Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਥਿੰਨ ਟੈਂਕ ! (ਨਿੱਕੀ ਕਹਾਣੀ)

ਹਰ ਕੌਮ ਕੋਲ ਥਿੰਕ ਟੈਂਕ ਹੁੰਦਾ ਹੈ ਜੋ ਉਸ ਦੀ ਤਰੱਕੀ ਅਤੇ ਵਾਧੇ ਲਈ ਸੋਚਦਾ ਹੈ ! ਸਾਡੇ ਕੋਲ ਕੀ ਹੈ ? (ਕੁਲਬੀਰ ਸਿੰਘ ਨੇ ਪੁੱਛਿਆ)
ਸਾਡੇ ਕੋਲ ਥਿੰਨ ਟੈਂਕ ਹੈ ਨਾ ! ਦੂਜੇ ਥਿੰਕ ਟੈਂਕ ਉਨ੍ਹਾਂ ਨੂੰ ਇੱਕ ਝਟਕੇ ਵਿੱਚ ਉਡਾ ਕੇ ਰੱਖਦਿੰਦੇ ਹਨ ! (ਜਸਬੀਰ ਸਿੰਘ ਗੁੱਸੇ ਵਿੱਚ ਬੋਲਿਆ)
ਥਿੰਨ ਟੈਂਕ ? ਇਹ ਕਿਹੜੀ ਨਵੀਂ ਬਲਾ ਹੈ ?
ਜੋ ਆਪਣੇ ਆਪ ਨੂੰ ਥਿੰਕ ਟੈਂਕ ਭਾਵ ਰਣਨੀਤੀ ਦਾ ਮਾਹਰ ਸਮਝਦਾ ਹੋਵੇ ਤੇ ਅਸਲ ਵਿੱਚ ਉਸ ਦੀ ਰਣਨੀਤੀ ਨੂੰ ਫੂਕ ਵਿੱਚ ਉਡਾ ਕੇ ਰੱਖ ਦਿੱਤਾ ਜਾਵੇ ਤਾਂ ਅਜੇਹਾ ਥਿੰਕ ਟੈਂਕ ਅਸਲ ਵਿੱਚ ਥਿੰਨ ਟੈਂਕ ਹੀ ਹੈ, ਜੋ ਕਾਗਜ਼ ਦੇ ਬਣੇ ਪਤਲੇ ਭਾਵ ਥਿੰਨ ਟੈਂਕ ਤੋਂ ਵੱਧ ਨਹੀਂ !
ਕੀ ਗੱਲ ? ਅਜੇ ਜੁੱਤੀਆਂ ਸਵੇਰੇ ਤੋਂ ਹੀ ਗਿੱਲੀਆਂ ਰੱਖੀਆਂ ਸਨ ਜਾਂ ਹੁਣੇ ਹੁਣੇ ਕੀਤੀਆਂ ਨੇ ? ਸੋਨੇ ਵਰਗੇ ਖਰੇ ਨੇ ਸਾਡੇ ਥਿੰਕ ਟੈਂਕ! (ਕੁਲਬੀਰ ਨੇ ਹੱਸਦੇ ਹੋਏ ਪੁੱਛਿਆ)
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ !!

Leave a Comment

Reader Comments