Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਗੁਰਪੁਰਬ ! (ਨਿੱਕੀ ਕਹਾਣੀ)

ਗੁਰੂ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ! (ਹਰਦੇਵ ਸਿੰਘ ਨੇ ਮਨਜੀਤ ਸਿੰਘ ਨੂੰ ਵਧਾਈ ਦਿੱਤੀ)
ਕਿਹੜੇ ਕੈਲੰਡਰ ਵਾਲਾ ਗੁਰਪੁਰਬ ਹੈ ? (ਮਨਜੀਤ ਸਿੰਘ ਨੇ ਵਧਾਈ ਦਾ ਜਵਾਬ ਦੇ ਕੇ ਸੁਆਲ ਕੀਤਾ)
ਸ਼ਬਦ ਗੁਰੂ ਹੈ , ਇਸ ਕਰਕੇ ਗੁਰਪੁਰਬ ਨਿੱਤ ਹੈ ! ਦੁਨਿਆਵੀ ਤੌਰ ਤੇ ਅਸੀਂ ਵੱਖ ਵੱਖ ਕੈਲੰਡਰ ਦੇ ਝਗੜਿਆਂ ਵਿਚਕਾਰ ਦਸ ਜਾਮਿਆਂ ਨੂੰ ਸੰਬੰਧਿਤ ਦਿਨ ਦਿਹਾੜੇ ਮਨਾਉਂਦੇ ਹਾਂ! ਪਰ ਗੁਰੂ ਸਾਹਿਬਾਨ ਤਾਂ ਪਹਿਲੇ ਜਾਮੇ ਤੋਂ ਹੀ ਸਾਨੂੰ ਸ਼ਬਦ ਦੇ ਲੜ ਲਾ ਰਹੇ ਹਨ ! ਤਾਕੀਦ ਕਰਦੇ ਹਨ ! ਸੇਧ ਦਿੰਦੇ ਹਨ ! ਸ਼ਰੀਰ, ਮੂਰਤ ਜਾਂ ਫੋਟੋ ਵਿੱਚ ਨਹੀਂ, ਥਾਂ ਥਾਂ ਮੋਮਬੱਤੀਆਂ ਜਗਾ ਕੇ ਨਹੀਂ, ਬਲਕਿ ਸ਼ਬਦ ਵਿਚੋਂ ਗੁਰੂ ਦੇ ਦਰਸ਼ਨ ਕਰਦੇ ਹੋਏ ਨਿੱਤ ਗੁਰਪੁਰਬ ਦਾ ਲਾਹਾ ਲਈਏ ਤੇ ਗਿਆਨ ਦੀ ਰੌਸ਼ਨੀ ਆਪਣੇ ਅੰਦਰ ਮਹਿਸੂਸ ਕਰੀਏ !
ਫੋਕਟ ਕਰਮ ਛੱਡ ਕੇ ਗੁਰੂ ਦੀ ਜੁਗਤ ਨਾਲ ਜੁੜਨ ਵਾਲੀ ਤੁਹਾਡੀ ਗੱਲ ਤੋਂ ਮੈਂ ਸਹਿਮਤ ਹਾਂ ਕਿ ਸ਼ਬਦ ਗੁਰੂ ਹੈ , ਇਸ ਕਰਕੇ ਗੁਰਪੁਰਬ ਨਿੱਤ ਹੈ ! ਆਓ, ਇੱਕ ਸ਼ਬਦ ਪੜ੍ਹ ਵਿਚਾਰ ਕੇ ਗੁਰਪੁਰਬ ਨਿੱਤ ਮਨਾਈਏ !

Leave a Comment

Reader Comments