A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਗੁਰਮੁਖ ਦਾ ਵੱਡਾ ਜਿਗਰਾ ! (ਨਿੱਕੀ ਕਹਾਣੀ)

ਵਾਹ ਬਈ ਵਾਹ ! ਆਹ ਅੱਜ ਤੇ ਤੁਸੀਂ ਕਮਾਲ ਹੀ ਕਰ ਦਿੱਤੀ ਹਰਨਾਮ ਸਿੰਘ ਜੀ ! ਜੋਗਿੰਦਰ ਸਿੰਘ ਨੇ ਕਿਹਾ !

ਹਰਨਾਮ ਸਿੰਘ : ਵੀਰ ਜੀ, ਸਭ ਗੁਰੂ ਕਿਰਪਾ ਹੈ ! ਜੋ ਉਸ ਨੂੰ ਭਾਵੇ ਓਹ ਸਿਖ ਨੂੰ ਭਾਵੇ !

ਜੋਗਿੰਦਰ ਸਿੰਘ : ਕਮਾਲ ਦੀ ਗੱਲ ਹੈ ਕੀ ਗੁਰੂਦੁਆਰਾ ਚੋਣ ਸਿਸਟਮ ਦੇ ਵਿਚ ਤੁਸੀਂ ਪ੍ਰਧਾਨ ਰਹਿੰਦੇ ਹੋਏ ਵੀ ਨਵੀਆਂ ਚੌਣਾ ਲਈ “ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਹੁਕਮ ਅਨੁਸਾਰ ਚੌਣਾ ਕਾਰਵਾਈਆਂ ਨੇ” ! ਤੁਸੀਂ ਵਧਾਈ ਦੇ ਪਾਤਰ ਹੋ, ਮੈਨੂੰ ਪੱਕਾ ਪਤਾ ਹੈ ਕੀ ਜੇਕਰ ਤੁਸੀਂ ਪੁਰਾਣੇ ਤਰੀਕੇ ਨਾਲ ਚੋਣ ਲੜਦੇ ਤੇ ਜੀਤ ਜਾਂਦੇ, ਪਰ ਤੁਸੀਂ ਗੁਰਮੁਖ ਹਿਰਦਾ ਰਖ ਕੇ ਗੁਰੂ ਸਾਹਿਬ ਪਾਸੋਂ ਹੁਕਮ ਸੁਣਿਆ ਤੇ ਮਨਿਆ ! ਭਾਵੇਂ ਤੁਸੀਂ ਹਾਰ ਗਏ ਹੋ ਪਰ ਵੀਰ ਜੀ ਤੁਹਾਡੇ ਇਸ ਕਾਰਜ ਕਰਕੇ ਅੱਜ “ਗੁਰਮੱਤ” ਜਿੱਤ ਗਈ ਹੈ !

ਹਰਨਾਮ ਸਿੰਘ : ਵੈਸੇ ਤਰੀਕਾ ਸਾਡੇ ਵਾਸਤੇ ਨਵਾਂ ਸੀ ਪਰ ਸੀ ਦਿਲਚਪਸ ! ਜਿਨ੍ਹਾਂ ਨੇ ਵੀ ਆਪਣਾ ਨੋਮੀਨੇਸ਼ਨ ਕਿੱਤਾ ਹੈ ਉਨ੍ਹਾਂ ਦੇ ਨਾਮ ਲਿਖ ਕੇ ਰਖ ਲਿੱਤੇ ਤੇ ਗੁਰੂ ਗਰੰਥ ਸਾਹਿਬ ਵਿਚੋਂ ਹੁਕਮ ਲੈ ਕੇ ਹਰ ਅੱਖਰ ਨੂੰ ਵਖਰਾ ਵਖਰਾ ਲਿਖ ਲਿਆ ਤੇ ਫਿਰ ਜਿਸ ਕ੍ਰਮ ਵਿਚ ਓਹ ਅੱਖਰ ਆ ਰਹੇ ਹਨ ਉਸ ਹਿਸਾਬ ਨਾਲ ਜਿਸ ਬੰਦੇ ਦੇ ਨਾਮ ਦਾ ਪਹਿਲਾ ਅੱਖਰ ਆ ਗਇਆ ਓਹੀ ਪ੍ਰਧਾਨ ਚੁਣਿਆ ਜਾਵੇਗਾ ! ਇਸੀ ਤਰਹ ਬਾਕੀ ਪੋਸਟਾਂ ਵਾਸਤੇ ਵੀ ਕੀਤਾ ਗਇਆ ਸੀ ! ਪੂਰੇ ਤਰੀਕੇ ਦੀ ਜਾਣਕਾਰੀ ਲਈ ਵੀਰ ਇਹ ਲਿੰਕ ਨੋਟ ਕਰ ਲਵੋ : http://www.gurmatvidya.com/?p=118

ਜੋਗਿੰਦਰ ਸਿੰਘ : ਕਿਤਨਾ ਚੰਗਾ ਹੋਵੇ ਜੇਕਰ ਸਾਰੀਆਂ ਗੁਰੂਦੁਆਰਾ ਕਮੇਟੀਆਂ ਇਸ ਤਰਾਂ “ਗੁਰਮੁਖ ਵਰਗਾ ਜਿਗਰਾ” ਰਖ ਕੇ ਸੰਗਤਾਂ ਤੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਚਾਉਣ ਤੇ ਮਿਲ ਜੁਲ ਕੇ ਗੁਰੂ ਸਾਹਿਬ ਦੀ ਚੋਣ ਅੱਗੇ ਸਿਰ ਝੁਕਾਉਣ ! ਇੱਕ ਦਿਨ ਐਸਾ ਜਰੂਰ ਆਵੇਗਾ !

ਚੰਗਾ ਵੀਰ ਜੀ ਚਲਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !

Leave a Comment

Reader Comments