Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਵਿਸ਼ੇ ਦੀ ਪੜ੍ਹਾਈ ! (ਨਿੱਕੀ ਕਹਾਣੀ)

ਕਲ ਗੁਣਤਾਸ ਸਰ ਨੇ ਸਮਾਜਿਕ ਵਿਗਿਆਨ ਪੜ੍ਹਾਉਂਦੇ ਹੋਏ ਕਲਾਸ ਨੂੰ ਬਾਓਲੋਜੀ ਦੇ ਲੜ ਲਾਇਆ ! (ਰਮਨ ਨੇ ਦਸਿਆ)
ਪਰ ਉਨ੍ਹਾਂ ਦਾ ਵਿਸ਼ਾ ਤਾਂ ਮਨੋ-ਵਿਗਿਆਨ ਹੈ ਨਾ ? (ਦਮਨ ਨੇ ਪੁਛਿਆ)
ਰਮਨ (ਹਸਦੇ ਹੋਏ) : ਕੀ ਫਰਕ ਪੈਂਦਾ ? ਬੱਚਿਆਂ ਨੂੰ ਕੀ ਪਤਾ ਇਨ੍ਹਾਂ ਵਿਸ਼ਿਆਂ ਬਾਰੇ ! ਅਜੇ ਬਹੁਤ ਟੀਚਰ ਹਨ ਜੋ ਕਥਾ ਕਿਸੀ ਹੋਰ ਕਿਤਾਬ ਦੀ ਕਰਦੇ ਹਨ ਤੇ ਸਟੂਡੇੰਟ ਨੂੰ ਜੋੜਦੇ ਕਿਸੀ ਹੋਰ ਵਿਸ਼ੇ ਨਾਲ ਹਨ ! ਸਾਡੇ ਸਿੱਖੀ ਪ੍ਰਚਾਰਕਾਂ ਦਾ ਵੀ ਇਹੀ ਹਾਲ ਹੈ !
ਤੁਹਾਡਾ ਇਸ਼ਾਰਾ ਜਿੱਥੇ ਜਾ ਰਿਹਾ ਹੈ ਓਹ ਮੈਨੂੰ ਸਮਝ ਆ ਗਿਆ ਹੈ! ਵਿਦਿਆਰਥੀ ਜੇਕਰ ਕਲਾਸ ਲੈਣ ਤੋਂ ਪਹਿਲਾਂ ਆਪਣੇ ਵਿਸ਼ੇ ਦੀ ਕਿਤਾਬ ਖੋਲ ਕੇ ਲੇਸਨ ਪੜ੍ਹ ਕੇ ਜਾਵੇ ਤਾਂ ਫਿਰ ਕੋਈ ਟੀਚਰ ਉਸ ਨੂੰ ਉੱਲੂ ਨਹੀਂ ਬਣਾ ਸਕਦਾ !
ਹਾ ਹਾ ਹਾ ਹਾ ! ਇਹ ਵਧੀਆ ਕਿਹਾ "ਉੱਲੂ ਨਹੀਂ ਬਣਾ ਸਕਦਾ" , ਨਾ ਉੱਲੂ ਤੇ ਨਾ ਸ਼ਰਧਾ-ਉੱਲੂ ! ਹੁਣ ਵਿਸ਼ਾ ਪੜ੍ਹਨਾ ਹੈ ਜਾਂ ਵਿਕਾਰ ਇਹ ਤੁਹਾਡੇ ਉੱਤੇ ਹੈ !

Leave a Comment

Reader Comments