤੁਹਾਡੇ ਹੱਥ ਤੇ ਧਾਗਾ ਕਿਸ ਤਰਾਂ ਦਾ ਹੈ ?
ਤੇਜਪਾਲ ਸਿੰਘ : ਇਹ “ਮੌਲੀ” ਹੈ, ਪੰਡਿਤ ਜੀ ਨੇ ਦਿੱਤੀ ਸੀ ਕੀ ਦੁਸ਼ਮਣਾ ਤੋਂ ਬਚਾਵ ਹੁੰਦਾ ਹੈ ਇਹ ਬੰਨ ਕੇ ! ਇਹ ਸਿਆਸੀ ਖੇਡ ਹੈ ਵੀਰ, ਧਿਆਨ ਰਖਣਾ ਪੈਂਦਾ ਹੈ, ਬੁਰੀ ਨਜ਼ਰਾਂ ਦਾ ! ਤੱਦ ਹੀ ਮੈਂ ਕਹਿੰਦਾ ਹਾਂ ਕੀ “ਆਪਣਾ ਲਕ ਪਹਿਣ ਕੇ ਚਲੋ !” ਦੂਜੀ ਪਾਰਟੀ ਦੀ ਬੇੰਡ ਵਜਾ ਦੇਣੀ ਹੈ ਇਸ ਵਾਰ !
ਮਿਹਰ ਸਿੰਘ ਦਾ ਮੂੰਹ ਖੁੱਲਾ ਦਾ ਖੁੱਲਾ ਰਹ ਗਇਆ ਤੇ ਕੰਨਾ ਵਿਚ ਇਸ ਤਰਾਂ ਦੇ ਸ਼ਿਕਾਰੀ ਪ੍ਰਤੀ ਆਪਣੇ
ਗੁਰੂ ਦੇ ਸ਼ਬਦ ਵੱਜਣ ਲੱਗੇ ...
“ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥” (੪੭੦)
Leave a Comment