ਅਜੋਕੇ ਸਮੇਂ ਦੇ ਸਵਾਲ-ਜਵਾਬ ! (ਨਿੱਕੀ ਕਹਾਣੀ)
ਤੁਹਾਡੇ ਪਰਧੀਨ ਜੀ ਦਾ ਇਸ ਬਾਬਤ ਕੀ ਸਟੈਂਡ ਹੈ ?
ਸਿਆਸੀ : "ਪਰਧੀਨ" ਨਹੀਂ, "ਪਰਧਾਨ - ਪ੍ਰਧਾਨ" ਹੁੰਦਾ ਹੈ !
ਜੋ ਸਿਆਸੀ ਆਗੂ ਪੰਥਕ ਫੈਸਲੇ ਆਪ ਨਾ ਲੈ ਪਾਵੇ ਤੇ ਕਿਸੀ ਨਾ ਕਿਸੀ ਦੇ "ਅਧੀਨ" ਹੋ ਕੇ ਟਾਲ-ਮਟੋਲ ਜਾਂ ਪੰਥ ਵਿਰੋਧੀ ਗੱਲ ਕਰੇ ਤਾਂ ਉਸ ਨੂੰ "ਪਰਧੀਨ" ਹੀ ਕਹਿਆ ਜਾਂਦਾ ਹੈ !
ਸਿਆਸੀ : ਵੱਡੇ ਆਏ ਸਵਾਲ ਪੁੱਛਣ ਵਾਲੇ ! ਹੁਣ ਇੱਕ ਸਵਾਲ ਵੀ ਪੁੱਛਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ !
ਤਾਂ ਫਿਰ ਮੈਂ ਸਵਾਲ-ਜਵਾਬ ਖਤਮ ਸਮਝਾਂ ? (ਹਸਦੇ ਹੋਏ)
ਸਿਆਸੀ ਗੁੱਸੇ ਵਿੱਚ: ਮੁੱਕਾ ਮਾਰਾਂ ਤੇਰੀ ਨੱਕ ਤੇ ? ਕਿ ਗੋਲੀ ਖਾ ਕੇ ਜਾਵੇਂਗਾ ?
ਇਸ ਤਰਾਂ ਫਿਰ ਸਵਾਲ ਓਥੋਂ ਖਿਸਕ ਗਏ !
0 Likes
Leave a Comment