A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਅਗਿਆਨ ਦਾ ਹਾਸਾ ! (ਨਿੱਕੀ ਕਹਾਣੀ)

ਦੇਖ ਤਾਂ ਇਸਦੀ ਸੁੰਡ, ਕਿੰਜ ਭੱਜੀ ਫਿਰਦੀ ਆ ! ਰਣਜੋਧ ਸਿੰਘ ਨੇ ਇੱਕ ਫੇਸ੍ਬੂਕ ਗਰੁਪ ਵਿਚ “ਅਨਮਤੀ” ਦੇਵਤੇ ਦੀ ਫੋਟੋ ਲਗਾ ਦਿੱਤੀ ਤੇ ਲੱਗੇ ਫਿਰ ਸਾਰੇ ਉਸ ਦੀਆਂ ਵਖਰੀਆਂ ਵਖਰੀਆਂ ਮਜਾਕਾਂ ਬਣਾਉਣ ! ਜਤਿੰਦਰ ਸਿੰਘ ਪ੍ਰਚਾਰਕ ਨੇ ਜਦੋਂ ਇਹ ਕੰਮ ਵੇਖਿਆ ਤੇ ਉਸ ਕੋਲੋਂ ਰਿਹਾ ਨਹੀ ਗਿਆ, ਉਸ ਨੇ ਪੁਛ ਹੀ ਲਿਆ, “ਰਣਜੋਧ ਸਿੰਘ ਜੀ, ਇਹ ਕੀ ਕਰਦੇ ਪਏ ਹੋ ?”

ਰਣਜੋਧ ਸਿੰਘ ਲੋਹਾ ਲਾਖਾ ਹੋ ਕੇ ਬੋਲਿਆ, “ਤੁਸੀਂ ਮੇਰੇ ਪਿਛੇ ਪੈ ਗਏ ਹੋ, ਉਨ੍ਹਾਂ ਨੂੰ ਕੁਝ ਨਹੀ ਕਹਿੰਦੇ ? ਓਹ ਵੀ ਤੇ ਸਾਡੇ ਤੇ ਸਾਡੇ ਗੁਰੂਆਂ ਬਾਰੇ ਮਜਾਕਾਂ ਕਰਦੇ ਨੇ ! ਉਸ ਵੇਲੇ ਤੁਸੀਂ ਸੁੱਤੇ ਹੁੰਦੇ ਹੋ ? ਉਹ ਤੁਹਾਡੇ ਜਿਆਦਾ ਸੱਕੇ ਨੇ ? ਗੁਰੂ ਸਾਹਿਬਾਂ ਨੇ ਵੀ ਤੇ ਅਨਮਤੀਆਂ ਨੂੰ ਬੁਰਾ ਭਲਾ ਕਿਹਾ ਹੈ !

ਜਤਿੰਦਰ ਸਿੰਘ : ਹੈ ? ਇਹ ਵਿਚਾਰ ਵੀ ਤੁਹਾਡੇ ਮਨ ਵਿਚ ਕਿਵੇਂ ਆ ਗਏ ਕੀ ਗੁਰੂ ਸਾਹਿਬਾਂ ਨੇ ਅਨਮਤੀਆਂ ਨੂੰ ਬੁਰਾ-ਭਲਾ ਕਿਹਾ ਹੈ ? ਗੁਰੂ ਨਾਨਕ ਸਾਹਿਬ ਕਦੀ ਕਿਸੀ ਅਨਮਤੀਏ ਦੀ ਮਨਮਤ ਜਾਂ ਕਰਮਕਾਂਡ ਤੇ ਹੱਸੇ ਨਹੀ ਬਲਕਿ ਉਸਨੂੰ ਸਚ ਦਾ ਰਾਹ ਵਿਖਾਇਆ ! ਕਦੀ ਕਿਸੀ ਦੇ ਵਿਸ਼ਵਾਸ ਨੂੰ ਗੁੱਸੇ ਦੀ ਲੱਤ ਨਹੀ ਮਾਰੀ ਬਲਕਿ "ਉਸਦੀ ਮੱਤ ਨੂੰ ਸਚ ਦੀ ਢੁਕਵੀਂ ਚੋਟ" ਮਾਰੀ !

