ਹਉਮੈਂ ! (ਨਿੱਕੀ ਕਹਾਣੀ)
ਵੇਖਿਆ ! ਮੈਂ ਕਿਹਾ ਸੀ ਨਾ ? ਮੇਰਾ ਕਹਿਆ ਹੋ ਕੇ ਰਹਿੰਦਾ ਹੈ। ਮੈਂ ਸ਼ੁਰੂ ਤੋਂ ਹੀ ਚੀਜ਼ਾਂ ਨੂੰ ਅੰਦਰੋਂ ਵੇਖ ਲੈਂਦਾ ਹਾਂ। ਮੇਰਾ ਜਵਾਬ ਨਹੀਂ। ਹਉਮੈਂ ਤਾਂ ਮੇਰੇ ਨੇੜੇ ਵੀ ਨਹੀਂ ਆਉਂਦੀ। (ਆਤਮ ਮੁਗਧ ਸਿੰਘ ਨੇ ਆਪਣੀ ਗੱਲ ਦਿਨ ਵਿੱਚ ਚਾਰ ਖੁਰਾਕਾਂ ਵਾਂਗ ਫਿਰ ਦੁਹਰਾਈ)
ਆਤਮ ਚਿੰਤਨ ਸਿੰਘ ਉਸ ਦੀਆਂ ਗੱਲਾਂ ਸੁਣ ਕੇ ਸੋਚੀਂ ਪੈ ਗਿਆ....
ਅਸੀਂ ਕੂਕ ਕੂਕ ਕੇ ਇਹ ਸਿੱਧ ਕਰਣ ਦਾ ਜਤਨ ਕਰਦੇ ਹਾਂ ਕਿ ਸਿਰਫ ਅਸੀਂ ਹੀ ਹਉਮੈਂ ਤੋਂ ਆਜ਼ਾਦ ਹਾਂ ਪਰ ਸਾਡੀਆਂ ਗੱਲਾਂ ਤੇ ਹਰਕਤਾਂ ਆਪਣੀ ਕਹਾਣੀ ਆਪ ਸੁਣਾਉਂਦੀਆਂ ਹਨ।
ਸਾਨੂੰ ਸਭਨਾ ਨੂੰ ਸਿਰ ਨੀਵਾਂ ਕਰ ਕੇ ਵੇਖਣ ਦੀ ਜਰੂਰਤ ਹੈ। (ਉਸ ਦੇ ਮੂੰਹੋਂ ਸਹਿਜੇ ਹੀ ਨਿਕਲਿਆ)
0 Likes
Leave a Comment