ਲੱਤਾਂ ਅਤੇ ਹੱਥ ! (ਨਿੱਕੀ ਕਹਾਣੀ)
ਲੱਤਾਂ ਨਹੀਂ ਬਾਹਾਂ ਖਿੱਚੋ, ਤਾਂ ਜੋ ਕੋਈ ਆਪਣਾ ਉੱਤੇ ਆ ਸਕੇ ! (ਅਮਿਤ ਸਿੰਘ ਨੇ ਸਿਆਣੀ ਗੱਲ ਕਹੀ)
ਵਾਕਈ ਲੱਤਾਂ ਖਿੱਚਣਾ ਬੁਰੀ ਗੱਲ ਹੈ, ਓਹ ਨਾ ਖਿੱਚੋ .. ਪਰ ਹੱਥ ਫੜਦੇ ਫੜਦੇ ਇਤਨਾ ਜੋਰ ਦੀ ਨਾ ਖਿੱਚੋ ਕਿ ਬਾਹਾਂ ਮੋਢੇ ਤੋਂ ਲਹ ਜਾਣ ! (ਬਲਜਿੰਦਰ ਸਿੰਘ ਨੇ ਆਪਣੀ ਗੱਲ ਕਹੀ)
ਕੀ ਮਤਲਬ ?
ਹੱਥ ਫੜੋ .. ਜੀ ਸਦਕੇ ਫੜੋ ! ਪਰ ਇਸ ਤਰੀਕੇ ਫੜੋ ਕਿ ਸਿਰਫ਼ ਤੁਹਾਡਾ ਜੋਰ ਨਾ ਲੱਗੇ, ਬਲਕਿ ਜਿਸ ਦਾ ਹੱਥ ਫ਼ੜਿਆ ਹੈ, ਓਹ ਵੀ ਆਪਣੀ ਤਰਫ਼ੋਂ ਉੱਦਮ ਕਰੇ ! ਇਸ ਤਰੀਕੇ ਹੱਥ ਫ਼ੜਿਆ ਉਸ ਨੂੰ ਉੱਦਮ ਲਈ ਪ੍ਰੇਰਿਤ ਕਰੇਗਾ ਨਾ ਕਿ ਵਿਹਲੜਪਨ ਦਾ ਕਾਰਣ ਬਣੇਗਾ !
ਗੱਲ ਤਾਂ ਤੇਰੀ ਵਧੀਆ ਹੈ, ਖਿੱਚੀ ਤਾਂ ਤੁਸੀਂ ਮੇਰੀ ਟੰਗ ਹੈ, ਪਰ ਇਹ ਮੇਰੇ ਲਈ ਹੱਥ ਫੜਨ ਵੇਲੇ ਕੰਮ ਆਵੇਗੀ ! ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਹੱਥ ਫੜਨ ਦਾ ਸਹੀ ਰਾਹ ਸੁਝਾਇਆ !
0 Likes
Leave a Comment