Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸੰਗਤਰੇ ਨਾਲ ਦੋਸਤੀ ! (ਨਿੱਕੀ ਕਹਾਣੀ)

ਅਸੀਂ ਪੰਥਕ ਧਿਰ ਵਿੱਚ ਵਿਚਰਦੇ ਹਾਂ, ਪਰ ਤੈਨੂੰ ਪੰਥ ਬਾਰੇ ਖਬਰਾਂ ਸਾਡੇ ਤੋਂ ਵੀ ਪਹਿਲਾਂ ਮਿਲ ਜਾਂਦੀਆਂ ਹਨ, ਇਹ ਕੀ ਰਾਜ਼ ਹੈ ? (ਹਰਮੀਤ ਸਿੰਘ ਨੇ ਸੰਗਤਰੇ ਦੇ ਛਿੱਲੜ ਲਾਉਂਦੇ ਹੋਏ ਮਨਜਿੰਦਰ ਸਿੰਘ ਨੂੰ ਪੁਛਿਆ)
ਹੈ ਤਾਂ ਅੰਦਰ ਦੀ ਗੱਲ, ਪਰ ਤੂੰ ਤਾਂ ਮੇਰਾ ਸਗੇ ਭਰਾਵਾਂ ਵਰਗਾ ਮਿੱਤਰ ਹੈ, ਤੈਨੂੰ ਦਸ ਦਿੰਦਾ ਹਾਂ ! ਮੈਂ ਤੇਰੇ ਹੱਥ ਵਿੱਚ ਫੜੇ ਨਾਗਪੁਰੀ ਸੰਗਤਰੇ ਵਰਗੇ ਕੁਝ ਸੰਗਤਰੇਆਂ ਨਾਲ ਦੋਸਤੀ ਰੱਖੀ ਹੋਈ ਹੈ ! ਤੈਨੂੰ ਤਾਂ ਪਤਾ ਹੀ ਹੈ, ਕਿ ਉਨ੍ਹਾਂ ਨੂੰ ਆਪਣੇ ਧਰਮ ਨਾਲੋਂ ਜਿਆਦਾ ਸਾਡੇ ਧਰਮ ਬਾਰੇ ਜਾਣਕਾਰੀ ਰੱਖਣ ਅਤੇ ਫਿਰ ਉਸ ਜਾਣਕਾਰੀ ਨੂੰ ਆਪਣੇ ਹਿੱਤ ਅਤੇ ਸਾਡੇ ਖਿਲਾਫ਼ ਵਰਤਣ ਵਿੱਚ ਭਰਪੂਰ ਸੁੱਖ ਮਿਲਦਾ ਹੈ !
ਵੈਸੇ ਬੜੀ ਅਜੀਬ ਗੱਲ ਹੈ ਪਰ ਨੋਟ ਕਰਨ ਵਾਲੀ ਹੈ ਕਿ ਇਹ ਨਾਗਪੁਰੀ ਸੰਗਤਰੇ ਵੰਡੀ ਹੋਈ ਵੱਖ ਵੱਖ ਫਾੜੀਆਂ ਹੁੰਦੇ ਹੋਏ ਵੀ ਇਕੱਠੇ ਹਨ ਪਰ ਅਸੀਂ ਗੁਰੂ ਦੇ ਇਕੱਠੇ ਕੀਤੇ ਹੋਏ ਵੀ ਆਪਸੀ ਫੁੱਟ ਦੀਆਂ ਮਿਸਲਾਂ ਬਣਾ ਲੜਦੇ ਰਹਿੰਦੇ ਹਾਂ !
ਇਨ੍ਹਾਂ ਵੰਡੀਆਂ ਹੋਈਆਂ ਫਾੜੀਆਂ ਦੇ ਉੱਤੇ ਚੜਿਆ ਹੋਇਆ ਥਿੰਕ ਟੈਂਕ ਵਰਗਾ ਕਵਰ ਇਨ੍ਹਾਂ ਦੀ ਸੁਰੱਖਿਆ ਕਰਦਾ ਹੈ! ਉਸ ਥਿੰਕ ਟੈਂਕ ਦੀ ਦੂਰਦਰਸ਼ੀ ਸੋਚ ਕਰਕੇ ਇਹ ਵੰਡੇ ਹੋਏ ਵੀ ਇਕੱਠੇ ਦਿਸਦੇ ਹਨ ! ਖ਼ੈਰ ਬਹੁਤ ਖੱਟੇ ਹਨ ਇਹ ਸੰਗਤਰੇ ! ਕਿਧਰੋਂ ਲੈ ਕੇ ਆਇਆ ਹੈਂ ?
ਚਲ ਹੁਣ ਖਤਮ ਕਰ ਇਹ ਖੱਟਾ ਕਿੱਸਾ ਕਿਉਂਕਿ ਸੰਗਤਰੇ ਖੱਟੇ ਅੰਦਰੋਂ ਹਨ ਪਰ ਬਾਹਰੋਂ ਬਹੁਤ ਸੁਹਣੇ ! ਅੱਗੇ ਤੋਂ ਚੱਖ ਪਰਖ ਕੇ ਖਰੀਦਣਾ ਪਵੇਗਾ, ਵਰਨਾ ਇਨ੍ਹਾਂ ਦਾ ਬਾਹਰੀ ਚਮਕਦਾਰ ਰੰਗ ਅਸਾਨੀ ਨਾਲ ਧੋਖਾ ਦੇ ਦਿੰਦਾ ਹੈ ! (ਖੱਟੇ ਸੰਗਤਰੇ ਕੂੜੇਦਾਨ ਵਿੱਚ ਸੁੱਟ ਦਿੰਦਾ ਹੈ)

Leave a Comment

Reader Comments