ਭਾਸ਼ਾ ਵਿੱਚ ਜਵਾਬ ! (ਨਿੱਕੀ ਕਹਾਣੀ)
ਹਰਮੀਤ ਸਿੰਘ : ਕੀ ਕਾਰਣ ਹੈ, ਕੀ ਅਸਾਡੇ ਆਗੂ ਪਾਕਿਸਤਾਨ ਨੂੰ ਤਾਂ ਉਸ ਦੀ ਭਾਸ਼ਾ ਵਿੱਚ ਜਵਾਬ ਦਿੰਦੇ ਰਹਿੰਦੇ ਹਨ, ਪਰ ਚੀਨ ਦੀ ਮਾਮਲੇ ਵਿੱਚ ਚੁੱਪੀ ਵੱਟ ਲੈਂਦੇ ਹਨ ?
ਗੁਰਮੀਤ ਸਿੰਘ : ਕਿਓਂਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਭਾਸ਼ਾ ਪੰਜਾਬੀ, ਹਿੰਦੀ ਅਤੇ ਉਰਦੂ ਚੰਗੀ ਤਰਾਂ ਆਉਂਦੀ ਹੈ, ਪਰ ਚਾਈਨੀਸ ਭਾਸ਼ਾ ਨਹੀਂ ਆਉਂਦੀ ! ਹੁਣ ਕਹੀਏ ਤੇ ਕੀ ਕਹੀਏ ? ਕਰੀਏ ਤੇ ਕੀ ਕਰੀਏ ?
ਹਰਮੀਤ ਸਿੰਘ (ਹੱਸਦੇ ਹੋਏ) : ਇੱਕ ਕੰਮ ਕਰੀਏ ਫਿਰ, ਇਨ੍ਹਾਂ ਆਗੂਆਂ ਨੂੰ ਚਾਈਨੀਸ ਭਾਸ਼ਾ ਸਿਖਾਈਏ ਤਾਂ ਜੋ ਇਹ ਫਿਰ ਚੀਨ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦੇਣ ਜੋਗੇ ਹੋ ਜਾਣ !
ਦੋਵੇਂ ਜੋਰ ਜੋਰ ਦੀ ਹੱਸਦੇ ਹੋਏ ਆਪਨੇ ਰਾਹ ਪੈਂਦੇ ਹਨ !
0 Likes
Leave a Comment