ਨਵੀਂ ਪੀੜੀ ਨੂੰ ਪੁਰਾਣੀ ਪੀੜੀ ਨੇ ਸਹੀ ਰਾਹ ਦਸਣੀ ਹੁੰਦੀ ਹੈ ! ਆਪਣੀ ਨਿਜੀ ਸੋਚ ਨੂੰ ਧਰਮ ਪਰਚਾਰ ਦੇ ਨਾਮ ਤੇ ਨਫਰਤ ਪੈਦਾ ਕਰਨ ਲਈ ਵਰਤਣਾ “ਅੰਨ੍ਨੀ ਤੇ ਕਠੋਰ ਧਾਰਮਿਕਤਾ” ਨੂੰ ਵਧਾਵਾ ਦੇਣਾ ਹੈ ! ਕੀ ਫ਼ਰਕ ਹੈ ਫਿਰ ਸਾਡੇ ਤੇ ਉਨ੍ਹਾਂ ਅਨਮਤੀਆਂ ਵਿਚਲੀਆਂ “ਅਖੌਤੀ ਪਰਿਸ਼ਦਾਂ, ਪਾਰਟੀਆਂ, ਦਲਾਂ ਦੇ ਸਾਡੇ ਬਾਰੇ ਕੁਪ੍ਰਚਾਰ ਵਿਚ ? ਓਹ ਇੱਕ ਕਰਣਗੇ, ਤੁਸੀਂ ਜਵਾਬ ਵਿਚ ਦੋ ਮਜਾਕ ਕਰੋਗੇ, ਫਿਰ ਓਹ ਚਾਰ ਕਰਣਗੇ, ਤੁਸੀਂ ਅਠ ਕਰ ਦੇਣਾ .... ਚਲਦਾ ਰਹਿਣਾ ਹੈ ਇੰਜ ਹੀ ਫਿਰ ਤੇ ! ਉਹ ਵੀ ਅੰਨੇ ਅਗਿਆਨੀ ਤੇ ਅੱਸੀ ਵੀ ਅੰਨੇ ਅਗਿਆਨੀ ! ਯਾਦ ਰਖਣਾ, ਗੁਰੂ ਸਾਹਿਬਾਨ ਕਿਸੀ ਹਿੰਦੂ ਦੇ ਖਿਲਾਫ਼ ਨਹੀ ਸਨ, ਕਿਸੀ ਮੁਸਲਿਮ ਦੇ ਖਿਲਾਫ਼ ਨਹੀ ਸਨ .... ਓਹ ਖਿਲਾਫ਼ ਸਨ "ਪਾਖੰਡੀਆਂ ਦੇ, ਸਮਾਜ ਦੇ ਦਲਾਲਾਂ ਦੇ, ਵਹਿਮਾ-ਭਰਮਾ ਦੇ ਤੇ ਉਨ੍ਹਾਂ ਨੂੰ ਵਧਾਉਣ ਵਾਲਿਆ ਦੇ ! ਜੇਕਰ ਓਹ ਅੱਜ ਸਾਹਮਣੇ ਹੁੰਦੇ (ਜੋ ਕੀ ਹਨ, ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿਚ, ਪਰ ਕੋਈ ਮੰਨਣ ਨੂੰ ਤਿਆਰ ਹੀ ਨਹੀ) ਤੇ ਓਹ ਬਿਲਕੁਲ ਸਾਨੂੰ ਵੀ ਤਾੜਨਾ ਕਰਦੇ, ਕਿਓਂਕਿ ਅੱਜ ਸਿੱਖ ਕੌਮ ਵਿਚ ਵੀ ਵਿਗਾੜ ਪੈ ਚੁੱਕੇ ਨੇ ਜਿਵੇ ਕੀ ਆਪਣੀ ਮੱਤ ਤੋਂ ਇਲਾਵਾ ਬਾਕੀ ਸਾਰੀਆਂ ਮੱਤਾ ਨੂੰ ਖਾਰਿਜ ਕਰਨਾ, ਤੇ ਉਨ੍ਹਾਂ ਨਾਲ ਨਫਰਤ ਕਰਨਾ, ਤੇ ਆਪਣੇ ਤੋਂ ਹੀਨ ਸਮਝਣਾ ! ਗੁਰੂ ਕਦੀ ਵੀ ਨਫਰਤ ਨਹੀ ਸਿਖਾਉਂਦਾ ! ਓਹ ਤੇ ਆਪਣੇ ਸਿੱਖ ਨੂੰ ਨਿਆਰਾਪਣ ਸਿਖਾਉਂਦਾ ਹੈ !

