ਵਾਜਾ ਵੱਜ ਗਿਆ ! (ਨਿੱਕੀ ਕਹਾਣੀ)
ਸੁਣਿਆ ਹੈ ਕਿ ਵਾਜੇ ਤੇ ਕੋਈ ਰੋਕ ਲਾ ਦਿੱਤੀ ਗਈ ਹੈ ?
ਕਿਓਂਕਿ ਵਾਜੇ ਦਾ ਕੰਮ ਖ਼ਤਮ ਹੋ ਗਿਆ ਸੀ !
ਮਤਲਬ ?
ਸਾਡੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਪਿੱਛਲੇ 100 ਤੋਂ ਵਧ ਸਾਲਾਂ ਵਿੱਚ ਪੰਥ ਦਾ ਬਹੁਤ ਵਾਜਾ ਵਜਾਇਆ ਹੈ, ਉਸ ਕਾਰਣ ਪੰਥ ਦੀ ਸਾਰੀ ਹਵਾ ਨਿਕਲ ਗਈ ਹੈ !
ਫਿਰ ਹੁਣ ਅੱਗੇ ਕੀ ਹੋਵੇਗਾ ?
ਹੁਣ ਸ਼ਾਇਦ ਪੰਥ ਦੀਆਂ ਤਾਰਾਂ ਛੇੜਨ ਦਾ ਸਮਾਂ ਸ਼ੁਰੂ ਹੋ ਰਿਹਾ ਹੈ !
ਗੱਲ ਤਾਂ ਤੇਰੀ ਮਜਾਕ ਜਾਂ ਵਿਅੰਗ ਲੱਗਦੀ ਹੈ, ਪਰ ਇਸ ਵਿਅੰਗ ਪਿੱਛੇ ਲੁਕਿਆ ਸੁਨੇਹਾ ਸਿਆਣੇ ਸਮਝ ਹੀ ਗਏ ਹੋਣਗੇ !
0 Likes
Leave a Comment