Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸਿੱਖੀ ਦੇ ਕਰੂਜ਼ ! (ਨਿੱਕੀ ਕਹਾਣੀ)

ਸੁਣਿਆ ਹੈ ਕਿ "ਕੀਰਤਨ ਆਨ ਕਰੂਜ਼ (Kirtan on Cruise)" ਦੀਆਂ ਵੀਡੀਓ ਆਇਆਂ ਹਨ ! ਬਹੁਤ ਸੋਹਨਾ ਨਜ਼ਾਰਾ ਬੰਨਿਆ ਸੰਗਤਾਂ ਨੇ ! (ਹਰਬੀਰ ਸਿੰਘ ਨੇ ਵਾਟਸਅਪ ਤੇ ਆਏ ਮੈਸੇਜ ਨੂੰ ਵੇਖਦੇ ਹੋਏ ਦਸਿਆ)
ਪੈਦਲ ਨਗਰ ਕੀਰਤਨ, ਬਸਾਂ ਵਿੱਚ ਕੀਰਤਨ, ਰੇਲ ਗਡੀਆਂ ਵਿੱਚ ਕੀਰਤਨ, ਹਵਾਈ ਜਹਾਜ਼ ਵਿੱਚ ਕੀਰਤਨ ਤੋਂ ਬਾਅਦ ਹੁਣ ਬਹੁਤ ਛੇਤੀ "ਕੀਰਤਨ ਆਨ ਕਰੂਜ਼ (Kirtan on Cruise)" ਵੀ ਟ੍ਰੇਡਿੰਗ ਹੋ ਜਾਵੇਗਾ ! ਸਿੱਖਾਂ ਕੋਲੋ ਅਜੇਹੇ ਕੰਮਾਂ ਲਈ ਮਾਇਆ ਦੀ ਕੋਈ ਘਾਟ ਨਹੀਂ ! ਕੀਰਤਨ ਹੁਣ ਦਿਲ ਪਰਚਾਵੇਂ ਦਾ ਸਬਬ ਹੁੰਦਾ ਜਾ ਰਿਹਾ ਹੈ ! ਕੋਈ ਨੀ, ਸਿੱਖਾਂ ਦਾ ਦਿਲ ਬਹੁਤ ਵੱਡਾ ਹੈ, ਓਹ ਹਰ ਮਨਮਤ ਨੂੰ ਵੱਡੇ ਦਿਲ ਨਾਲ ਪਿਆਰ ਕਰਦੇ ਅਤੇ ਵਧਾਉਂਦੇ ਹਨ ! ਖੇਡ ਤਮਾਸ਼ੇ ਕਰਨੇ ਤਾਂ ਮਨੁਖਾਂ ਦਾ ਹੱਕ ਹੈ, ਤੇ ਇਹ ਹੱਕ ਓਹ ਲੈ ਕੇ ਰਹਿੰਦੇ ਹਨ ! ਇੰਤਜ਼ਾਰ ਕਰੋ, ਛੇਤੀ ਹੀ "ਅਮ੍ਰਿਤ ਸੰਚਾਰ ਲਈ ਵੀ ਸਿੱਖੀ ਦੇ ਕਰੂਜ਼ (Cruise)" ਚਲਨਗੇ ! (ਰਣਜੀਤ ਸਿੰਘ ਨੇ ਜਵਾਬ ਦਿੱਤਾ)
ਹਰਬੀਰ ਸਿੰਘ : ਇਹ ਤੂੰ ਕੋਈ ਵਿਅੰਗ ਕੀਤਾ ਹੈ ਅਖੀਰ ਵਿੱਚ ਜਾਂ ਮੈਨੂੰ ਹੀ ਕੋਈ ਵਹਿਮ ਹੋਇਆ ਹੈ ?
ਸ਼ੁਕਰ ਹੈ ਤੈਨੂੰ ਸਮਝ ਆਇਆ ਵਿਅੰਗ, ਵਰਨਾ ਮੇਰੀ ਇਸੀ ਗੱਲ ਨੂੰ ਕੋਈ ਆਮ ਮਨੁੱਖ ਸੁਣ ਲੈਂਦਾ ਤਾਂ ਇਸ ਨੂੰ ਹੱਲਾ - ਸ਼ੇਰੀ ਸਮਝਦਾ ! ਖੈਰ ਇਸ ਗੱਲ ਤੋ ਇੱਕ ਹਿੰਦੀ ਫਿਲਮ ਯਾਦ ਆ ਗਈ Go Goa Gone ! ਅੱਜ ਹੀ ਵੇਖਾਂਗਾ Netflix ਤੇ ! ਚੰਗਾ, ਮਿਲਦੇ ਹਾਂ !

Leave a Comment

Reader Comments