Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

84 ਨਹੀਂ ਭੁਲਣੀ ! (ਨਿੱਕੀ ਕਹਾਣੀ)

84 ਨਹੀਂ ਭੁਲਣੀ ! 84 ਨਹੀਂ ਭੁਲਣੀ ! (ਹਰ ਸਾਲ ਨਵੰਬਰ ਦੀ ਸ਼ੁਰੁਆਤ ਤੋਂ ਹੀ ਸੋਸ਼ਲ ਮੀਡਿਆ ਤੇ ਆਮ ਵੇਖਣ ਨੂੰ ਮਿਲਦਾ ਹੈ) (ਹਰਜੀਤ ਸਿੰਘ ਹੈਰਾਨ ਸੀ ਕਿ ਬਾਕੀ ਸਮਾਂ ਕਿਵੇਂ ਠੰਡੇ ਬਸਤੇ ਵਿੱਚ ਮੁੱਦੇ ਪਾ ਦਿੱਤੇ ਜਾਂਦੇ ਹਨ)
ਮੈਂ ਬਚਪਨ ਤੋਂ ਹੀ ਇੱਕ ਕਹਾਣੀ ਸੁਣਦਾ ਆਇਆ ਹਾਂ ਕਿ "ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ, ਚੁਗਣਾ ਨਹੀਂ !" "ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ, ਚੁਗਣਾ ਨਹੀਂ !" ਬੋਲ ਬੋਲ ਕੇ ਸਾਰੇ ਤੋਤੇ ਸ਼ਿਕਾਰੀ ਦੇ ਜਾਲ ਵਿੱਚ ਫੱਸ ਗਏ ! (ਹਰਪਾਲ ਸਿੰਘ ਨੇ ਕਿਹਾ)
ਮਤਲਬ ?
ਸਿਆਸਤ ਦੇ ਕੋਝੇ ਖੇਲ ਸਮਝਣ ਲਈ ਸਿੱਖਾਂ ਨੂੰ ਅਜੇ ਸਮਾਂ ਲਗੇਗਾ ! ਜਿਨ੍ਹਾ ਚਿਰ ਸਿੱਖ ਆਪਣੇ ਵਿਕਾਊ ਅਤੇ ਨਾਮਰਦ ਆਗੂਆਂ ਦੇ ਭਰੋਸੇ ਰਹਿਣਗੇ ਤਾਂ ਤਕ ਹਰ ਸਾਲ ਸਿਰਫ ਮੁਆਵਜੇ ਹੀ ਮਿਲਦੇ ਰਹਿਣਗੇ, ਇਨਸਾਫ਼ ਦੀ ਉਮੀਦ ਇੱਲ-ਬਟਾ-ਕੁੱਕੜ ਹੀ ਰਹੇਗੀ ! ਇਮੋਸ਼ਨਲ ਫੂਲ (ਜ਼ਜਬਾਤੀ ਮੂਰਖ) ਬਣ ਬਣ ਕੇ ਅਸੀਂ ਇਨ੍ਹਾਂ ਲੀਡਰਾਂ ਨੂੰ ਤਾਕਤਵਰ ਬਣਾ ਦਿੱਤਾ ਹੈ, ਵਰਨਾ ਇਹ ਕੌਮ ਦੇ ਸੇਵਾਦਾਰ (ਨੌਕਰ) ਖੁਦ ਨੂੰ ਪ੍ਰਧਾਨ (ਮਾਲਕ/ਉੱਚਾ/ਵੱਡਾ) ਨਾ ਸਮਝਦੇ ਤੇ ਪੰਥਕ ਹਿਤਾਂ ਨਾਲ ਟਿੱਚਰਾਂ ਨਾ ਕਰਦੇ !
ਕਡਿੰਗ ! (ਹਰਜੀਤ ਸਿੰਘ ਦੇ ਮੋਬਾਇਲ ਤੇ ਵਾਟਸਅਪ ਦੀ ਘੰਟੀ ਵੱਜੀ ਤਾਂ ਉਸ ਨੇ ਮੈਸੇਜ ਖੋਲ ਕੇ ਵੇਖਿਆ) ਮੈਸੇਜ ਸੀ : 84 ਨਹੀਂ ਭੁਲਣੀ ! 84 ਨਹੀਂ ਭੁਲਣੀ !

Leave a Comment

Reader Comments