ਸੁੱਤੇ ਸਿੱਧ ! (ਨਿੱਕੀ ਕਹਾਣੀ)
ਦੋਵੋਂ ਪਾਸੇ ਦੇ ਇਨ੍ਹਾਂ ਸਿਆਣੇ ਜਾਗਰੁਕਾਂ ਦੀ ਦੁਨੀਆਂ ਵਿੱਚ ਰੱਬ ਮੈਨੂੰ "ਮੂਰਖ" ਹੀ ਰਹਿਣ ਦੇ ! ਸੁੱਤੇ ਹੋਏ ਤਾਂ ਬੰਦਾ ਰੁੱਕ ਹੀ ਜਾਂਦਾ ਹੈ .. ਇਹ ਤਾਂ "ਜਾਗ--ਰੁੱਕ" ਗਏ ਹਨ ! ਇਹ ਲੜਾਈ ਉਸ ਥਾਂ ਤੇ ਪੁੱਜ ਗਈ ਹੈ ਜਿਸ ਤੋਂ ਅੱਗੇ ਸਿਰਫ ਆਪਣੀ ਆਪਣੀ ਗੱਲ-ਵਿਚਾਰ ਨੂੰ ਸਹੀ ਸਾਬਿਤ ਕਰਨ ਦੀ ਅੰਨੀ ਹੋੜ ਵਿੱਚ ਇਨ੍ਹਾਂ ਨੇ ਗੁਰੂ ਨੂੰ ਵੀ ਨਹੀਂ ਬਕਸ਼ਣਾ ! ਅੰਤ ਹਾਲਾਤ ਕੁਝ ਇਸ ਤਰਾਂ ਦੇ ਹਨ ਕਿ ਪ੍ਰਚਾਰਕ ਅਤੇ ਗਾਇਕ "ਸੁੱਤੇ ਸਿੱਧ" ਹੋ ਗਏ ਹਨ !
ਜਾਗ -- ਰੁੱਕ ਤੋਂ ਬਾਅਦ ਇੱਕ ਨਵੀਂ ਜਮਾਤ ਪੈਦਾ ਹੋ ਚੁੱਕੀ ਹੈ, ਓਹ ਹੈ "ਸੁੱਤੇ ਸਿੱਧ" ! ਸਿੱਧ ਓਹ ਹੈ, ਜਿਸ ਨੇ ਸਰੀਰਕ ਅਤੇ ਅਧਿਆਤਮਿਕ ਸੰਪੂਰਨਤਾ ਜਾਂ ਗਿਆਨ ਦੀ ਉੱਚ ਉਪਾਧੀ ਪ੍ਰਾਪਤ ਕੀਤੀ ਹੈ। ਪਰ ਅਜੋਕੇ ਸਮੇਂ ਵਿੱਚ ਬਹੁਤਾਤ ਸੁੱਤੇ ਸਿੱਧਾਂ ਦੀ ਹੋ ਗਈ ਹੈ, ਜੋ ਖੁਦ ਨੂੰ ਪ੍ਰਚਾਰਕ ਜਾਂ ਗੁਰਮੁਖ ਸਦਾਉਂਦੇ ਹਨ ! ਪਰ ਇੱਕ ਕਾਰ ਲੈਣੀ ਹੋਵੇ, ਜਾਂ ਆਪਣੇ ਧੀ ਪੁੱਤ ਦਾ ਇਆਹ ਕਰਨਾ ਹੋਵੇ ਤਾਂ ਇਨ੍ਹਾਂ ਦੀ ਮਾਇਆ ਵਿੱਚ ਖਚਿਤ ਰੂਪ ਸਾਹਮਣੇ ਆ ਜਾਂਦਾ ਹੈ ! ਆਮ ਸੰਗਤਾਂ ਇਨ੍ਹਾਂ ਨੂੰ ਸਿੱਧ ਪੁਰਖ ਮੰਨ ਲੈਂਦੀਆਂ ਹਨ, ਪਰ ਅਸਲ ਵਿੱਚ ਇਹ ਸੁੱਤੇ ਸਿੱਧ ਹਨ, ਜੋ ਆਤਮਿਕ ਤੌਰ ਤੇ ਸੁੱਤੇ ਹੋਏ ਹਨ !
ਸਹੀ ਕਹਿੰਦਾ ਹੈ ਵੀਰ, ਗਾਇਕੀ ਜਾਂ ਪ੍ਰਚਾਰ ਵੀ ਅੱਜ ਇੱਕ ਕਿੱਤਾ ਹੈ ! ਕਿੱਤੇ ਵਿੱਚ ਕੋਈ ਸ਼ਰਮ ਲਿਹਾਜ਼ ਹੋਣਾ ਵੀ ਨਹੀਂ ਚਾਹੀਦਾ ! ਉਨ੍ਹਾਂ ਦੀ ਇਸ ਅਵਸਥਾ ਦਾ ਆਮ ਸੰਗਤਾਂ ਨੂੰ ਕੋਈ ਇਲਮ ਨਹੀਂ ਹੁੰਦਾ, ਓਹ ਤਾਂ ਬਾਹਰੀ ਭੇਖ ਅਤੇ ਤਮਾਸ਼ਾ ਵੇਖ ਕੇ ਹੀ ਗੁਰਮੁਖ ਦਾ ਅਵਾਰਡ ਦੇ ਦਿੰਦਿਆਂ ਹਨ !
ਚੁੱਪ ਹੋ ਜਾ ਵੀਰ, ਜਤਨ ਕੀਤੇ ਬਾਝੋਂ ਸਿੱਧ ਹੋਏ ਦੀ ਥਾਂ ਸੁੱਤੇ ਸਿੱਧ ਹੋ ਜਾਣ ਦੇ ਜੋ ਨਵੇਂ ਅਰਥ ਤੂੰ ਕੀਤੇ ਹਨ, ਕਿਓਂ ਸੰਗਤਾਂ ਦੀ ਕਰੋਪੀ ਸਹੇੜਨ ਦੀ ਕੋਸ਼ਿਸ਼ ਕਰ ਰਹਿਆ ਹੈਂ ?
0 Likes
Leave a Comment