ਇਸਤੀਫਾ ! (ਨਿੱਕੀ ਕਹਾਣੀ)
ਤੂੰ ਖਬਰ ਸੁਣੀ ਹੈ ਕਿ ਜੇਕਰ ਪ੍ਰਧਾਨ ਸਾਹਿਬ ਨੇ ਇਸਤੀਫਾ ਵਾਪਿਸ ਨਹੀਂ ਲਿਆ ਤਾਂ ਪੂਰੀ ਵਰਕਿੰਗ ਕਮੇਟੀ ਇਸਤੀਫਾ ਦੇਵੇਗੀ !
ਹਾਂ ਇਹ ਵੀ ਸੁਣਿਆ ਹੈ ਕਿ ਜੇਕਰ ਪ੍ਰਧਾਨ ਨੇ ਖੂਹ ਵਿੱਚ ਛਾਲ ਮਾਰੀ ਤਾਂ ਵਰਕਿੰਗ ਕਮੇਟੀ "ਜਲ ਸਮਾਧੀ" ਲੈ ਲਵੇਗੀ !
ਕਿਓਂ ਮਜਾਕ ਕਰ ਰਿਹਾਂ ਹੈ ?
ਸ਼ੁਰੂ ਕਿਸ ਨੇ ਕੀਤਾ ਸੀ ? ਇਹ ਸਭ ਸਿਆਸੀ ਖੇਖਣ ਹਨ ! ਐਵੇਂ ਨਾ ਦਿਲ ਤੇ ਲਾਇਆ ਕਰ !
0 Likes
Leave a Comment