ਇੱਕ ਵਾਰੀ ਰੁੱਕ ਕੇ ਜਤਿੰਦਰ ਸਿੰਘ ਨੇ ਰਣਜੋਧ ਸਿੰਘ ਨੂੰ ਵੇਖਿਆ ਤੇ ਇੱਕ ਟੱਕ ਉਸਨੂੰ ਸੁਣਦਾ ਵੇਖ ਕੇ ਅੱਗੇ ਬੋਲਿਆ : ਗੁਰੂ ਕਾ ਸਿੱਖ ਪਾਣੀ ਦੇ ਨੱਕੋ-ਨੱਕ ਭਰੇ ਹੋਏ ਭਾਂਡੇ ਉੱਤੇ ਵੀ ਚਮੇਲੀ ਦੇ ਫੁੱਲ ਵਾਂਗੂ ਤੈਰੇ ਨਾ ਕੀ ਪੱਥਰ ਵਾਂਗੂ ਆਪ ਵੀ ਡੁੱਬੇ ਤੇ ਸਾਰਾ ਪਾਣੀ ਵੀ ਬਾਹਰ ਸੁੱਟ ਮਾਰੇ ! ਸਿੱਖ ਨਫਰਤ ਦਾ ਨਹੀ ... ਗੁਰਮਤ ਦਾ ਪ੍ਰਚਾਰਕ ਹੈ ਵੀਰ ! !

ਆਖਿਰੀ ਗੱਲ ... ਜਿਸ ਤਰਾਂ ਦਾ ਵਿਵਹਾਰ ਚਾਹੀਦਾ ਹੋਵੇ, ਉਸੀ ਤਰਾਂ ਦੀ ਸੋਚ ਪਰਗਟ ਕਰਨੀ ਚਾਹੀਦੀ ਹੈ ! ਸਿੱਖ ਨਾ ਤੇ ਕਿਸੀ ਦਾ ਭੈ ਖਾਉਂਦਾ ਹੈ ਤੇ ਨਾ ਕਿਸੀ ਨੂੰ ਭੈ ਦਿੰਦਾ ਹੈ ! ਨਾ ਕਿਸੀ ਦੂਜੇ ਧਰਮ-ਵਿਸ਼ਵਾਸ (ਅਨਮਤ) ਦਾ ਮਜਾਕ ਉਡਾਉਂਦਾ ਹੈ ਤੇ ਨਾ ਕਿਸੀ ਦੂਜੇ ਧਰਮ ਪਾਸੋਂ ਆਪਣੇ ਧਰਮ (ਵਿਸ਼ਵਾਸ) ਦਾ ਮਜਾਕ ਉੜਵਾਉਂਦਾ ਜਾਂ ਸਹਿਣ ਕਰਦਾ ਹੈ ! ਆਪ ਅਣਖ ਵਿਚ ਜੀਉਂਦਾ ਹੈ ਪਰ ਕਿਸੀ ਹੋਰ ਦੀ ਅਣਖ ਨੂੰ ਬੇ-ਮੋਤ ਨਹੀ ਮਾਰਦਾ !

Leave a Comment

Reader Comments